ਪੰਜਾਬ ਦੇ 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਨਹੀਂ ਰੁੱਕ ਰਹੇ ਪਰਾਲੀ ਸਾੜਨ ਦੇ ਮਾਮਲੇ
ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜ੍ਹਨ ਦੇ ਮਾਮਲੇ ਰੁੱਕ ਨਹੀਂ ਰਹੇ। ਸੁਪਰੀਮ ਕੋਰਟ ਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ (ਸੀਪੀਸੀਬੀ) ਦੀ ਸਖ਼ਤੀ ਦੇ ਬਾਵਜੂਦ ਸੋਮਵਾਰ ਨੂੰ ਇਸ ਸੀਜ਼ਨ ਦੇ ਸਭ ਤੋਂ ਵੱਧ ਪਰਾਲੀ ਸਾੜ੍ਨ ਦੇ ਮਾਮਲੇ ਸਾਹਮਣੇ ਆਏ। ਪੰਜਾਬ 'ਚ 888 ਮਾਮਲੇ ਦਰਜ ਕੀਤੇ ਗਏ, ਜਦਿਕ ਹਰਿਆਣਾ 'ਚ 18 ਮਾਮਲੇ ਸਾਹਮਣੇ ਆਏ।
ਚੰਡੀਗੜ੍ਹ ਤੇ ਪੰਜਾਬ ਦੇ 15 ਜ਼ਿਲ੍ਹਿਆਂ ‘ਚ ਅੱਜ ਵੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਚੰਡੀਗੜ੍ਹ ਨੇ ਨਾਲ 8 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਤੇ 7 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਚ ਧੁੱਪ ਦਿਖਣ, ਜਿਸ ਤੋਂ ਬਾਅਦ ਤਾਪਮਾਨ ਆਮ ਦੀ ਕਰੀਬ ਦਰਜ ਕੀਤਾ ਗਿਆ। ਦੂਜੇ ਪਾਸੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦਾ ਪੱਧਰ ਥੋੜ੍ਹਾ ਸੁਧਰਿਆ ਹੈ, ਪਰ ਪੰਜਾਬ ‘ਚ ਹਾਲਤ ਗੰਭੀਰ ਬਣੀ ਹੋਈ ਹੈ।
ਪੰਜਾਬ ਤੇ ਹਰਿਆਣਾ ‘ਚ ਪਰਾਲੀ ਸਾੜ੍ਹਨ ਦੇ ਮਾਮਲੇ ਰੁੱਕ ਨਹੀਂ ਰਹੇ। ਸੁਪਰੀਮ ਕੋਰਟ ਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ (ਸੀਪੀਸੀਬੀ) ਦੀ ਸਖ਼ਤੀ ਦੇ ਬਾਵਜੂਦ ਸੋਮਵਾਰ ਨੂੰ ਇਸ ਸੀਜ਼ਨ ਦੇ ਸਭ ਤੋਂ ਵੱਧ ਪਰਾਲੀ ਸਾੜ੍ਨ ਦੇ ਮਾਮਲੇ ਸਾਹਮਣੇ ਆਏ। ਪੰਜਾਬ ‘ਚ 888 ਮਾਮਲੇ ਦਰਜ ਕੀਤੇ ਗਏ, ਜਦਿਕ ਹਰਿਆਣਾ ‘ਚ 18 ਮਾਮਲੇ ਸਾਹਮਣੇ ਆਏ।
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ 203, ਫਿਰੋਜ਼ਪੁਰ ਤੋਂ 108, ਮੋਗਾ ਤੋਂ 91 ਤੇ ਬਠਿੰਡਾ ਤੋਂ 89 ਮਾਮਲੇ ਸਾਹਮਣੇ ਆਏ ਹਨ।
ਧੁੰਦ ਦਾ ਅਲਰਟ
ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ 15 ਜ਼ਿਲ੍ਹਿਆਂ ‘ਚ ਅੱਜ ਧੁੰਦ ਦੇਖਣ ਨੂੰ ਮਿਲ ਸਕਦੀ ਹੈ। 8 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ‘ਚ ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਪਟਿਆਲਾ ਸ਼ਾਮਲ ਹਨ। ਜਦਿਕ ਐਸਏਐਸ ਨਗਰ, ਨਵਾਂਸ਼ਹਿਰ, ਰੂਪਨਗਰ, ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।