Punjab Weather: ਅਗਲੇ ਕੁੱਝ ਡਿੱਗੇਗਾ ਤਾਪਮਾਨ, ਪਹਾੜੀ ਖੇਤਰਾਂ 'ਚ ਬਰਫਬਾਰੀ ਦਾ ਰਹੇਗਾ ਅਸਰ | Punjab Weather Update temperature down due to snowfall in Himachal and Jammu Kashmir know full detail in punjabi Punjabi news - TV9 Punjabi

Punjab Weather: ਅਗਲੇ ਕੁੱਝ ਦਿਨ ਡਿੱਗੇਗਾ ਤਾਪਮਾਨ, ਪਹਾੜੀ ਖੇਤਰਾਂ ‘ਚ ਬਰਫਬਾਰੀ ਦਾ ਰਹੇਗਾ ਅਸਰ

Updated On: 

07 Feb 2024 11:31 AM

ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਆਵੇਗੀ। ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਹੈ।

Punjab Weather: ਅਗਲੇ ਕੁੱਝ ਦਿਨ ਡਿੱਗੇਗਾ ਤਾਪਮਾਨ, ਪਹਾੜੀ ਖੇਤਰਾਂ ਚ ਬਰਫਬਾਰੀ ਦਾ ਰਹੇਗਾ ਅਸਰ

ਸੰਕੇਤਕ ਤਸਵੀਰ

Follow Us On

ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ (Chandigarh) ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆਵੇਗੀ। ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਹੈ।

ਪਿਛਲੇ ਮਹੀਨੇ ਰਾਤ ਦਾ ਤਾਪਮਾਨ ਜੋ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਗਿਆ ਸੀ, ਹੁਣ 5 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਹੈ। ਦਿਨ ਵੇਲੇ ਚੰਗੀ ਧੁੱਪ ਹੈ, ਪਰ ਰਾਤਾਂ ਠੰਢੀਆਂ ਹੋ ਰਹੀਆਂ ਹਨ। ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ‘ਚ ਸਵੇਰੇ-ਸ਼ਾਮ ਠੰਡ ਅਤੇ ਦੁਪਹਿਰ ਸਮੇਂ ਧੁੱਪ ਦੇਖਣ ਨੂੰ ਮਿਲੇਗੀ।

ਦਿੱਲੀ-ਐਨਸੀਆਰ ‘ਚ ਮੌਸਮ

ਦਿੱਲੀ ਐਨਸੀਆਰ ਵਿੱਚ ਤਿੰਨ ਦਿਨਾਂ ਦੀ ਬਾਰਿਸ਼ ਤੋਂ ਬਾਅਦ ਪਿਛਲੇ ਦੋ ਦਿਨਾਂ ਵਿੱਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ। ਚਮਕੀਲੀ ਧੁੱਪ ਹੈ, ਫਿਰ ਵੀ ਉੱਤਰ-ਪੱਛਮੀ ਦਿਸ਼ਾ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਠੰਡ ਹੋਰ ਵੱਧ ਗਈ ਹੈ। ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਘੱਟ ਕੇ 7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਦਕਿ ਵੱਧ ਤੋਂ ਵੱਧ ਤਾਪਮਾਨ ਅਜੇ ਵੀ 20 ਡਿਗਰੀ ਸੈਲਸੀਅਸ ‘ਤੇ ਬਰਕਰਾਰ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿੱਲੀ NCR ਦਾ ਤਾਪਮਾਨ ਹੋਰ ਡਿੱਗ ਸਕਦਾ ਹੈ।

ਇਹ ਸਥਿਤੀ ਪਹਾੜੀ ਰਾਜਾਂ ਵਿੱਚ ਲਗਾਤਾਰ ਬਰਫ਼ਬਾਰੀ ਅਤੇ ਉੱਥੋਂ ਦਿੱਲੀ ਐਨਸੀਆਰ ਵੱਲ ਵਗਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ ‘ਤੇ ਕਈ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਉੱਥੇ ਠੰਡ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਦਿੱਲੀ NCR ‘ਚ ਉੱਤਰ-ਪੱਛਮੀ ਦਿਸ਼ਾ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਇੱਥੇ ਲਗਾਤਾਰ ਠੰਢ ਰਹਿੰਦੀ ਹੈ। ਸਥਿਤੀ ਇਹ ਹੈ ਕਿ ਤੇਜ਼ ਧੁੱਪ ਦੇ ਬਾਵਜੂਦ ਇਨ੍ਹਾਂ ਠੰਡੀਆਂ ਹਵਾਵਾਂ ਨੇ ਤਾਪਮਾਨ ਨੂੰ ਵਧਣ ਤੋਂ ਰੋਕ ਰੱਖਿਆ ਹੈ। ਮੌਸਮ ਵਿਭਾਗ ਮੁਤਾਬਕ ਹਵਾ ਦੀ ਰਫ਼ਤਾਰ ਰੁਕਣ ਤੋਂ ਬਾਅਦ ਹੀ ਦਿੱਲੀ ਐਨਸੀਆਰ ਵਿੱਚ ਠੰਢ ਤੋਂ ਰਾਹਤ ਮਿਲੇਗੀ।

Exit mobile version