Raja Warring On Haryana Elections: ਵੜਿੰਗ ਦਾ ਦਾਅਵਾ, ਹਰਿਆਣਾ ‘ਚ ‘ਆਪ’ ਉਮੀਦਵਾਰਾਂ ਨੂੰ ਨਹੀਂ ਮਿਲਣਗੀਆਂ 2000 ਤੋਂ ਵੱਧ ਵੋਟਾਂ

Published: 

12 Sep 2024 12:58 PM

Raja Warring On Haryana Elections: ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਪ ਹਰਿਆਣਾ ਵਿੱਚ ਕਾਂਗਰਸ ਦਾ ਸਮਰਥਨ ਲੈ ਕੇ ਆਪਣੀ ਸਿਆਸੀ ਗੱਡੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਜਨਤਾ ਸੱਚਾਈ ਜਾਣ ਚੁੱਕੀ ਹੈ। ਇਸ ਦੌਰਾਨ ਵੜਿੰਗ ਨੇ ਅਕਾਲੀ ਆਗੂ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।

Raja Warring On Haryana Elections: ਵੜਿੰਗ ਦਾ ਦਾਅਵਾ, ਹਰਿਆਣਾ ਚ ਆਪ ਉਮੀਦਵਾਰਾਂ ਨੂੰ ਨਹੀਂ ਮਿਲਣਗੀਆਂ 2000 ਤੋਂ ਵੱਧ ਵੋਟਾਂ

ਰਾਜਾ ਵੜਿੰਗ

Follow Us On

Raja Warring On Haryana Elections: ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (AAP) ਵਿੱਚ ਗਠਜੋੜ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਸਪੱਸ਼ਟ ਹੈ ਕਿ ਇੰਡੀਆ ਗੱਠਜੋੜ ਦੀਆਂ ਦੋਵੇਂ ਪਾਰਟੀਆਂ ਵੱਖ ਵੱਖ ਚੋਣ ਲੜਣਗੀਆਂ। ਹੁਣ ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਉੱਪਰ ਬਿਆਨ ਦੇਕੇ ਤੰਜ਼ ਕਸ ਰਹੇ ਹਨ। ਹਰਿਆਣਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਰਾਜਾ ਵੜਿੰਗ ਨੇ AAP ਤੇ ਨਿਸ਼ਾਨਾ ਸਾਧਿਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ AAP ਨਾਲ ਗਠਜੋੜ ਨਾ ਕਰਨ ਦੇ ਫੈਸਲੇ ਨੂੰ ਕਾਂਗਰਸ ਦਾ ਚੰਗਾ ਸਟੈੱਪ ਦੱਸਿਆ। ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁੱਭ ਸੰਕੇਤ ਹੈ। ਵੜਿੰਗ ਨੇ ਕਿਹਾ ਕਿ ‘ਆਪ’ ਹਰਿਆਣਾ ‘ਚ ਕਾਂਗਰਸ ਦੀ ਮਦਦ ਨਾਲ ਇਕ-ਦੋ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ ‘ਆਪ’ ਨੂੰ ਹਰਿਆਣਾ ਦੀ ਕਿਸੇ ਵੀ ਸੀਟ ‘ਤੇ ਦੋ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ।

ਸੁਖਬੀਰ ਬਾਦਲ ਨੂੰ ਬਚਾਉਣ ਦੀਆਂ ਹੋ ਰਹੀਆਂ ਨੇ ਕੋਸ਼ਿਸਾਂ

ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਪ ਹਰਿਆਣਾ ਵਿੱਚ ਕਾਂਗਰਸ ਦਾ ਸਮਰਥਨ ਲੈ ਕੇ ਆਪਣੀ ਸਿਆਸੀ ਗੱਡੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਜਨਤਾ ਸੱਚਾਈ ਜਾਣ ਚੁੱਕੀ ਹੈ। ਇਸ ਦੌਰਾਨ ਵੜਿੰਗ ਨੇ ਅਕਾਲੀ ਆਗੂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਚਰਚਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਅਗਲੇ ਦੋ ਸਾਲ ਚੋਣ ਨਾ ਲੜਨ ਦੀ ਸਜ਼ਾ ਹੋ ਸਕਦੀ ਹੈ। ਵੜਿੰਗ ਨੇ ਕਿਹਾ ਕਿ ਜੇਕਰ ਸਜ਼ਾ ਦੇਣੀ ਹੀ ਹੈ ਤਾਂ ਅਗਲੇ ਚਾਰ ਸਾਲਾਂ ਲਈ ਚੋਣ ਲੜਨ ‘ਤੇ ਪਾਬੰਦੀ ਲਗਾਈ ਜਾਵੇ। ਗਲਤੀਆਂ ਮਾਫ਼ ਕੀਤੀਆਂ ਜਾਂਦੀਆਂ ਹਨ, ਅਪਰਾਧ ਨਹੀਂ।

ਰਾਜਾ ਵੜਿੰਗ ਨੇ ਦੇਸ਼ ‘ਚ ਸਿਆਸੀ ਬਦਲਾਖੋਰੀ ਲਈ ਕੀਤੀ ਜਾ ਰਹੀ ਕਾਰਵਾਈ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਮੇਤ ਕਈ ਸੂਬੇ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰਕੇ ਆਗੂਆਂ ਨੂੰ ਫਸਾਉਂਦੇ ਹਨ। ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹੈ। ਆਵਾਜ਼ਾਂ ਨੂੰ ਦਬਾਉਣ ਲਈ ਤਾਕਤ ਦੀ ਦੁਰਵਰਤੋਂ ਕਰਨ ਦੀ ਪਰੰਪਰਾ ਗਲਤ ਹੈ। ਇਸ ਦੇ ਭਵਿੱਖ ਵਿੱਚ ਗੰਭੀਰ ਸਿੱਟੇ ਨਿਕਲ ਸਕਦੇ ਹਨ।

Exit mobile version