ਕਮਲਨਾਥ ‘ਤੇ ਰਾਜਾ ਵੜਿੰਗ ਦੇ ਬਿਆਨ ਭਖੀ ਸਿਆਸਤ, SGPC ਤੇ ਅਕਾਲੀ ਦਲ ਨੇ ਸਾਧੇ ਨਿਸ਼ਾਨੇ

Published: 

31 Oct 2023 20:02 PM

ਰਾਜਾ ਵੜਿੰਗ ਨੇ ਕਮਲਨਾਥ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਫਿਰ ਤੋਂ ਗਰਮਾ ਗਈ ਹੈ। ਰਾਜਾ ਵੜਿੰਗ ਦੇ ਇਸ ਬਿਆਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਦੀ ਕੀਤੀ ਹੈ। ਇਲਜ਼ਾਮ ਲਗਾਏ ਹਨ ਕਿ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਮਲਨਾਥ ਨੇ ਜਨੂਨੀ ਭੀੜ ਦੀ ਅਗਵਾਈ ਕੀਤੀ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਨੇ ਵੀ ਰਾਜਾ ਵੜਿੰਗ ਦੇ ਬਿਆਨ 'ਤੇ ਪ੍ਰਤੀਕੀਰਿਆ ਦਿੱਤੀ ਹੈ।

ਕਮਲਨਾਥ ਤੇ ਰਾਜਾ ਵੜਿੰਗ ਦੇ ਬਿਆਨ ਭਖੀ ਸਿਆਸਤ, SGPC ਤੇ ਅਕਾਲੀ ਦਲ ਨੇ ਸਾਧੇ ਨਿਸ਼ਾਨੇ
Follow Us On

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਕਮਲਨਾਥ ਸਿੰਘ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਫਿਰ ਤੋਂ ਗਰਮਾ ਗਈ ਹੈ। ਇਸ ਬਿਆਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸ ‘ਤੇ ਝੂਠ ਦਾ ਪਰਦਾ ਪਾਉਣ ਵਾਲ ਦੱਸਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਰਾਜਾ ਵੜਿੰਗ ਦੇ ਬਿਆਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਕਰਮ ਸਿੰਘ ਮਜੀਠੀਆ ਨੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ ਅਤੇ ਰਾਜਾ ਵੜਿੰਗ ਨੂੰ ਮੁਆਫੀ ਮੰਗਣ ਦੀ ਨਸੀਹਤ ਦਿੱਤੀ ਹੈ।

ਹਾਲ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ, ਲਗਾਤਾਰ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਕਮਲਨਾਥ ਸਿੰਘ ਨੇ ਸਿੱਖਾਂ ‘ਤੇ ਤਸ਼ੱਦਦ ਕੀਤੀ ਸੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਉਮਰ 44 ਸਾਲ ਹੈ ਅਤੇ ਕੈਬਨਿਟ ਮੰਤਰੀ ਵੀ ਰਿਹਾ ਹਾਂ। ਅੱਜ ਤੱਕ ਮੈਂ ਨਾ ਕਦੇ ਨਹੀਂ ਸੁਣਿਆ ਅਤੇ ਨਾ ਹੀ ਕਿਤੇ ਦੇਖਿਆ ਹੈ ਕਮਲਨਾਥ ਨੇ ਸਿੱਖਾਂ ‘ਤੇ ਕੋਈ ਅੱਤਿਆਚਾਰ ਕੀਤਾ ਹੋਵੇ। ਰਾਜਾ ਵੜਿੰਗ ਦੇ ਇਸ ਬਿਆਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਦੀ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕਿ ਝੂਠ ਬੋਲ ਕੇ ਇਸ ਖੂਨੀ ਇਤਿਹਾਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਮਲਨਾਥ ਨੇ ਜਨੂਨੀ ਭੀੜ ਦੀ ਅਗਵਾਈ ਕੀਤੀ ਸੀ।

ਵੜਿੰਗ ਤੋਂ ਮੁਆਫੀ ਦੀ ਮੰਗ

ਉਨ੍ਹਾਂ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿਸੇ ਨੂੰ ਹੈਰਾਨੀ ਨਹੀਂ ਹੋਈ। ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿਣ ਵਾਲਾ ਬੰਦਾ (ਰਾਜਾ ਵੜਿੰਗ) 1984 ਸਿੱਖ ਕਤਲੇਆਮ ਦੇ ਕੇਸਾਂ ‘ਚ ਕਮਲਨਾਥ ਨੂੰ ਆਸਾਨੀ ਨਾਲ ਕਲੀਨ ਚਿੱਟ ਦੇ ਸਕਦਾ ਹੈ। ਅਸੀਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮਾਂ ‘ਤੇ ਵਾਰ-ਵਾਰ ਲੂਣ ਛਿੜਕਣਾ ਬਰਦਾਸ਼ਤ ਨਹੀਂ ਕਰਾਂਗੇ। ਰਾਜਾ ਵੜਿੰਗ ਨੂੰ ਆਪਣੇ ਬਿਆਨ ਲਈ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਵਲਟੋਹਾ ਨੇ ਕੀਤੀ ਨਿਖੇਦੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਰਾਜਾ ਵੜਿੰਗ ਦੇ ਬਿਆਨ ਦੇ ਪ੍ਰਤੀਕੀਰਿਆ ਦਿੱਤੀ ਹੈ। ਉਨ੍ਹਾਂ ਕਿਹਾ ਰਾਜਾ ਵਡਿੰਗ ਦਾ ਬਿਆਨ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਹੈ। ਉਨ੍ਹਾਂ ਨੂੰ ਆਪਣੇ ਬਿਆਨ ਲਈ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਸ ਸਮੇਂ ਕਮਲਨਾਥ ਸਿੰਘ ਵਰਗੇ ਗਾਂਧੀ ਪਰਿਵਾਰ ਦੇ ਚਹੇਤਿਆਂ ਨੇ ਸਿੱਖਾਂ ਦੇ ਕਤਲੇਆਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿ 1984 ਦੇ ਸਿੱਖ ਕਤਲੇਆਮ ਦੇ 39 ਸਾਲ ਪੂਰੇ ਹੋਣ ‘ਤੇ ਰਾਜਾ ਵੜਿੰਗ ਦਾ ਇਹ ਬਿਆਨ ਗੈਰ-ਸੰਵੇਦਨਸ਼ੀਲ ਜਾਪਦਾ ਹੈ।

Exit mobile version