AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Punjab Weather: ਪੰਜਾਬ ‘ਚ ਅੱਜ ਵੀ ਮੌਸਮ ਰਹੇਗਾ ਸਾਫ਼, ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ

Punjab Weather Update: ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਚਾ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਭਾਖੜਾ ਡੈਮ 'ਤੇ ਦਰਜ ਕੀਤਾ ਗਿਆ, ਜੋ ਕਿ 29.1 ਡਿਗਰੀ ਸੈਲਸੀਅਸ ਰਿਹਾ।

Punjab Weather: ਪੰਜਾਬ 'ਚ ਅੱਜ ਵੀ ਮੌਸਮ ਰਹੇਗਾ ਸਾਫ਼, ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ
ਸੰਕੇਤਕ ਤਸਵੀਰ
tv9-punjabi
| Updated On: 25 Feb 2026 07:01 AM IST

ਪੰਜਾਬ ‘ਚ ਅੱਜ ਤੇ ਇਸ ਪੂਰੇ ਹਫ਼ਤੇ ਮੌਮਸ ਸਾਫ਼ ਰਹੇਗਾ। ਮੌਸਮ ‘ਚ ਬਦਲਾਅ ਆ ਰਿਹਾ ਹੈ। ਦੁਪਹਿਰ ਨੂੰ ਹਲਕੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ, ਜਦਕਿ ਸਵੇਰ ਤੇ ਰਾਤ ਨੂੰ ਹਲਕੀ ਠੰਡ ਦੇਖੀ ਜਾ ਰਹੀ ਹੈ। ਉੱਥੇ ਹੀ, ਤਾਪਮਾਨ ਆਮ ਨਾਲੋਂ ਵੱਧ ਬਣਿਆ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਚਾ ਦਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਭਾਖੜਾ ਡੈਮ ‘ਤੇ ਦਰਜ ਕੀਤਾ ਗਿਆ, ਜੋ ਕਿ 29.1 ਡਿਗਰੀ ਸੈਲਸੀਅਸ ਰਿਹਾ।

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 1 ਡਿਗਰੀ ਸੈਲਸੀਅ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਭਾਖੜਾ ਡੈਮ ‘ਤੇ ਜਿੱਥੇ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਉੱਥੇ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ, ਲੁਧਿਆਣਾ ਦਾ 28.6 ਡਿਗਰੀ, ਪਟਿਆਲਾ ਦਾ 28.3 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 26.8 ਡਿਗਰੀ, ਫਿਰੋਜ਼ਪੁਰ ਦਾ 27.7 ਡਿਗਰੀ, ਹੁਸ਼ਿਆਰਪੁਰ ਦਾ 26.6 ਡਿਗਰੀ, ਮੁਹਾਲੀ ਦਾ 28.1 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 25.4 ਡਿਗਰੀ ਤੇ ਰੋਪੜ ਦਾ 27.5 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 28.9 ਡਿਗਰੀ ਦਰਜ ਕੀਤਾ ਗਿਆ।

ਘੱਟੋ-ਘੱਟ ਤਾਪਮਾਨ

ਉੱਥ ਹੀ, ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 1.8 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 9.5 ਡਿਗਰੀ ਰਿਹਾ।

ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 10.2 ਡਿਗਰੀ, ਲੁਧਿਆਣਾ ਦਾ 11.2 ਡਿਗਰੀ, ਪਟਿਆਲਾ ਦਾ 11.7 ਡਿਗਰੀ, ਫਰੀਦਕੋਟ ਦਾ 10.8 ਡਿਗਰੀ, ਗੁਰਦਾਸਪੁਰ ਦਾ 10.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 12.2 ਡਿਗਰੀ, ਬਠਿੰਡਾ ਦਾ 13.0 ਡਿਗਰੀ, ਫਰੀਦਕੋਟ ਦਾ 12.4 ਡਿਗਰੀ, ਫਿਰੋਜ਼ਪੁਰ ਦਾ 10.2 ਡਿਗਰੀ, ਹੁਸ਼ਿਆਰਪੁਰ ਦਾ 10.7 ਡਿਗਰੀ, ਮੁਹਾਲੀ ਦਾ 14.6 ਡਿਗਰੀ ਤੇ ਭਾਖੜਾ ਡੈਮ (ਰੂਪਨਗਰ) ਦਾ 13.1 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 11.8 ਡਿਗਰੀ ਦਰਜ ਕੀਤਾ ਗਿਆ।

Follow Us
ਇਰਾਨ ਦਾ ਇਜ਼ਰਾਈਲ 'ਤੇ ਵਿਨਾਸ਼ਕਾਰੀ ਹਮਲਾ, ਹਾਇਫਾ ਅਤੇ ਹੋਰ ਸ਼ਹਿਰਾਂ ਵਿੱਚ ਭਾਰੀ ਤਬਾਹੀ
ਇਰਾਨ ਦਾ ਇਜ਼ਰਾਈਲ 'ਤੇ ਵਿਨਾਸ਼ਕਾਰੀ ਹਮਲਾ, ਹਾਇਫਾ ਅਤੇ ਹੋਰ ਸ਼ਹਿਰਾਂ ਵਿੱਚ ਭਾਰੀ ਤਬਾਹੀ...
ਚੰਡੀਗੜ੍ਹ 'ਚ ਬੀਜੇਪੀ ਦਫ਼ਤਰ ਦੇ ਬਾਹਰ ਬਲਾਸਟ ਕਰਨ ਵਾਲਾ ਕੌਣ? ਪੰਜਾਬ ਪੁਲਿਸ ਨੇ ਕੀਤਾ ਵੱਡਾ ਖੁਲਾਸਾ!
ਚੰਡੀਗੜ੍ਹ 'ਚ ਬੀਜੇਪੀ ਦਫ਼ਤਰ ਦੇ ਬਾਹਰ ਬਲਾਸਟ ਕਰਨ ਵਾਲਾ ਕੌਣ? ਪੰਜਾਬ ਪੁਲਿਸ ਨੇ ਕੀਤਾ ਵੱਡਾ ਖੁਲਾਸਾ!...
ਰਾਘਵ ਚੱਢਾ ਦਾ ਅਗਲ ਕਦਮ ਕੀ ਹੋਵੇਗਾ? BJP 'ਚ ਹੋ ਸਕਦੇ ਹਨ ਸ਼ਾਮਲ!
ਰਾਘਵ ਚੱਢਾ ਦਾ ਅਗਲ ਕਦਮ ਕੀ ਹੋਵੇਗਾ? BJP 'ਚ ਹੋ ਸਕਦੇ ਹਨ ਸ਼ਾਮਲ!...
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ...
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...