ਸੰਘਣੀ ਧੁੰਦ ਕਰਕੇ ਬੀਤੇ 24 ਘੰਟਿਆਂ ਵਿੱਚ ਸੜਕ ਹਾਦਸਿਆਂ ਵਿੱਚ 6 ਲੋਕਾਂ ਦੀ ਮੌਤ
Road Accident in Punjab Due to Dense Fog: ਮੌਸਮ ਵਿਭਾਗ ਦੇ ਅਨੁਸਾਰ, ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ। ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਜਿਸ ਨਾਲ ਸੀਤ ਲਹਿਰ ਅਤੇ ਠੰਡੇ ਤੋਂ ਥੋੜੀ ਰਾਹਤ ਮਿਲੇਗੀ। ਧੁੱਪ ਵੀ ਨਿਕਲਣ ਦੀ ਉਮੀਦ ਹੈ। ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ 18 ਅਤੇ 19 ਜਨਵਰੀ ਨੂੰ ਮੀਂਹ ਪੈਣ ਦੀ ਉਮੀਦ ਹੈ। 23 ਅਤੇ 24 ਤਰੀਕ ਨੂੰ ਭਾਰੀ ਮੀਂਹ ਵੀ ਪੈ ਸਕਦਾ ਹੈ।
ਪੁਰਾਣੀ ਤਸਵੀਰ
ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਹਾਲਾਂਕਿ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲਣ ਦੇ ਸੰਕੇਤ ਮਿਲ ਰਹੇ ਹਨ, ਪਰ ਧੁੰਦ ਹਾਲੇ ਵੀ ਮੁਸੀਬਤ ਬਣੀ ਹੋਈ ਹੈ। ਸੰਘਣੀ ਧੁੰਦ ਕਰਕੇ ਪੰਜਾਬ ਵਿੱਚ ਬੀਤੇ 24 ਘੰਟਿਆਂ ਕਈ ਵੱਡੇ ਸੜਕ ਹਾਦਸੇ ਵਾਪਰ ਗਏ, ਜਿਨ੍ਹਾਂ ਵਿੱਚ 6 ਲੋਕਾਂ ਦੀ ਹੋਈ ਗਈ। ਮੌਮਸ ਵਿਭਾਗ ਦੀ ਭਵਿੱਖਵਾਣੀ ਹੈ ਕਿ ਹਾਲੇ 22 ਜਨਵਰੀ ਤੱਕ ਧੁੰਦ ਇੰਝ ਹੀ ਪਰੇਸ਼ਾਨ ਕਰੇਗੀ। ਇਸ ਲਈ ਵਾਹਨ ਚਲਾਉਂਦੇ ਵੇਲ੍ਹੇ ਬਹੁਤ ਜਿਆਦਾ ਸਾਵਧਾਨੀ ਦੀ ਲੋੜ ਹੈ।
ਪਹਿਲਾ ਹਾਦਸਾ ਬਠਿੰਡਾ ਵਿੱਚ ਹੋਇਆ, ਜਿੱਥੇ ਇੱਕ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾ ਗਈ, ਜਿਸ ਵਿੱਚ ਇੱਕ ਮਹਿਲਾ ਕਾਂਸਟੇਬਲ ਸਮੇਤ ਪੰਜ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਕਾਂਸਟੇਬਲ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬਠਿੰਡਾ ਦੇ ਗੁੜਤੜੀ ਪਿੰਡ ਨੇੜੇ ਨੈਸ਼ਨਲ ਹਾਈਵੇਅ ‘ਤੇ ਹੋਇਆ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਪੂਰੀ ਤਰ੍ਹਾਂ ਤਬਾਹ ਹੋ ਗਈ।
ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਗੱਡੀ ਵਿੱਚੋਂ ਕੱਢਿਆ। ਉਨ੍ਹਾਂ ਦੀ ਪਛਾਣ ਅਰਜੁਨ, ਸਤੀਸ਼, ਜਨਕ, ਭਰਤ ਅਤੇ ਅਮਿਤਾ ਬੇਨ ਵਜੋਂ ਹੋਈ ਹੈ। ਉਹ ਸਾਰੇ ਗੁਜਰਾਤ ਦੇ ਬਨਾਸਕਾਂਠਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਸੀ। ਅਨੀਤਾ ਬੇਨ ਦੀ ਪਛਾਣ ਮਹਿਲਾ ਕਾਂਸਟੇਬਲ ਵਜੋਂ ਹੋਈ ਹੈ। ਪੁਲਿਸ ਸੁਪਰਡੈਂਟ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਮਲਾ ਜਾ ਰਹੇ ਸਨ। ਵਾਪਸ ਆਉਂਦੇ ਸਮੇਂ, ਬਠਿੰਡਾ ਵਿੱਚ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਗਈ।
ਗੁਰਦਾਸਪੁਰ ਵਿੱਚ ਸਕੂਲ ਵੈਨ ਦੀ ਟਰੱਕ ਨਾਲ ਟੱਕਰ, 9 ਅਧਿਆਪਕ ਜ਼ਖਮੀ
ਸ਼ਨੀਵਾਰ ਨੂੰ ਗੁਰਦਾਸਪੁਰ ਦੇ ਕਲਾਨੌਰ ਰੋਡ ‘ਤੇ ਪਿੰਡ ਬਿਸ਼ਨਕੋਟ ਨੇੜੇ ਧੁੰਦ ਕਾਰਨ ਇੱਕ ਸਕੂਲ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਵੈਨ ਵਿੱਚ ਸਵਾਰ ਨੌਂ ਸਰਕਾਰੀ ਅਧਿਆਪਕ ਜ਼ਖਮੀ ਹੋ ਗਏ। ਹਾਦਸੇ ਸਮੇਂ ਵੈਨ ਵਿੱਚ ਲਗਭਗ 15 ਸਰਕਾਰੀ ਅਧਿਆਪਕ ਸਵਾਰ ਸਨ, ਜੋ ਪਠਾਨਕੋਟ ਤੋਂ ਫਤਿਹਗੜ੍ਹ ਚੂੜੀਆਂ ਸਥਿਤ ਆਪਣੇ-ਆਪਣੇ ਸਕੂਲਾਂ ਵੱਲ ਜਾ ਰਹੇ ਸਨ। ਜ਼ਖਮੀ ਅਧਿਆਪਕਾਂ ਵਿੱਚ ਦੀਨਾਨਗਰ ਦੀ ਰਹਿਣ ਵਾਲੀ ਸ਼ੈਲੀ ਸੈਣੀ, ਸਰਨਾ ਦੀ ਰਹਿਣ ਵਾਲੀ ਅੰਜੂ, ਬੱਬੇਹਾਲੀ ਦੀ ਰਹਿਣ ਵਾਲੀ ਪ੍ਰਦੀਪ ਕੁਮਾਰ ਅਤੇ ਤਾਰਾਗੜ੍ਹ ਦੀ ਰਹਿਣ ਵਾਲੀ ਮੀਨੂੰ ਸੈਣੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅੰਮ੍ਰਿਤਸਰ ਵਿੱਚ ਸਕੂਲ ਵੈਨ ਨਾਲ ਟੱਕਰ ਹੋਣ ਵਿੱਚ ਸਾਈਕਲ ਸਵਾਰ ਦੀ ਮੌਤ
ਅੰਮ੍ਰਿਤਸਰ-ਪਠਾਨਕੋਟ ਹਾਈਵੇਅ ‘ਤੇ ਕਥੂਨੰਗਲ ਟੋਲ ਪਲਾਜ਼ਾ ਤੋਂ ਲਗਭਗ ਇੱਕ ਕਿਲੋਮੀਟਰ ਅੱਗੇ ਇੱਕ ਸਕੂਲ ਵੈਨ ਦੀ ਬਾਈਕ ਨਾਲ ਟੱਕਰ ਹੋ ਗਈ। ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਥੂਨੰਗਲ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ। ਪੁਲਿਸ ਅਨੁਸਾਰ ਇਹ ਹਾਦਸਾ ਸਕੂਲ ਵੈਨ ਦੇ ਗਲਤ ਪਾਸੇ ਤੋਂ ਆਉਣ ਕਾਰਨ ਹੋਇਆ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
