ਨਵਜੋਤ ਸਿੰਘ ਸਿੱਧੂ ‘ਤੇ ਸਸਪੈਂਸ ਬਰਕਰਾਰ, ਦੇਵੇਂਦਰ ਯਾਦਵ ਅੱਜ ਬਲਾਕ ਪ੍ਰਧਾਨ ਤੇ ਲੋਕ ਸਭਾ ਚੋਣ ਕੋਆਰਡੀਨੇਟਰ ਨਾਲ ਕਰਨਗੇ ਗੱਲਬਾਤ

Updated On: 

10 Jan 2024 10:51 AM

ਪੰਜਾਬ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਦੇ ਇਹ ਪਹਿਲੀ ਵਾਰ ਮੀਟਿੰਗਾਂ ਕੀਤੀ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸਿੱਧੇ ਤੌਰ ਤੇ ਪਾਰਟੀ ਆਗੂਆਂ ਨੂੰ ਮਿਲ ਰਹੇ ਹਨ, ਤਾਂ ਜੋ ਉਨ੍ਹਾਂ ਦਾ ਪਾਰਟੀ ਵਿੱਚ ਭਰੋਸਾ ਬਣਿਆ ਰਹੇ। ਨਵਜੋਤ ਸਿੰਘ ਸਿੱਧੂ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਨਾ ਲੜਨ ਦਾ ਮੁੱਦਾ ਗਰਮਾ ਗਿਆ।

ਨਵਜੋਤ ਸਿੰਘ ਸਿੱਧੂ ਤੇ ਸਸਪੈਂਸ ਬਰਕਰਾਰ, ਦੇਵੇਂਦਰ ਯਾਦਵ ਅੱਜ ਬਲਾਕ ਪ੍ਰਧਾਨ ਤੇ ਲੋਕ ਸਭਾ ਚੋਣ ਕੋਆਰਡੀਨੇਟਰ ਨਾਲ ਕਰਨਗੇ ਗੱਲਬਾਤ

(Photo Credit: Twitter-@RajaBrar_INC)

Follow Us On

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਅੱਜ ਚੰਡੀਗੜ੍ਹ ਵਿਖੇ ਕਾਂਗਰਸ ਦੇ ਬਲਾਕ ਪ੍ਰਧਾਨਾਂ, ਸੂਬਾ ਕਾਂਗਰਸ ਕਾਰਜਕਾਰਨੀ ਮੈਂਬਰਾਂ ਅਤੇ ਲੋਕ ਸਭਾ ਚੋਣਾਂ ਲਈ ਨਿਯੁਕਤ ਕੀਤੇ ਗਏ ਕੋਆਰਡੀਨੇਟਰਾਂ ਨਾਲ ਮੀਟਿੰਗ ਕਰਨਗੇ। ਉਹ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦੇ ਹਾਲਾਤਾਂ ਨੂੰ ਸਮਝਣਗੇ। ਨਵਜੋਤ ਸਿੰਘ ਸਿੱਧੂ ਅੱਜ ਹੋਣ ਵਾਲੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਜਦੋਂਕਿ ਕਈ ਸੀਨੀਅਰ ਆਗੂਆਂ ਦੇ ਮੀਟਿੰਗ ਵਿੱਚ ਨਾ ਆਉਣ ਕਾਰਨ ਸਿਆਸਤ ਗਰਮਾ ਗਈ ਹੈ।

ਕਾਰਜਕਾਰੀ ਮੁਖੀ ਆਸ਼ੂ ਨੇ ਮੀਟਿੰਗ ਤੋਂ ਬਣਾਈ ਦੂਰੀ

ਪੰਜਾਬ ਦੇ ਨਵੇਂ ਇੰਚਾਰਜ ਦੀ ਇਹ ਪਹਿਲੀ ਮੀਟਿੰਗ ਹੈ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸਿੱਧੇ ਤੌਰ ਤੇ ਪਾਰਟੀ ਆਗੂਆਂ ਨੂੰ ਮਿਲ ਰਹੇ ਹਨ, ਤਾਂ ਜੋ ਉਨ੍ਹਾਂ ਦਾ ਪਾਰਟੀ ਵਿੱਚ ਭਰੋਸਾ ਬਣਿਆ ਰਹੇ। ਪਹਿਲੇ ਦਿਨ ਦੀ ਮੀਟਿੰਗ ਵਿੱਚ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਨਾ ਲੜਨ ਦਾ ਮੁੱਦਾ ਗਰਮਾ ਗਿਆ। ਕਈ ਨੇਤਾਵਾਂ ਨੇ ਸਿੱਧੂ ਖਿਲਾਫ ਆਵਾਜ਼ ਚੁੱਕੀ। ਜਦਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਆਗੂਆਂ ਵੱਲੋਂ ਵੀ ਮੀਟਿੰਗ ਤੋਂ ਦੂਰੀ ਬਣਾਈ ਰੱਖਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉਹ ਪਹਿਲਾਂ ਸਿੱਧੂ ਮਾਮਲੇ ‘ਚ ਸਥਿਤੀ ਸਾਫ਼ ਕਰਨਾ ਚਾਹੁੰਦੇ ਹਨ।

ਬਿਆਨਬਾਜ਼ੀ ਕਾਰਨ ਪਾਰਟੀ ਦਾ ਹੋਇਆ ਨੁਕਸਾਨ

ਪਹਿਲੇ ਦਿਨ ਮੀਟਿੰਗ ਵਿੱਚ ਹਲਕਾ ਇੰਚਾਰਜ ਦੇਵੇਂਦਰ ਯਾਦਵ ਦੇ ਸਾਹਮਣੇ ਕਈ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਤੋਂ ਵੱਖ ਹੋ ਕੇ ਰੈਲੀਆਂ ਕਰਨ ਆਦਿ ਦੇ ਮੁੱਦੇ ਚੁੱਕੇ। ਆਗੂਆਂ ਦਾ ਤਰਕ ਸੀ ਕਿ ਇਸ ਨਾਲ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਇਸ ਦਾ ਨਤੀਜਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ ਹੈ। ਹੁਣ ਵੀ ਸਥਿਤੀ ਉਹੀ ਬਣੀ ਹੋਈ ਹੈ। ਅਜਿਹੇ ‘ਚ ਇਸ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਇਸ ਨਾਲ ਸੂਬੇ ‘ਚ ਗਲਤ ਸੰਦੇਸ਼ ਜਾ ਰਿਹਾ ਹੈ।

ਕਾਂਗਰਸ ਵਿਰੋਧੀ ਪਾਰਟੀ ਹੈ, ਕਿਵੇਂ ਹੋਵੇਗਾ ਸਮਝੌਤਾ ?

ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਵਿੱਚ ਸਪੱਸ਼ਟ ਕਿਹਾ ਕਿ ਇਹ ਹੁਣ ਸੂਬੇ ਵਿੱਚ ਮੁੱਖ ਵਿਰੋਧੀ ਪਾਰਟੀ ਹੈ। ਅਜਿਹੇ ‘ਚ ਜੇਕਰ ਅਸੀਂ ਸੱਤਾਧਾਰੀ ਪਾਰਟੀ ਨਾਲ ਸਿੱਧੇ ਤੌਰ ‘ਤੇ ਚੋਣ ਮੈਦਾਨ ‘ਚ ਉਤਰਦੇ ਹਾਂ ਤਾਂ ਗਲਤ ਸੰਦੇਸ਼ ਜਾਂਦਾ ਹੈ। ਜਦੋਂਕਿ ਪਾਰਟੀ ਆਸਾਨੀ ਨਾਲ 6 ਤੋਂ 7 ਸੀਟਾਂ ਜਿੱਤ ਸਕਦੀ ਹੈ। ਅਜਿਹੇ ‘ਚ ਆਮ ਆਦਮੀ ਪਾਰਟੀ ਦੇ ਨਾਲ ਜਾਣ ਨਾਲ ਵੀ ਪਾਰਟੀ ਨੂੰ ਹੀ ਨੁਕਸਾਨ ਹੋਵੇਗਾ।

Exit mobile version