ਪੰਜਾਬ: 12 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਅਲਰਟ, ਕੱਲ੍ਹ ਬਾਰਿਸ਼ ਨਾ ਹੋਣ ਕਾਰਨ ਵਧਿਆ ਤਾਪਮਾਨ
Punjab Weather: ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਨਾ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 'ਚ 3.1 ਡਿਗਰੀ ਸੈਲਸਿਅਸ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਤਾਪਮਾਨ ਔਸਤ ਦੇ ਕਰੀਬ ਹੀ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 39 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਤਾਪਮਾਨ 'ਚ 4.5 ਡਿਗਰੀ ਦਾ ਵਾਧਾ ਦੇਖਿਆ ਗਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਹਾ। ਲੁਧਿਆਣਾ 'ਚ 36.1, ਪਠਾਨਕੋਟ 'ਚ 34.6 ਡਿਗਰੀ ਤੇ ਪਟਿਆਲਾ 'ਚ 36.8 ਡਿਗਰੀ ਤਾਪਮਾਨ ਰਿਹਾ।
ਸੰਕੇਤਕ ਤਸਵੀਰ
12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਤਾਪਮਾਨ ਅੱਜ ਆਮ ਵਾਂਗ ਬਣਿਆ ਰਹੇਗਾ। ਹੋਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਰੂਪਨਗਰ, ਨਵਾਂ ਸ਼ਹਿਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਜਲੰਧਰ, ਲੁਧਿਆਣਾ ਤੇ ਕਪੂਰਥਲਾ ‘ਚ ਹਲਕੀ ਬਾਰਿਸ਼ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ, ਇੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਅਗਲੇ ਦੋ ਦਿਨ ਵੀ ਬਾਰਿਸ਼ ਦੀ ਸੰਭਾਵਨਾ
ਉੱਥੇ ਹੀ 29 ਜੂਨ ਨੂੰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ, ਪਟਿਆਲਾ, ਮੋਹਾਲੀ ਤੇ ਰੂਪਨਗਰ ਜ਼ਿਲ੍ਹੇ ‘ਚ ਭਾਰੀ ਤੋਂ ਬਹੁੱਤ ਭਾਰੀ ਮੀਂਹ ਦਾ ਅਨੁਮਾਨ ਹੈ। ਮੋਗਾ, ਮੁਕਤਸਰ, ਫਰੀਦਕੋਟ, ਬਠਿੰਡਾ ‘ਚ ਬਦਲ ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 30 ਜੂਨ ਨੂੰ ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਮੋਹਾਲੀ, ਸੰਗਰੂਰ, ਪਟਿਆਲਾ ਤੇ ਹੋਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
Follow Us
