ਪੰਜਾਬ ਦਾ ਘੱਟੋਂ-ਘੱਟ ਤਾਪਮਾਨ 4.4 ਡਿਗਰੀ ਤੱਕ ਪਹੁੰਚਿਆ, ਇਹ ਜ਼ਿਲ੍ਹਾ ਸਭ ਤੋਂ ਠੰਡਾ
Punjab Weather Update: ਆਉਣ ਵਾਲੇ ਦਿਨਾਂ 'ਚ ਸੂਬੇ 'ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 'ਚ ਗਿਰਾਵਟ ਜਾਰੀ ਰਹੇਗੀ। ਸਵੇਰ ਦੇ ਸਮੇਂ ਕੁੱਝ ਇਲਾਕਿਆਂ 'ਚ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜਾਬ ਦੀ ਹਵਾ ਦੀ ਗੁਣਵੱਤਾ 'ਚ ਅਜੇ ਵੀ ਸੁਧਾਰ ਨਹੀਂ ਹੋ ਰਿਹਾ ਹੈ।
ਫਾਈਲ ਫੋਟੋ
ਪੰਜਾਬ ‘ਚ ਰਾਤ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਪੰਜਾਬ ਦੇ ਸਾਰੇ ਇਲਾਕਿਆਂ ‘ਚ ਘੱਟੋਂ-ਘੱਟ ਤਾਪਮਾਨ 10 ਡਿਗਰੀ ਤੋਂ ਥੱਲੇ ਪਹੁੰਚ ਗਿਆ ਹੈ। ਉੱਥੇ ਹੀ, ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ‘ਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਬੀਤੇ ਦਿਨ ਸੂਬੇ ‘ਚ ਸਭ ਤੋਂ ਘੱਟ, ਘੱਟੋ-ਘੱਟ ਤਾਪਮਾਨ ਫਰੀਦਕੋਟ ‘ਚ 4.4 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ , ਤਾਪਮਾਨ ‘ਚ ਇਹ ਗਿਰਾਵਟ ਆਮ ਦੇ ਕਰੀਬ ਹੈ।
ਦੂਜੇ ਪਾਸੇ, ਆਉਣ ਵਾਲੇ ਦਿਨਾਂ ‘ਚ ਸੂਬੇ ‘ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ‘ਚ ਗਿਰਾਵਟ ਜਾਰੀ ਰਹੇਗੀ। ਸਵੇਰ ਦੇ ਸਮੇਂ ਕੁੱਝ ਇਲਾਕਿਆਂ ‘ਚ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜਾਬ ਦੀ ਹਵਾ ਦੀ ਗੁਣਵੱਤਾ ‘ਚ ਅਜੇ ਵੀ ਸੁਧਾਰ ਨਹੀਂ ਹੋ ਰਿਹਾ ਹੈ।
Observed #Minimum #Temperature over #Punjab, #Haryana & #Chandigarh dated 24-11-2025 pic.twitter.com/OyzwtZRiQ7 — IMD Chandigarh (@IMD_Chandigarh) November 24, 2025
ਝੋਨੇ ਦੀ ਕਟਾਈ ਦਾ ਸੀਜ਼ਨ ਲਗਭਗ ਪੂਰਾ ਹੋ ਗਿਆ ਹੈ, ਪਰ ਸੂਬੇ ਦੀ ਹਵਾ ਅਜੇ ਵੀ ਸਾਫ਼ ਨਹੀਂ ਹੋ ਰਹੀ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ AQI 100 ਤੋਂ ਪਾਰ ਹੈ। ਸਵੇਰ ਛੇਹ ਵਜੇ ਅੰਮ੍ਰਿਤਸਰ ਦਾ AQI 130, ਜਲੰਧਰ ਦਾ AQI 149, ਖੰਨਾ ਦਾ AQI 119, ਲੁਧਿਆਣਾ ਦਾ AQI 164, ਮੰਡੀ ਗੋਬਿੰਦਗੜ੍ਹ ਦਾ AQI 147, ਪਟਿਆਲਾ ਦਾ AQI 158 ਦਰਜ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 22 ਦਾ AQI 147, ਸੈਕਟਰ 25 ਦਾ AQI 131 ਦਰਜ ਕੀਤਾ ਗਿਆ।
