ਇਟਲੀ ‘ਚ ਪੰਜਾਬੀ ਨੌਜਵਾਨਾਂ ਨੇ ਵੀਡੀਓ ਪਾ ਮੰਗੀ ਸਹਾਇਤਾ, ਏਜੇਂਟਾ ‘ਤੇ ਲਗਾਏ ਵੱਡੇ ਇਲਜ਼ਾਮ

inderpal-singh
Updated On: 

25 Apr 2025 23:53 PM

ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੁਲਜ਼ਮ ਬਣਾਏ ਗਏ ਸਨੌਰ ਖੇਤਰ ਦੇ ਏਜੰਟ ਅਮੀਰ ਅਤੇ ਬੁਲਕਾਰ ਮੀਡੀਆ ਸਾਹਮਣੇ ਆਏ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਇਹ ਸਾਰੀ ਗੱਲਬਾਤ ਇਕ ਸਾਜ਼ਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਟਲੀ ਵਿੱਚ ਕਿਸੇ ਨੂੰ ਵੀ ਇੰਝ ਮਾਰਿਆ ਜਾਂਦਾ ਨਹੀਂ ਹੈ। ਇਹ ਨੌਜਵਾਨ ਝੂਠਾ ਪ੍ਰਚਾਰ ਕਰ ਰਹੇ ਹਨ।

ਇਟਲੀ ਚ ਪੰਜਾਬੀ ਨੌਜਵਾਨਾਂ ਨੇ ਵੀਡੀਓ ਪਾ ਮੰਗੀ ਸਹਾਇਤਾ,  ਏਜੇਂਟਾ ਤੇ ਲਗਾਏ ਵੱਡੇ ਇਲਜ਼ਾਮ
Follow Us On

Punjabi youth Italy video: ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਅਤੇ ਦੇਵੀਗੜ੍ਹ ਖੇਤਰਾਂ ਦੇ ਕੁਝ ਨੌਜਵਾਨਾਂ ਨੇ ਵਿਦੇਸ਼ ‘ਚ ਆਪਣੇ ਨਾਲ ਹੋ ਰਹੀ ਜ਼ਿਆਦਤੀ ਨੂੰ ਲੈ ਕੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਹ ਨੌਜਵਾਨ ਇਟਲੀ ਵਿੱਚ ਹਨ ਅਤੇ ਉਨ੍ਹਾਂ ਨੇ ਆਪਣੇ ਵੀਡੀਓ ਰਾਹੀਂ ਸਿੱਧਾ ਪਟਿਆਲਾ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਤੋਂ ਇਨਸਾਫ ਦੀ ਗੁਹਾਰ ਲਾਈ ਹੈ।

ਨੌਜਵਾਨਾਂ ਦਾ ਦਾਅਵਾ ਹੈ ਕਿ ਪਟਿਆਲਾ ਦੇ ਕੁਝ ਏਜੰਟਾਂ ਨੇ ਉਨ੍ਹਾਂ ਨੂੰ ਵਧੀਆ ਜ਼ਿੰਦਗੀ ਅਤੇ ਉੱਚੀ ਤਨਖਾਹਾਂ ਦੇ ਸੁਨਹਿਰੀ ਸੁਪਨੇ ਦਿਖਾ ਕੇ ਇਟਲੀ ਭੇਜਣ ਦੀ ਯੋਜਨਾ ਬਣਾਈ। ਇਸ ਦੌਰਾਨ ਉਨ੍ਹਾਂ ਤੋਂ ਕਈ ਲੱਖ ਰੁਪਏ ਵੀ ਲਏ ਗਏ, ਇਥੋਂ ਤਕ ਕਿ ਕਈਆਂ ਦੀ ਜ਼ਮੀਨ ਵੀ ਆਪਣੇ ਨਾਂ ਕਰਵਾ ਲਈ ਗਈ।

ਮਿਹਨਤ ਦੀ ਥਾਂ ਜ਼ਬਰਦਸਤੀ ਅਤੇ ਮਾਰਕੁੱਟ

ਵੀਡੀਓ ਵਿੱਚ ਨੌਜਵਾਨਾਂ ਨੇ ਦੱਸਿਆ ਕਿ ਇਟਲੀ ਪਹੁੰਚਣ ਮਗਰੋਂ ਉਨ੍ਹਾਂ ਨਾਲ ਜ਼ਬਰਦਸਤੀ ਘੰਟਿਆਂ ਤਕ ਕੰਮ ਕਰਵਾਇਆ ਜਾਂਦਾ ਹੈ। ਨਾਂ ਹੀ ਉਨ੍ਹਾਂ ਨੂੰ ਵਾਅਦੇ ਅਨੁਸਾਰ ਤਨਖਾਹ ਮਿਲ ਰਹੀ ਹੈ ਅਤੇ ਉਲਟ, ਉਨ੍ਹਾਂ ਉੱਤੇ ਹਿੰਸਾ ਵੀ ਕੀਤੀ ਜਾਂਦੀ ਹੈ।

ਏਜੰਟਾਂ ਨੇ ਦੱਸਿਆ ਸਾਜ਼ਿਸ਼

ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੁਲਜ਼ਮ ਬਣਾਏ ਗਏ ਸਨੌਰ ਖੇਤਰ ਦੇ ਏਜੰਟ ਅਮੀਰ ਅਤੇ ਬੁਲਕਾਰ ਮੀਡੀਆ ਸਾਹਮਣੇ ਆਏ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਇਹ ਸਾਰੀ ਗੱਲਬਾਤ ਇਕ ਸਾਜ਼ਿਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਟਲੀ ਵਿੱਚ ਕਿਸੇ ਨੂੰ ਵੀ ਇੰਝ ਮਾਰਿਆ ਜਾਂਦਾ ਨਹੀਂ ਹੈ। ਇਹ ਨੌਜਵਾਨ ਝੂਠਾ ਪ੍ਰਚਾਰ ਕਰ ਰਹੇ ਹਨ।

ਸਿਆਸੀ ਅਤੇ ਕਾਨੂੰਨੀ ਪੱਖ ਦੀ ਉਡੀਕ

ਇਸ ਮਾਮਲੇ ਨੇ ਸਥਾਨਕ ਰਾਜਨੀਤੀ ਅਤੇ ਸਮਾਜ ਵਿੱਚ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ MLA ਹਰਮੀਤ ਸਿੰਘ ਪਠਾਣ ਮਾਜਰਾ ਜਾਂ ਸਰਕਾਰ ਇਸ ਮਾਮਲੇ ਵਿੱਚ ਕਿਹੜਾ ਰੁਖ ਅਪਣਾਉਂਦੀ ਹੈ।