Heat relief: ਗਰਮੀ ਤੋਂ ਮਿਲੀ ਰਾਹਤ, ਪੰਜਾਬ ‘ਚ ਬਰਸਾਤ ਦੇ ਨਾਲ ਗੜ੍ਹੇਮਾਰੀ, ਪੰਜ ਦਿਨ ਲੂ ਨਹੀਂ ਚੱਲੇਗੀ

Updated On: 

27 May 2023 07:10 AM

ਨੌਂ ਤਪਾ ਸ਼ੁਰੂ ਹੋ ਗਿਆ ਹੈ ਪਰ ਬਰਸਾਤ ਕਾਰਨ ਨੌ ਤਪਾ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਇਹ ਮਈ ਦੇ ਗਰਮ ਮਹੀਨੇ ਵਿੱਚ ਮਾਨਸੂਨ ਵਰਗਾ ਹੈ। ਜਿੱਥੇ ਹਿਮਾਚਲ 'ਚ ਬਰਫਬਾਰੀ ਹੋਈ, ਉੱਥੇ ਹੀ ਪੰਜਾਬ ਅਤੇ ਹਰਿਆਣਾ 'ਚ ਵੀ ਬਾਰਿਸ਼ ਹੋਈ। ਹਾਲ ਹੀ ਐਕਟਿਵ ਹੋੋਏ ਵੈਦਰ ਸਿਸਟਮ ਕਾਰਨ ਵੀਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ।

Heat relief: ਗਰਮੀ ਤੋਂ ਮਿਲੀ ਰਾਹਤ, ਪੰਜਾਬ ਚ ਬਰਸਾਤ ਦੇ ਨਾਲ ਗੜ੍ਹੇਮਾਰੀ, ਪੰਜ ਦਿਨ ਲੂ ਨਹੀਂ ਚੱਲੇਗੀ
Follow Us On

ਪੰਜਾਬ ਨਿਊਜ। ਬਰਸਾਤ ਅਤੇ ਗੜ੍ਹੇਮਾਰੀ ਹੋਣ ਨਾਲ ਪੰਜਾਬ (Punjab) ਵਿੱਚ ਗਰਮੀ ਤੋਂ ਰਾਹਤ ਮਿਲ ਗਈ ਹੈ ਪਰ ਕਪੂਰਥਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ। ਇੱਥੇ ਝੁੱਗੀ ‘ਤੇ ਦਰੱਖਤ ਡਿੱਗਣ ਨਾਲ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਸੂਬੇ ਭਰ ਵਿੱਚ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ‘ਚ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ 29 ਮਈ ਤੱਕ ਮੀਂਹ ਪੈਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਹਿਮਾਚਲ (Himachal) ਦੀਆਂ ਉੱਚੀਆਂ ਚੋਟੀਆਂ ‘ਤੇ ਤਿੰਨ ਦਿਨਾਂ ਤੱਕ ਹਲਕੀ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਵਿਗਿਆਨੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ, ਜੰਮੂ-ਕਸ਼ਮੀਰ 1 ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਹੈ, ਜਿਸ ਦੇ ਉੱਤਰ-ਪੂਰਬੀ ਭਾਰਤ ਅਤੇ ਉੱਤਰ-ਪੂਰਬੀ ਰਾਜਸਥਾਨ ਨਾਲ ਟਕਰਾਉਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਹੇਮਕੁੰਟ ਸਾਹਿਬ ‘ਚ ਭਾਰੀ ਬਰਫਬਾਰੀ, ਯਾਤਰਾ ਰੁਕੀ

ਸ੍ਰੀ ਹੇਮਕੁੰਟ ਸਾਹਿਬ (Hemkunt Sahib) ‘ਚ ਬੁੱਧਵਾਰ ਰਾਤ ਤੋਂ ਬਰਫਬਾਰੀ ਜਾਰੀ ਹੈ। ਮੌਸਮ ਵਿੱਚ ਆਏ ਬਦਲਾਅ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਕਮੇਟੀ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਘੰਘੜੀਆ ਵਿਖੇ ਹੀ ਰੋਕ ਦਿੱਤੀ ਹੈ। ਹੇਮਕੁੰਟ ਸਾਹਿਬ ‘ਚ ਅਜੇ ਵੀ 5-6 ਫੁੱਟ ਬਰਫ ਪਈ ਹੈ। ਬੁੱਧਵਾਰ ਨੂੰ ਹੋਈ ਬਰਫਬਾਰੀ ਕਾਰਨ ਫੁੱਟਪਾਥ ਕਾਫੀ ਤਿਲਕਣ ਭਰੇ ਹੋ ਗਏ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ