ਰਣਜੀਤ ਸਿੰਘ ਢੱਡਰੀਆਂਵਾਲੇ ਦੀ ਖਿਮਾ ਜਾਚਨਾ ਅਕਾਲ ਤਖ਼ਤ ਤੋਂ ਪ੍ਰਵਾਨ, ਸਿੱਖੀ ਪ੍ਰਚਾਰ ਲਈ ਮਿਲੀ ਮਨਜੂਰੀ
Ranjit Singh Dhandriawala: ਸਿੱਖ ਧਾਰਮਿਕ ਆਗੂਆਂ ਨੇ ਢੰਡਰੀਆਂਵਾਲੇ ਦੀ ਮੁਆਫ਼ੀ ਸਵੀਕਾਰ ਕਰ ਲਈ। ਭਾਈਚਾਰੇ ਨੂੰ ਉਨ੍ਹਾਂ ਦੇ ਸਮਾਗਮਾਂ ਦਾ ਬਾਈਕਾਟ ਕਰਨ ਦਾ ਹੁਕਮ ਵਾਪਸ ਲੈਣ ਲਈ ਕਿਹਾ ਗਿਆ। ਜਦੋਂ ਅਕਾਲ ਤਖ਼ਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਜਾ ਰਿਹਾ ਸੀ ਤਾਂ ਢੰਡਰੀਆਂਵਾਲੇ ਹੱਥ ਜੋੜ ਕੇ ਹੇਠਾਂ ਖੜ੍ਹੇ ਸਨ। ਉਨ੍ਹਾਂ ਨੇ ਇਸ ਫੈਸਲੇ ਨੂੰ ਬਿਨਾਂ ਸ਼ਰਤ ਸਵੀਕਾਰ ਕਰ ਲਿਆ।

ਪਟਿਆਲਾ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂਵਾਲੇ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਆਪਣੇ ਗਲਤ ਬਿਆਨੀ ਲਈ ਪੰਜਾਂ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਦੀ ਖਿਮਾ ਯਾਚਨਾ ਪ੍ਰਵਾਨ ਕਰਦਿਆਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਬਾਕੀ ਸਿੰਘ ਸਾਹਿਬਾਨਾਂ ਨੇ ਉਨ੍ਹਾਂ ਨੂੰ 501 ਰੁਪਏ ਦੀ ਦੇਗ ਤੇ ਪਾਠ ਕਰਨ ਦਾ ਹੁਕਮ ਦੇਕੇ ਸਿੱਖੀ ਪ੍ਰਚਾਰ ਲਈ ਪ੍ਰਵਾਨਗੀ ਦੇ ਦਿੱਤੀ। ਅਕਾਲ ਤਖ਼ਤ ਤੋਂ ਮਿਲੀ ਮੁਆਫ਼ੀ ਤੋਂ ਬਾਅਦ ਹੁਣ ਢੱਡਰੀਆਂਵਾਲੇ ਨੇ ਪੂਰੀ ਤਨਦੇਹੀ ਨਾਲ ਸਿੱਖੀ ਪ੍ਰਚਾਰ ਵਿੱਚ ਜੁਟਣ ਦੀ ਗੱਲ ਕਹੀ ਹੈ। ਉੱਧਰ, ਪਰਮਜੀਤ ਸਿੰਘ ਸਰਨਾ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਤਣਖਾਹ ਲਾਈ ਗਈ ਹੈ।
ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਹਾਜ਼ਰ ਸਨ।
ਅਸੀਂ ਤਗੜੇ ਹੋ ਕੇ ਅੰਮ੍ਰਿਤ ਸੰਚਾਰ ਕਰਾਂਗੇ -ਢੱਡਰੀਆਂਵਾਲੇ
ਪੰਜਾਬ ਦੇ ਵਿੱਚ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ। ਧਰਮ ਪਰੀਵਰਤਨ ਪੰਜਾਬ ਵਿੱਚ ਪਿੱਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ। ਉਸ ਲਈ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ। ਇਸ ਲਈ ਸਿੰਘ ਸਾਹਿਬਾਨਾਂ ਨੇ ਉੱਦਮ ਕੀਤਾ ਹੈ ਅਤੇਇਸ ਲਈ ਮੈਨੂੰ ਵੀ ਸੱਦਾ ਦਿੱਤਾ ਹੈ। ਮੈਂ ਆਪਣਾ ਪੱਖ ਰੱਖਣ ਲਈ ਇੱਥੇ ਆਇਆ ਹਾਂ । ਪੰਥ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ, ਪੰਜਾਬ ਦੀ ਜਵਾਨੀ ਨੂੰ ਦੇਖਦਿਆਂ, ਧਰਮ ਪਰੀਵਰਤਨ ਦੀ ਲਹਿਰ ਨੂੰ ਦੇਖਦਿਆਂ ਜਾਣੇ-ਅਣਜਾਣੇ ਵਿੱਚ ਜੋ ਵੀ ਮੇਰੇ ਸ਼ਬਦ ਅਪਸ਼ਬਦ ਹੋਏ ਉਸਦੀ ਮੈਂ ਖਿਮਾ ਜਾਚਨਾ ਕੀਤੀ ਹੈ। 20 ਸਾਲਾਂ ਦਾ ਮੇਰਾ ਧਰਮ ਪ੍ਰਚਾਰ ਦਾ ਤਜ਼ਰਬਾ ਹੈ। ਹੁਣ ਅਸੀਂ ਤਗੜੇ ਹੋ ਕੇ ਅੰਮ੍ਰਿਤ ਸੰਚਾਰ ਕਰਾਵਾਂਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ 2020 ਵਿੱਚ ਉਨ੍ਹਾਂ ‘ਤੇ ਪਾਬੰਦੀ ਲਗੀ ਸੀ। ਉਸ ਸਮੇਂ ਹਾਲਾਤ ਹੋਰ ਸਨ ਪਰ ਹੁਣ ਸਿੰਘ ਸਾਹਿਬਾਨਾਂ ਨੇ ਮੇਰਾ ਪੱਖ ਸੁਣਿਆ ਹੈ। ਮੈਂ ਪੰਥ ਅਤੇ ਪੰਥਕ ਜੱਥੇਬੰਦੀਆਂ ਤੋਂ ਖਿਮਾ ਜਾਚਨਾ ਕਰਦਾ ਹਾਂ। ਹੁਣ ਅਸੀਂ ਅਕਾਲ ਤਖ਼ਤ ਸਾਹਿਬ ਦੀ ਅਗਵਾਹੀ ਹੇਠ ਸਿੱਖੀ ਦਾ ਪ੍ਰਚਾਰ ਕਰਾਂਗੇ।
ਬਾਬਾ ਹਰਨਾਮ ਸਿੰਘ ਵੀ ਮੰਗਣ ਮੁਆਫ਼ੀ – ਢੱਡਰੀਆਵਾਲੇ
ਬਾਬਾ ਹਰਨਾਮ ਸਿੰਘ ਟਕਸਾਲ ਦੇ ਮੁੱਖੀ ਨੂੰ ਵੀ ਚਾਹੀਦਾ ਹੈ ਜਿਵੇਂ ਮੈਂ ਆਪਣੇ ਸ਼ਬਦਾਂ ਦੀ ਮੁਆਫ਼ੀ ਮੰਗੀ ਹੈ ਉਸ ਵੀ ਜੋ ਉਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਅਤੇ ਸ਼ਬੀਲ ਜੋ ਉਨ੍ਹਾਂ ਨੇ ਬਦਨਾਮ ਕੀਤੀ ਸੀ ਉਸ ਬਾਰੇ ਅਕਾਲ ਸਖ਼ਤ ਸਾਹਿਬ ਤੇ ਆ ਕੇ ਉਸ ਬਾਰੇ ਗੱਲ ਕਰ ਦੇਣ। ਜੋ ਹੋਇਆ ਸੀ ਉਹ ਠੀਕ ਨਹੀਂ ਸੀ। ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਜੋ ਉਸ ਸਮੇਂ ਗਲਤੀਆਂ ਹੋਇਆਂ ਉਸ ਨੂੰ ਮੰਨਣ ਅਤੇ ਪੰਥ ਵਿੱਚ ਏਕਤਾ ਲਿਆਉਣ।
ਇਹ ਵੀ ਪੜ੍ਹੋ
ਢੰਡਰੀਆਂਵਾਲੇ ਦੇ ਬਿਆਨਾਂ ਨੂੰ ਇਤਰਾਜ਼ਯੋਗ ਮੰਨਿਆ ਗਿਆ ਸੀ
24 ਅਗਸਤ, 2020 ਨੂੰ, ਉਸ ਸਮੇਂ ਦੇ ਸਿੱਖ ਧਾਰਮਿਕ ਆਗੂਆਂ ਨੇ ਭਾਈਚਾਰੇ ਨੂੰ ਢੰਡਰੀਆਂਵਾਲੇ ਦੇ ਉਪਦੇਸ਼ਾਂ ਦਾ ਬਾਈਕਾਟ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਹ ਹੁਕਮ ਉਸ ਸਮੇਂ ਲਈ ਸੀ ਜਦੋਂ ਤੱਕ ਉਹ ਆਪਣੇ ਬਿਆਨਾਂ ਲਈ ਮੁਆਫੀ ਨਹੀਂ ਮੰਗ ਲੈਂਦੇ। ਸਿੱਖਾਂ ਦੇ ਇੱਕ ਵੱਡੇ ਵਰਗ ਵੱਲੋਂ ਉਨ੍ਹਾਂ ਦੇ ਬਿਆਨਾਂ ਨੂੰ ਇਤਰਾਜ਼ਯੋਗ ਮੰਨਿਆ ਗਿਆ ਸੀ। ਦੱ ਦੇਈਏ ਕਿ ਢੰਡਰੀਆਂਵਾਲੇ ਦੇ ਮਾਲਵਾ ਖੇਤਰ ਵਿੱਚ ਬਹੁਤ ਸਾਰੇ ਪੈਰੋਕਾਰ ਹਨ।