ਗੁਰੂ ਘਰ 'ਚ ਨਿਮਾਣੇ ਬਣਕੇ ਆਏ ਰਾਹੁਲ ਗਾਂਧੀ ਦੂਜੇ ਦਿਨ ਵੀ ਝੂਠੇ ਭਾਂਡੇ ਧੋਤੇ ਤੇ ਸਬਜ਼ੀਆਂ ਕੱਟੀਆਂ | Rahul Gandhi cleaned the utensils at Sri Darbar Sahib,Know full detail in punjabi Punjabi news - TV9 Punjabi

ਗੁਰੂ ਘਰ ‘ਚ ਨਤਮਸਤਕ ਹੋਣ ਆਏ ਰਾਹੁਲ ਗਾਂਧੀ ਦੂਜੇ ਦਿਨ ਵੀ ਧੋਤੇ ਝੂਠੇ ਭਾਂਡੇ ਤੇ ਕੱਟੀਆਂ ਸਬਜ਼ੀਆਂ

Updated On: 

03 Oct 2023 14:10 PM

ਰੁਹਾਲ ਗਾਂਧੀ ਦੀ ਗੁਰੂ ਪ੍ਰਤੀ ਬਹੁਤ ਸ਼ਰਧਾ ਹੈ ਆਪਣੇ ਦੋ ਦਿਨਾਂ ਲਈ ਅੰਮ੍ਰਿਤਸਰ ਦੇ ਦੌਰੇ ਤੇ ਆਏ ਸੀਨੀਅਰ ਕਾਂਗਰਸੀ ਆਗੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਵਿੱਚ ਸਬਜ਼ੀਆਂ ਦੇ ਕੱਟਣ ਅਤੇ ਝੂਠੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ। ਪਾਰਟੀ ਵੱਲੋਂ ਹਦਾਇਤਾਂ ਸਨ ਕਿ ਪਾਰਟੀ ਦਾ ਕੋਈ ਵੀ ਆਗੂ ਇਸ ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਕਰ ਸਕਦਾ। ਉਹ ਸਿਰਫ ਗੁਰੂ ਘਰ ਵਿੱਚ ਹੀ ਨਤਮਸਤਕ ਹੋਣ ਆਏ ਹਨ।

ਗੁਰੂ ਘਰ ਚ ਨਤਮਸਤਕ ਹੋਣ ਆਏ ਰਾਹੁਲ ਗਾਂਧੀ ਦੂਜੇ ਦਿਨ ਵੀ ਧੋਤੇ ਝੂਠੇ ਭਾਂਡੇ ਤੇ ਕੱਟੀਆਂ ਸਬਜ਼ੀਆਂ
Follow Us On

ਪੰਜਾਬ ਨਿਊਜ। ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਵਾਰ ਫਿਰ ਹਰਿਮੰਦਰ ਸਾਹਿਬ ਪਹੁੰਚੇ। ਅੱਜ ਰਾਹੁਲ ਗਾਂਧੀ ਹਰਿਮੰਦਰ ਸਾਹਿਬ ‘ਚ ਲੰਗਰ ਹਾਲ ਵਿੱਚ ਸਬਜੀਆਂ ਕੱਟੀਆਂ ਅਤੇ ਬਾਅਦ ਵਿੱਚ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਇਸ ਤੋਂ ਪਹਿਲਾਂ ਵੀ ਉਹ ਕਾਫੀ ਸਮੇਂ ਤੱਕ ਇੱਥੇ ਸੇਵਾ ਕਰਦੇ ਰਹੇ। ਉਹ 24 ਘੰਟਿਆਂ ਵਿੱਚ ਤੀਜੀ ਵਾਰ ਸੇਵਾ ਲਈ ਪਹੁੰਚੇ ਹਨ।

ਸ੍ਰੀ ਹਰਿਮੰਦਰ ਸਾਹਿਬ ਪੁੱਜੇ ਰਾਹੁਲ ਗਾਂਧੀ ਨੇ ਛਬੀਲ ਨੇੜੇ ਭਾਂਡੇ ਧੋਣ ਦੀ ਸੇਵਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਲੰਮਾ ਸਮਾਂ ਪਰਿਕਰਮਾ ਵਿੱਚ ਛਬੀਲ ਤੇ ਬੈਠ ਕੇ ਜਲ ਦੀ ਸੇਵਾ ਕੀਤੀ। ਇਹ ਦੇਖ ਕੇ ਸ਼ਰਧਾਲੂ ਵੀ ਹੈਰਾਨ ਰਹਿ ਗਏ। ਲੋਕ ਆਪ ਵੀ ਨੇੜੇ ਆ ਕੇ ਉਨਾਂ ਨਾਲ ਗੱਲਾਂ ਕਰ ਰਹੇ ਸਨ ਤੇ ਪਾਣੀ ਵੀ ਲੈ ਰਹੇ ਸਨ। ਰਾਹੁਲ ਗਾਂਧੀ ਆਮ ਸਖਸ਼ ਬਣਕੇ ਗੁਰੂ ਘਰ ਆਏ ਸਨ।

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਗੁਰੂ ਘਰ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਸਫਾਈ ਦੀ ਸੇਵਾ ਵਿੱਚ ਜੁੱਟ ਗਏ। ਉਸ ਨੇ ਕੱਪੜਾ ਫੜ ਕੇ ਰੇਲਿੰਗ ਸਾਫ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਹਰਿਮੰਦਰ ਸਾਹਿਬ ਵਿੱਚ ਸੇਵਾ ਕਰ ਰਹੇ ਨੌਜਵਾਨਾਂ ਨਾਲ ਹੱਥ ਮਿਲਾਉਂਦੇ ਨਜ਼ਰ ਆਏ।

ਗੁਰੂ ਘਰ ਬਹੁਤ ਸ਼ਰਧਾ ਰੱਖਦੇ ਹਨ ਰਾਹੁਲ ਗਾਂਧੀ

ਇਸ ਤੋਂ ਪਹਿਲਾਂ ਵੀ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਭਾਰਤ ਜੋੜੋ ਯਾਤਾਰ ਸ਼ੁਰੂ ਕੀਤੀ ਸੀ ਤਾਂ ਉਹ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਸਨ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਯਾਤਰਾ ਸ਼ੁਰੂ ਕੀਤੀ ਸੀ। ਹਾਲਾਂਕਿ ਅੰਮ੍ਰਿਤਸਰ ਉਨ੍ਹਾਂ ਦੇ ਰੂਟ ਪਲਾਨ ਵਿੱਚ ਸ਼ਾਮਿਲ ਨਹੀਂ ਸੀ। ਫੇਰ ਵੀ ਉਹ ਗੁਰੂ ਘਰ ਆਏ। ਇਸ ਤੋਂ ਅੰਜਾਦਾ ਲਗਾਇਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਦਰਬਾਰ ਸਾਹਿਬ ਵਿੱਚ ਕਿੰਨੀ ਸ਼ਰਧਾ ਰੱਖਦੇ ਹਨ।

Exit mobile version