ਪੰਜਾਬ ਦੇ 8 ਜ਼ਿਲ੍ਹਿਆਂ ‘ਚ ਅੱਜ ਸੀਤ ਲਹਿਰ ਦਾ ਅਲਰਟ, ਇਹ ਜ਼ਿਲ੍ਹਾ ਰਿਹਾ ਸਭ ਤੋਂ ਠੰਡਾ

Updated On: 

09 Dec 2025 10:21 AM IST

Punjab Weather Update: ਬੀਤੇ 24 ਘੰਟਿਆਂ 'ਚ ਔਸਤ ਘੱਟੋਂ-ਘੱਟ ਤਾਪਮਾਨ 'ਚ 0.8 ਡਿਗਰੀ ਦਾ ਵਾਧਾ ਦੇਖਿਆ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਸਭ ਤੋਂ ਘੱਟ ਤਾਪਮਾਨ ਫਰੀਦਕੋਟ 'ਚ ਦਰਜ ਕੀਤਾ ਗਿਆ, ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ 8 ਜ਼ਿਲ੍ਹਿਆਂ ਚ ਅੱਜ ਸੀਤ ਲਹਿਰ ਦਾ ਅਲਰਟ, ਇਹ ਜ਼ਿਲ੍ਹਾ ਰਿਹਾ ਸਭ ਤੋਂ ਠੰਡਾ

ਸੰਕੇਤਕ ਤਸਵੀਰ

Follow Us On

ਪੰਜਾਬ ਦੇ 8 ਜ਼ਿਲ੍ਹਿਆਂ ਚ ਅੱਜ ਕੋਲਡ ਵੇਵ (ਸੀਤ ਲਹਿਰ) ਦਾ ਅਲਰਟ, ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਹੈ। ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ, ਮਾਨਸਾ ਤੇ ਫਿਰੋਜ਼ਪੁਰ ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਮੌਸਮ ਅੱਜ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ। ਇਸ ਪੂਰੇ ਹਫ਼ਤੇ ਹੀ ਮੌਸਮ ਖੁਸ਼ਕ ਰਹੇਗਾ।

ਉੱਥੇ ਹੀ, ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਚ ਔਸਤ ਘੱਟੋਂ-ਘੱਟ ਤਾਪਮਾਨ ਚ 0.8 ਡਿਗਰੀ ਦਾ ਵਾਧਾ ਦੇਖਿਆ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਹੈ। ਸਭ ਤੋਂ ਘੱਟ ਤਾਪਮਾਨ ਫਰੀਦਕੋਟ ਚ ਦਰਜ ਕੀਤਾ ਗਿਆ, ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.2 ਡਿਗਰੀ, ਲੁਧਿਆਣਾ ਦਾ 9.0 ਡਿਗਰੀ, ਪਟਿਆਲਾ ਦਾ 9.2 ਡਿਗਰੀ, ਪਠਾਨਕੋਟ ਦਾ 6.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 7.4 ਡਿਗਰੀ, ਫਿਰੋਜ਼ਪੁਰ ਦਾ 7.5 ਡਿਗਰੀ, ਹੁਸ਼ਿਆਪੁਰ ਦਾ 5.8 ਡਿਗਰੀ, ਮਾਨਸਾ ਦਾ 9.8 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 8.8 ਡਿਗਰੀ, ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 10.0 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 8.9 ਡਿਗਰੀ ਤੇ ਚੰਡੀਗੜ੍ਹ (ਏਅਪੋਰਟ) ਦਾ ਘੱਟੋ-ਘੱਟ ਤਾਪਮਾਨ 8.6 ਡਿਗਰੀ ਦਰਜ ਕੀਤਾ ਗਿਆ।

Pic: https://mausam.imd.gov.in/chandigarh/ ਪੰਜਾਬ ਚ ਪ੍ਰਦੂਸ਼ਣ ਦੇ ਪੱਧਰ ਚ ਥੋੜ੍ਹਾ ਸੁਧਾਰ ਹੋਇਆ ਹੈ। ਹਾਲਾਂਕਿ, ਕਈ ਸ਼ਹਿਰਾਂ ਦਾ AQI ਅਜੇ ਵੀ 100 ਤੋਂ ਵੱਧ ਹੈ। ਸਵੇਰੇ ਛੇ ਵਜੇ ਅੰਮ੍ਰਿਤਸਰ ਦਾ AQI 69, ਜਲੰਧਰ ਦਾ AQI 126, ਖੰਨਾ ਦਾ AQI 127, ਲੁਧਿਆਣਾ ਦਾ AQI 115, ਪਟਿਆਲਾ ਦਾ AQI 122 ਦਰਜ ਕੀਤਾ ਗਿਆ। ਇਸੇ ਤਰ੍ਹਾਂ, ਚੰਡੀਗੜ੍ਹ ਦੇ ਸੈਕਟਰ-22 ਦਾ AQI 126, ਸੈਕਟਰ-25 ਦਾ AQI 124 ਅਤੇ ਸੈਕਟਰ-53 ਦਾ AQI 121 ਦਰਜ ਕੀਤਾ ਗਿਆ।
Related Stories
ਕਾਂਗਰਸ ਦੀ ਮੰਡੀ ‘ਚ ਵਿੱਕ ਰਹੀ CM ਦੀ ਕੁਰਸੀ, AAP ਕਰ ਰਹੀ ਸੱਚਾ ਵਿਕਾਸ, ਵਿਦੇਸ਼ ਦੌਰੇ ਤੋਂ ਪਰਤੇ ਮੁੱਖ ਮੰਤਰੀ ਮਾਨ ਦਾ ਤਿੱਖਾ ਨਿਸ਼ਾਨਾ
ਅੰਮ੍ਰਿਤਸਰ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਦਾ ਪਰਦਾਫਾਸ਼, 4 ਕਿਲੋ ਆਇਸ ਡਰੱਗ ਤੇ 1 ਕਿਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ
ਬਠਿੰਡਾ ਥਰਮਲ ਪਲਾਂਟ ਦੀ 165 ਏਕੜ ਜ਼ਮੀਨ ਵੇਚੇਗੀ ਸਰਕਾਰ, ਬਲਾਕ C ਅਤੇ D ਕਲੋਨੀਆਂ ਦੀ ਵਿਕਰੀ ਨੂੰ ਮਨਜ਼ੂਰੀ
ਭਾਜਪਾ ਆਗੂ ਨੇ ਸਿੱਧੂ ‘ਤੇ ਕੀਤਾ ਸਵਾਲ ਹਾਸੇ ‘ਚ ਟਾਲਿਆ: ਕਿਹਾ- ਬਿਆਨ ‘ਤੇ ਬਿਆਨ ਦੇਣਾ ਸਹੀ ਨਹੀਂ, ਅਕਾਲੀ ਦਲ ਨਾਲ ਗੱਠਜੋੜ ਤੋਂ ਸਾਨੂੰ ਪ੍ਰੇਸ਼ਾਨੀ ਨਹੀਂ
ਵਿਦੇਸ਼ ਤੋਂ ਪੰਜਾਬ ਪਰਤੇ ਸੀਐਮ ਮਾਨ, ਦੱਸੀਆਂ ਆਪਣੇ ਦੌਰੇ ਦੀਆਂ ਉਪਲੱਬਧੀਆਂ, ਬੋਲੇ- ਨਿਵੇਸ਼ ਲਈ ਉਤਸ਼ਾਹਿਤ ਹਨ ਕੰਪਨੀਆਂ
ਖੇਤਾਂ ‘ਚ ਸ਼ੌਚ ਕਰਨ ਗਏ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਅੱਖ ਹੋਈ ਡੈਮੇਜ; PGI ਚੰਡੀਗੜ੍ਹ ਕੀਤਾ ਗਿਆ ਰੈਫਰ