AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਰਾਜਾ ਵੜਿੰਗ ਦਾ ਵਾਇਰਲ ਆਡੀਓ ਮਾਮਲਾ, ਪੁਲਿਸ ਨੇ ਰਿਪੋਰਟ ਕੀਤੀ ਪੇਸ਼

ਰਾਜਾ ਵੜਿੰਗ ਨਾਲ ਜੁੜੇ ਕਥਿਤ ਆਡੀਓ ਕਲਿੱਪ ਮਾਮਲੇ 'ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਖ਼ਤ ਰੁਖ਼ ਅਪਣਾਇਆ ਸੀ। ਮਾਮਲੇ ਦਾ ਸੂ ਮੋਟੋ ਲੈਂਦੇ ਹੋਏ, ਕਮਿਸ਼ਨ ਨੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੀ ਜਾਂਚ ਸ਼ੁਰੂ ਕੀਤੀ।

ਰਾਜਾ ਵੜਿੰਗ ਦਾ ਵਾਇਰਲ ਆਡੀਓ ਮਾਮਲਾ, ਪੁਲਿਸ ਨੇ ਰਿਪੋਰਟ ਕੀਤੀ ਪੇਸ਼
ਰਾਜਾ ਵੜਿੰਗ ਦੀ ਪੁਰਾਣੀ ਤਸਵੀਰ
amanpreet-kaur
| Updated On: 29 May 2026 12:39 PM IST
Share

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੁੜੇ ਇੱਕ ਕਥਿਤ ਵਾਇਰਲ ਆਡੀਓ ਮਾਮਲੇ ‘ਚ ਐਸਐਸਪੀ, ਮੁਕਤਸਰ ਨੂੰ ਅੱਜ (29 ਮਈ) ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਆਡੀਓ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਇਸ ਮਾਮਲੇ ‘ਚ ਐਸਪੀ ਹੈਡ ਕੁਆਰਟਰ ਪੀਪੀਐਸ ਹਰਕਮਲ ਕੌਰ ਅੱਜ ਪੇਸ਼ ਹੋਏ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ‘ਚ ਆਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਪੁਲਿਸ ਵੱਲੋਂ ਆਡੀਓ ਦੀ ਜਨਰੇਸ਼ਨ ਤੇ ਅਪਲੋਡ ਸਬੰਧੀ ਮੈਟਾ ਕੰਪਨੀ ਤੋਂ ਜਾਣਕਾਰੀ ਮੰਗੀ ਗਈ ਹੈ। ਪੁਲਿਸ ਅਨੁਸਾਰ ਮੈਟਾ ਕੰਪਨੀ ਤੋਂ ਰਿਪੋਰਟ ਹਫ਼ਤੇ ਤੋਂ 30 ਦਿਨਾਂ ‘ਚ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਮਾਮਲੇ ‘ਚ ਅੱਗੇ ਦੀ ਜਾਂਚ ਕੀਤੀ ਜਾਵੇਗੀ।

ਜੁਲਾਈ ‘ਚ ਐਕਸ਼ਨ ਟੇਕਣ ਰਿਪੋਰਟ ਪੇਸ਼ ਕਰਨ ਦੇ ਹੁਕਮ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਪੰਜਾਬ ਪੁਲਿਸ ਨੂੰ 30 ਦਿਨ ਬਾਅਦ ਐਕਸ਼ਨ ਟੇਕਨ ਰਿਪੋਰਟ ਤੇ ਮੈਟਾ ਕੰਪਨੀ ਵੱਲੋਂ ਆਈ ਰਿਪੋਰਟ ਪੇਸ਼ ਕਰਨ ਲਈ ਹੁਕਮ ਦਿੱਤਾ ਗਿਆ ਹੈ। ਹੁਣ, ਇਸ ਮਾਮਲੇ ‘ਚ ਕਮਿਸ਼ਨ ਚੇਅਰਮੈਨ ਨੇ 1, ਜੁਲਾਈ 2026 ਨੂੰ ਅਗਲੀ ਰਿਪੋਰਟ ਤਲਬ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਰਾਜਾ ਵੜਿੰਗ ਨਾਲ ਜੁੜੇ ਕਥਿਤ ਆਡੀਓ ਕਲਿੱਪ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਖ਼ਤ ਰੁਖ਼ ਅਪਣਾਇਆ ਸੀ। ਮਾਮਲੇ ਦਾ ਸੂ ਮੋਟੋ ਲੈਂਦੇ ਹੋਏ, ਕਮਿਸ਼ਨ ਨੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੀ ਜਾਂਚ ਸ਼ੁਰੂ ਕੀਤੀ ਸੀ।

ਇਹ ਪੂਰਾ ਮਾਮਲਾ ਇੱਕ ਵਾਇਰਲ ਆਡੀਓ ਕਲਿੱਪ ਦਾ ਹੈ। ਇਸ ਆਡੀਓ ‘ਚ ਰਾਜਾ ਵੜਿੰਗ ਦੇ ਆਵਾਜ਼ ਹੋਣ ਦਾ ਦਾਅਵਾ ਕੀਤਾ ਗਿਆ, ਜੋ ਕੁੱਝ ਵਿਵਾਦਪੂਰਨ ਟਿੱਪਣੀਆਂ ਕਰ ਰਹੇ ਸਨ। ਹਾਲਾਂਕਿ, ਇਹ ਆਡੀਓ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਕਾਰਵਾਈ ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਵੱਲੋਂ ਭੇਜੇ ਗਏ ਇੱਕ ਪੱਤਰ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

ਰਾਜਾ ਵੜਿੰਗ ਨੇ ਆਡੀਓ ਨੂੰ ਦੱਸਿਆ ਸੀ ਜਾਅਲੀ

ਇਸ ਦੌਰਾਨ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਡੀਓ ਕਲਿੱਪ ਨੂੰ ਪੂਰੀ ਤਰ੍ਹਾਂ ਜਾਅਲੀ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਲਿੱਪ ਨੂੰ ਉਨ੍ਹਾਂ ਦੇ ਰਾਜਨੀਤਿਕ ਅਕਸ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Follow Us
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...