ਟੀ ਸ਼ਰਟ ਤੋਂ ਬਾਅਦ ਚਰਚਾ ਵਿਚ ਆਈ ਰਾਹੁਲ ਗਾਂਧੀ ਦੀ ਦਸਤਾਰ
ਭਾਰਤ ਜੋੜੋ ਯਾਤਰਾ ਦੇ ਰਾਂਹੀ ਦੇਸ਼ਭਰ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਤੋਂ ਖੜਾ ਕਰਨ ਵਿੱਚ ਜੁਟੇ ਰਾਹੁਲ ਗਾਂਧੀ ਇਸ ਯਾਤਰਾ ਦੇ ਨਾਲ-ਨਾਲ ਆਪਣੇ ਬਿਆਨਾਂ ਅਤੇ ਆਪਣੇ ਕਪੜਿਆਂ ਨੂੰ ਲੈਕੇ ਚਰਚਾ ਵਿੱਚ ਰਹੇ ਹਨ। ਕਰੀਬ 3000 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਜਦੋਂ ਇਹ ਯਾਤਰਾ ਪੰਜਾਬ ਵਿੱਚ ਦਾਖਲ ਹੋਈ ਤਾਂ ਰਾਹੁਲ ਗਾਂਧੀ ਵਲੋਂ ਸਿਰ ਤੇ ਸਜਾਈ ਗਈ ਦਸਤਾਰ ਚਰਚਾ ਵਿੱਚ ਆ ਗਈ।
ਭਾਰਤ ਜੋੜੋ ਯਾਤਰਾ ਦੇ ਰਾਂਹੀ ਦੇਸ਼ਭਰ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਤੋਂ ਖੜਾ ਕਰਨ ਵਿੱਚ ਜੁਟੇ ਰਾਹੁਲ ਗਾਂਧੀ ਇਸ ਯਾਤਰਾ ਦੇ ਨਾਲ-ਨਾਲ ਆਪਣੇ ਬਿਆਨਾਂ ਅਤੇ ਆਪਣੇ ਕਪੜਿਆਂ ਨੂੰ ਲੈਕੇ ਚਰਚਾ ਵਿੱਚ ਰਹੇ ਹਨ। ਕਰੀਬ 3000 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਜਦੋਂ ਇਹ ਯਾਤਰਾ ਪੰਜਾਬ ਵਿੱਚ ਦਾਖਲ ਹੋਈ ਤਾਂ ਰਾਹੁਲ ਗਾਂਧੀ ਵਲੋਂ ਸਿਰ ਤੇ ਸਜਾਈ ਗਈ ਦਸਤਾਰ ਚਰਚਾ ਵਿੱਚ ਆ ਗਈ।ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਲੰਘੇ ਸਮੇਂ ਵਿਚ ਉਨ੍ਹਾਂ ਵਲੋਂ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਇਕ ਟੀ ਸ਼ਰਟ ਵਿਚ ਇਹ ਯਾਤਰਾ ਕਰਨਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਲਗਾਤਾਰ ਵੱਖ- ਵੱਖ ਆਗੂਆਂ ਵਲੋਂ ਇਕ ਸਬੰਧੀ ਸਵਾਲ ਵੀ ਕੀਤੇ ਗਏ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਰਾਹੁਲ ਗਾਂਧੀ ਵਲੋਂ ਆਪਣੇ ਸੰਬੋਧਨ ਵਿਚ ਦਿੱਤੇ ਗਏ ਪਰ ਇਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਚ ਪਹੁੰਚ ਚੁੱਕੀ ਹੈ ਯਾਤਰਾ ਦੇ ਪੰਜਾਬ ਪਹੁੰਚਣ ਤੇ ਜਦੋਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਸਤਾਰ ਬੰਨ ਕੇ ਨਤਮਸਤਕ ਹੋਏ ਤਾਂ ਉਨ੍ਹਾਂ ਦੀ ਦਸਤਾਰ ਵੀ ਚਰਚਾ ਦਾ ਵਿਸ਼ਾ ਬਣ ਗਈ।
ਮੁੜ ਤੋਂ ਉੱਠਿਆ 1984 ਦੇ ਦੰਗਾ ਪੀੜਤਾਂ ਦਾ ਮੁੱਦਾ
ਜੂਨ 1984 ਵਿਚ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਦੇਸ਼ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਭਾਰਤੀ ਫੌਜ ਨੂੰ ਟੈਂਕਾਂ ਰਾਹੀਂ ਹਮਲੇ ਕਰਨ ਦੇ ਆਡਰ ਦਿੱਤੇ ਗਏ ਸਨ ਜਿਸ ਵਿਚ ਕਈ ਸਿੱਖ ਆਗੂ ਸ਼ਹੀਦ ਹੋਏ ਜਿਨ੍ਹਾਂ ਵਿਚ ਸਭ ਤੋਂ ਵੱਡਾ ਨਾਮ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸੀ। ਇਸਤੋਂ ਬਾਅਦ 1984 ਵਿਚ ਜੋ ਸਿੱਖ ਕਤਲੇਆਮ ਹੋਇਆ ਉਸ ਲਈ ਵੀ ਸਿੱਖ ਸੰਗਤ ਅਤੇ ਪੰਜਾਬੀ ਕਾਂਗਰਸ ਸਰਕਾਰ ਅਤੇ ਗਾਂਧੀ ਪਰਿਵਾਰ ਨੂੰ ਹੀ ਜਿੰਮੇਵਾਰ ਸਮਝਦੇ ਆ ਰਹੇ ਹਨ।
ਇਥੇ ਇਹ ਵੀ ਜਿਕਰਯੋਗ ਹੈ ਕਿ ਜਦੋਂ ਰਾਹੁਲ ਗਾਂਧੀ ਵਲੋਂ ਦਸਤਾਰ ਸਜਾ ਕੇ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ ਗਿਆ ਅਤੇ ਇਹ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਗਰਮਖਿਆਲੀਆਂ ਨੇ ਇਹ ਸਵਾਲ ਕੀਤੇ ਕਿ ਬੇਸ਼ੱਕ ਦਰਬਾਰ ਸਾਹਿਬ ਵਿਚ ਕਿਸੇ ਵੀ ਧਰਮ ਜਾਂ ਜਾਤ ਦਾ ਵਿਅਕਤੀ ਬਿਨ੍ਹਾਂ ਡਰ ਤੋਂ ਮੱਥਾ ਟੇਕ ਸਕਦਾ ਹੈ ਪਰ ਦਸਤਾਰ ਸਜਾ ਕੇ ਨਤਮਸਤਕ ਹੋਏ ਰਾਹੁਲ ਗਾਂਧੀ ਦੱਸਣ ਕੀ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਕਰਵਾਏ ਗਏ ਹਮਲੇ ਅਤੇ 1984 ਚ ਹੋਏ ਸਿੱਖ ਕਤਲੇਆਮ ਲਈ ਆਪਣੇ ਪਰਿਵਾਰ ਦੀਆਂ ਕਾਰਵਾਈਆਂ ਤੇ ਸ਼ਰਮਿੰਦਗੀ ਹੈ ਅਤੇ ਜੇਕਰ ਹੈ ਤਾਂ ਉਹ ਸ਼ਪੱਸ਼ਟ ਰੂਪ ਵਿਚ ਇਹ ਗੱਲ ਕਹਿਣ ਅਤੇ ਜੇਕਰ ਨਹੀਂ ਤਾਂ ਫਿਰ ਰਾਹੁਲ ਗਾਂਧੀ ਨੂੰ ਦਸਤਾਰ ਸਜਾ ਕੇ ਲੋਕਾਂ ਸਾਹਮਣੇ ਸਿੱਖਾਂ ਅਤੇ ਪੰਜਾਬੀਆਂ ਦਾ ਹਮਦਰਦ ਬਨਣ ਦੀ ਕੋਈ ਲੋੜ ਨਹੀਂ ਹੈ।
1984 ਦੇ ਪੀੜਤਾਂ ਨੂੰ ਪ੍ਰਸ਼ਾਸਨ ਨੇ ਕੀਤਾ ਨਜ਼ਰਬੰਦ
ਭਾਰਤ ਜੋੜੋ ਯਾਤਰਾ ਜਦੋਂ ਲੁਧਿਆਣਾ ਪਹੁੰਚੀ ਤਾਂ ਪੰਜਾਬ ਪੁਲਿਸ ਵਲੋਂ 1984 ਦੇ ਪੀੜਤਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਇਟੈਲੀਜੈਂਸ ਦੀਆਂ ਰਿਪੋਰਟਾਂ ਅਨੁਸਾਰ 1984 ਦੇ ਪੀੜਤ ਰਾਹੁਲ ਗਾਂਧੀ ਦਾ ਡਟ ਕੇ ਵਿਰੋਧ ਕਰਨ ਲਈ ਤਿਆਰ ਬਰ ਤਿਆਰ ਸਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਕਿ 1984 ਦੇ ਪੀੜਤਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।