ਮੋਰਿੰਡਾ: ਦੁੱਧ ਲੈਣ ਜਾ ਰਹੀ 8 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਤੋੜ੍ਹਿਆ ਦਮ

Updated On: 

11 Jun 2026 11:43 AM IST

ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਰਿਕਾਰਡ ਹੋ ਗਈ ਹੈ, ਜਿਸ 'ਚ ਸਾਫ਼ ਪਤਾ ਲੱਗਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ। ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਨਾਲ ਰੋ ਵੀ ਰਹੀ ਹੈ, ਪਰ ਉਸ ਮੌਕੇ ਕਿਸੇ ਦਾ ਵੀ ਉਸ ਵੱਲ ਧਿਆਨ ਨਹੀਂ ਗਿਆ।

ਮੋਰਿੰਡਾ: ਦੁੱਧ ਲੈਣ ਜਾ ਰਹੀ 8 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਤੋੜ੍ਹਿਆ ਦਮ

ਬੁੱਧਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਕਸਬਾ ਮੋਰਿੰਡਾ ‘ਚ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਬੀਤੇ ਦਿਨ, ਦੁਪਹਿਰ ਲਗਭਗ 3 ਵਜੇ ਗਲੀ ‘ਚ ਲੰਘ ਰਹੀ ਇੱਕ 8 ਸਾਲਾ ਬੱਚੀ ‘ਤੇ ਲਗਭਗ ਅੱਧਾ ਦਰਜਨ ਅਵਾਰਾ ਕੁੱਤਿਆਂ ਵੱਲੋਂ ਹਮਲਾ ਬੋਲ ਦਿੱਤਾ ਗਿਆ। ਕੁੱਤਿਆਂ ਨੇ ਨੋਚ-ਨੋਚ ਕੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ ਹੈ, ਜਿਸ ‘ਚ ਸਾਫ਼ ਪਤਾ ਲੱਗਦਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ। ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਨਾਲ ਰੋ ਵੀ ਰਹੀ ਹੈ, ਪਰ ਸਿਖਰ ਦੁਪਹਿਰ ਹੋਣ ਕਰਕੇ ਲੋਕ ਬਾਹਰ ਨਹੀਂ ਸਨ ਤੇ ਉਸ ਮੌਕੇ ਕਿਸੇ ਦਾ ਵੀ ਉਸ ਵੱਲ ਧਿਆਨ ਨਹੀਂ ਗਿਆ।

ਦੁੱਧ ਲੈਣ ਜਾ ਰਹੀ ਸੀ ਬੱਚੀ

ਮੋਰਿੰਡਾ ਸ਼ਹਿਰ ਦੇ ਵਾਰਡ ਨੰਬਰ-1 ‘ਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ, ਜਦੋਂ ਕਿ ਬੀਤੀ ਦੁਪਹਿਰ ਇਹ 8 ਸਾਲਾਂ ਬੱਚੀ ਦੁੱਧ ਲੈਣ ਲਈ ਆਪਣੇ ਘਰੋਂ ਮਾਰਕੀਟ ਜਾ ਰਹੀ ਸੀ। ਸਿਖਰ ਦੁਪਹਿਰ ਦੀ ਗਰਮੀ ‘ਚ ਜਦੋਂ ਸੜਕਾਂ ਸੁੰਨੀਆਂ ਸੀ ਤਾਂ ਇਸ ਬੱਚੀ ‘ਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ ਤੇ ਬੁਰੀ ਤਰ੍ਹਾਂ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮੁਹੱਲੇ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਬੱਚੀ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ, ਚੰਡੀਗੜ੍ਹ ਰੈਫਰ ਕੀਤਾ ਗਿਆ। ਹਾਲਾਂਕਿ, ਬੱਚੀ ਕੋਲੋਂ ਅਵਾਰਾ ਕੁੱਤਿਆਂ ਦਾ ਹਮਲਾ ਨਾ ਸਹਿ ਹੋਇਆ ਤੇ ਜ਼ਿੰਦਗੀ ਦੇ ਆਖਿਰੀ ਸਾਹ ਲਏ।

ਅਵਾਰਾ ਕੁੱਤਿਆਂ ਦੀ ਕਰ ਚੁੱਕੇ ਸ਼ਿਕਾਇਤ: ਸਥਾਨਕ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਿਊਸੀਪਲ ਕਮੇਟੀ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਕਿ ਇਨ੍ਹਾਂ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ, ਪਰ ਪ੍ਰਸ਼ਾਸਨ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੇ ਬਾਵਜੂਦ ਹੱਥ’ ਤੇ ਹੱਥ ਧਰੀ ਬੈਠਾ ਹੈ। ਉਨ੍ਹਾਂ ਨੇ ਕਿਹਾ ਕਿ ਅਵਾਰਾ ਕੁੱਤੇ ਰੋਜ਼ਾਨਾ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

Follow Us
Related Stories
ਅੰਮ੍ਰਿਤਸਰ ਪਹੁੰਚੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਸ਼ੁਭਮ ਸ਼ਰਮਾ, ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ; ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ
ਚੰਡੀਗੜ੍ਹ ‘ਚ 2 ਮੰਜ਼ਿਲਾ ਇਮਾਰਤ ਡਿੱਗੀ: ਮਲਬੇ ਹੇਠ ਫਸੇ 5 ਲੋਕਾਂ ਨੂੰ ਬਚਾਇਆ, NDRF ਵੱਲੋਂ ਬਚਾਅ ਕਾਰਜ ਜਾਰੀ
ਦਿੱਲੀ-ਹਲਵਾਰਾ ਫਲਾਈਟ ‘ਚ 2 ਵਾਰੀ ਆਈ ਤਕਨੀਕੀ ਖ਼ਰਾਬੀ, ਯਾਤਰਿਆਂ ਦੇ ਸੁੱਕੇ ਸਾਹ; ਹੋਈ ਸੁਰੱਖਿਅਤ ਲੈਂਡਿੰਗ
ਖੰਨਾ ‘ਚ ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ, ਟਰੱਕ ਨੇ ਮਾਰੀ ਟੱਕਰ
ਫ਼ਰੀਦਕੋਟ ਕੇਂਦਰੀ ਜੇਲ੍ਹ ਦੀ ਬੈਰਕ ‘ਚ ਲੜਾਈ ਛੁਡਾਉਣ ਗਏ ਕੈਦੀ ‘ਤੇ ਕੈਂਚੀ ਨਾਲ ਜਾਨਲੇਵਾ ਹਮਲਾ, ਹਸਪਤਾਲ ਜੇਰੇ ਇਲਾਜ
ਵਿਦਿਆਰਥੀਆਂ ਦੇ ਸੁਝਾਵਾਂ ਦੇ ਆਧਾਰ ‘ਤੇ ਸਿੱਖਿਆ ਢਾਂਚੇ ਨੂੰ ਦਿੱਤਾ ਜਾਵੇਗਾ ਨਵਾਂ ਰੂਪ, ਹਰਜੋਤ ਬੈਂਸ ਬੋਲੇ- ਸਕੂਲਾਂ ‘ਚ AI ਪੜ੍ਹਾਈ ਹੋਵੇਗੀ ਸ਼ੁਰੂ