AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਬੱਡੀ ਪ੍ਰਮੋਟਰ ਰੂਪਾ ਸੋਹਾਣਾ ਨੂੰ ਧਮਕੀ, 5 ਕਰੋੜ ਦੀ ਮੰਗੀ ਜਾ ਰਹੀ ਫਿਰੌਤੀ, ਗੈਂਗਸਟਰ ਬੋਲੇ- ਚੀਨੀ ਕੁਬਾਹੇੜੀ ਤੇ ਰਾਣਾ ਬਲਾਚੌਰੀਆਂ ਵਰਗਾ ਹੋਵੇਗਾ ਹਾਲ

ਬੀਤੇ ਦਿਨ ਮੁਹਾਲੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਰੂਪਾ ਸੋਹਾਣਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਹਾਲ ਹੀ 'ਚ ਭਾਜਪਾ ਜੁਆਇਨ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਫ਼ੋਨ ਬੰਦ ਕਰ ਲਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੇ ਕੌਂਸਲਰ ਦੋਸਤ ਤੇ ਉਸ ਦੀ ਪਤਨੀ ਦੇ ਨੰਬਰ 'ਤੇ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ।

ਕਬੱਡੀ ਪ੍ਰਮੋਟਰ ਰੂਪਾ ਸੋਹਾਣਾ ਨੂੰ ਧਮਕੀ, 5 ਕਰੋੜ ਦੀ ਮੰਗੀ ਜਾ ਰਹੀ ਫਿਰੌਤੀ, ਗੈਂਗਸਟਰ ਬੋਲੇ- ਚੀਨੀ ਕੁਬਾਹੇੜੀ ਤੇ ਰਾਣਾ ਬਲਾਚੌਰੀਆਂ ਵਰਗਾ ਹੋਵੇਗਾ ਹਾਲ
tv9-punjabi
| Published: 26 Mar 2026 14:34 PM IST
ਭਾਜਪਾ ਆਗੂ, ਸਮਾਜ ਸੇਵਕ ਤੇ ਕਬੱਡੀ ਪ੍ਰਮੋਟਰ ਰੁਪਿੰਦਰ ਸਿੰਘ ਉਰਫ਼ ਰੂਪਾ ਸੋਹਾਣਾ ਨੂੰ ਬੀਤੇ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਰੂਪਾ ਸੋਹਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਕਾਲ ਆ ਰਹੀ ਹੈ ਤੇ ਧਮਕੀ ਦਿੱਤੀ ਜਾ ਰਹੀ ਹੈ। ਧਮਕੀ ਦਿੰਦੇ ਹੋਏ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਧਮਕੀ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਦਾ ਇਸ ਦਾ ਗੰਭੀਰ ਨਤੀਜ਼ਾ ਹੋਵੇਗਾ। ਬੀਤੇ ਦਿਨ ਮੁਹਾਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਰੂਪਾ ਸੋਹਾਣਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਹਾਲ ਹੀ ‘ਚ ਭਾਜਪਾ ਜੁਆਇਨ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਫ਼ੋਨ ਬੰਦ ਕਰ ਲਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੇ ਕੌਂਸਲਰ ਦੋਸਤ ਤੇ ਉਸ ਦੀ ਪਤਨੀ ਦੇ ਨੰਬਰ ‘ਤੇ ਫ਼ੋਨ ਕਰਨਾ ਸ਼ੁਰੂ ਕਰ ਦਿੱਤਾ। ਕਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪੈਸੇ ਨਾ ਦੇਣ ਦੇ ਗੰਭੀਰ ਨਤੀਜ਼ੇ ਨਿਕਲਣਗੇ ਤੇ ਰੂਪਾ ਸੋਹਾਣਾ ਦਾ ਵੀ ਰਾਣਾ ਬਲਾਚੌਰੀਆ ਤੇ ਚੀਨੀ ਕੁਬਾਹੇੜੀ ਵਰਗਾ ਹਾਲ ਕਰ ਦਿੱਤਾ ਜਾਵੇਗਾ। ਰੂਪਾ ਸੋਹਾਣਾ ਨੇ ਇਹ ਵੀ ਦੱਸਿਆ ਕਿ ਸਪੈਸ਼ਲ ਡੀਜੀਪੀ ਸਰੁੱਖਿਆ, ਪੰਜਾਬ ਵੱਲੋਂ 31 ਮਾਰਚ ਤੱਕ ਐਸਐਸਪੀ ਮੁਹਾਲੀ ਨੂੰ ਸਰੁੱਖਿਆ ਪ੍ਰਦਾਨ ਕਰਨ ਲਈ ਪੱਤਰ ਲਿਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਦਿੱਤਾ ਗਿਆ ਸੀ। ਪਰ, ਇਹ ਕਰਮਚਾਰੀ ਤੈਅ ਸਮੇਂ ਤੋਂ ਕਰੀਬ 10 ਦਿਨ ਪਹਿਲਾਂ ਵਾਪਸ ਲੈ ਲਿਆ ਗਿਆ, ਜਿਸ ਨਾਲ ਉਨ੍ਹਾਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ। ਰੂਪਾ ਸੋਹਾਣਾ ਦਾ ਕਹਿਣਾ ਹੈ ਕਿ ਉਹ ਇੱਕ ਆਮ ਇਨਸਾਨ ਹਨ ਤੇ ਪ੍ਰਾਪਰਟੀ ਡੀਲਿੰਗ ਦੇ ਨਾਲ-ਨਾਲ ਕਬੱਡੀ ਨੂੰ ਪ੍ਰਮੋਟ ਕਰਦੇ ਹਨ। ਉਨ੍ਹਾਂ ਨੇ ਕਈ ਵਾਰ ਜ਼ਿਲ੍ਹਾ ਪੁਲਿਸ ਨੂੰ ਬੇਨਤੀ ਕੀਤੀ ਹੈ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਪੂਰੇ ਮਾਮਲੇ ਦੇ ਚੱਲਦੇ ਉਨ੍ਹਾਂ ਦਾ ਪਰਿਵਾਰ ਡਰ ਦੇ ਮਾਹੌਲ ‘ਚ ਜੀਉਣ ਲਈ ਮਜ਼ਬੂਰ ਹੈ।

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...