Vidhan Sabha Live: LOP ਨੇਤਾ ਜੀ ਦਾ ਮਾਨਸਿਕ ਸੰਤੁਲਨ ਸਹੀ ਨਹੀਂ ਹੈ- CM ਮਾਨ
budget Session 2025: ਪਿਛਲੇ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ 2 ਲੱਖ 36 ਕਰੋੜ ਦਾ ਬਜਟ ਪੇਸ਼ ਗਿਆ। ਅੱਜ ਸਦਨ ਵਿੱਚ ਬਜਟ ਤੇ ਚਰਚਾ ਹੋਵੇਗੀ। ਵਿਰੋਧੀ ਧਿਰ ਤੇ ਸਰਕਾਰ ਵਿਚਾਲੇ ਅੱਜ ਵੀ ਤਕਰਾਰ ਹੋਣ ਦੀ ਸੰਭਾਵਨਾ ਹੈ। ਪਲ ਪਲ ਦੀ ਅਪਡੇਟ ਲਈ ਜੁੜੇ ਰਹੋ TV9.Punjabi ਨਾਲ।

budget Session 2025: ਪਿਛਲੇ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ 2 ਲੱਖ 36 ਕਰੋੜ ਦਾ ਬਜਟ ਪੇਸ਼ ਗਿਆ। ਅੱਜ ਸਦਨ ਵਿੱਚ ਬਜਟ ਤੇ ਚਰਚਾ ਹੋਵੇਗੀ। ਵਿਰੋਧੀ ਧਿਰ ਤੇ ਸਰਕਾਰ ਵਿਚਾਲੇ ਅੱਜ ਵੀ ਤਕਰਾਰ ਹੋਣ ਦੀ ਸੰਭਾਵਨਾ ਹੈ। ਪਲ ਪਲ ਦੀ ਅਪਡੇਟ ਲਈ ਜੁੜੇ ਰਹੋ TV9.Punjabi ਨਾਲ।
LIVE NEWS & UPDATES
-
ਸਦਨ ਮੁਲਤਵੀ
ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਸਦਨ ਵਿੱਚ ਰੱਖੇ ਜਾਣ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਦੁਪਿਹਰ ਢਾਈ ਵਜੇ ਤੱਕ ਮੁਲਤਵੀ ਕਰ ਦਿੱਤਾ ਹੈ।
-
ਸੀਚੇਵਾਲ ਨੂੰ ਲੈਕੇ ਸਰਕਾਰ VS ਬਾਜਵਾ, ਨਿੰਦਾ ਮਤਾ ਹੋਇਆ ਪਾਸ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਲੈਕੇ ਕੀਤੀ ਹੋਈ ਟਿੱਪਣੀ ਨੂੰ ਲੈਕੇ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਸਰਕਾਰ ਨੇ ਨਿੰਦਾ ਮਤਾ ਕੀਤਾ ਪਾਸ
-
ਬਾਜਵਾ ਦੇ ਬਿਆਨ ਨੂੰ ਲੈਕੇ ਹੰਗਾਮਾ, ਸਦਨ 15 ਮਿੰਟ ਲਈ ਮੁਲਤਵੀ
ਪ੍ਰਤਾਪ ਬਾਜਵਾ ਦੇ ਬਿਆਨ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੁੜ ਹੰਗਾਮੇਬਾਜ਼ੀ ਕੀਤੀ, ਜਿਸ ਮਗਰੋਂ ਸਦਨ ਨੂੰ ਮੁੜ 15 ਮਿੰਟ ਲਈ ਮੁਲਤਵੀ ਕਰਨਾ ਪਿਆ।
-
ਬਾਜਵਾ ਦੇ ਬਿਆਨ ਨੂੰ ਲੈਕੇ ਸਦਨ ਵਿੱਚ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ
ਕਾਂਗਰਸ ਦੇ ਵਾਕ ਆਊਟ ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਕੋਲ ਬਜਟ ਉੱਪਰ ਕਰਨ ਲਈ ਕੋਈ ਗੱਲ ਨਹੀਂ ਹੈ। ਇਸ ਕਰਕੇ ਉਹ ਵਾਕ ਆਉਟ ਭੱਜ ਰਹੀ ਹੈ।
-
ਹੰਗਾਮੇ ਤੋਂ ਬਾਅਦ ਸਦਨ 15 ਮਿੰਟਾਂ ਲਈ ਮੁਲਤਵੀ, ਕਾਂਗਰਸ ਨੇ ਕੀਤਾ ਵਾਕਆਉਟ
ਬਾਜਵਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਕਾਂਗਰਸ ਨੇ ਵਾਕ ਆਉਟ ਕਰ ਦਿੱਤਾ, ਜਿਸ ਤੋਂ ਬਾਅਦ ਸਦਨ ਨੂੰ 15 ਮਿੰਟ ਲਈ ਮੁਲਤਵੀ ਕੀਤਾ ਗਿਆ।
-
ਬਾਜਵਾ ਵੱਲੋਂ ਸੀਚੇਵਾਲ ਤੇ ਕੀਤੀ ਟਿੱਪਣੀ ਤੇ ਹੰਗਾਮਾ, AAP ਨੇ ਮਾਫੀ ਦੀ ਕੀਤੀ ਮੰਗ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਤੇ ਕੀਤੀ ਟਿੱਪਣੀ ਨੂੰ ਲੈਕੇ ਪ੍ਰਤਾਪ ਸਿੰਘ ਬਾਜਵਾ ਨੂੰ ਮੁਆਫੀ ਕਰਨੀ ਚਾਹੀਦੀ ਹੈ।
-
ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦਾ ਕਰਵਾਓ ਟੈਸਟ
ਸਿਹਤ ਮੰਤਰੀ ਨੇ ਆਫ ਦ ਰਿਕਾਰਡ ਕਿਹਾ ਕਿ ਮੋਬਾਇਲ ਵੈਨਾਂ ਦੁੱਧ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੇ ਟੈਸਟ ਕਰਵਾਉਣ ਲਈ ਉੱਪਲਬਧ ਹਨ। ਇਸ ਲਈ ਸਿਰਫ ਫੀਸ 50 ਰੁਪਏ ਲਈ ਜਾਵੇਗੀ।
-
ਸੀਵਰੇਜ ਸਬੰਧੀ ਸਵਾਲ
ਕੁਲਦੀਪ ਸਿੰਘ ਢਿੱਲੋਂ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਸੀਵਰੇਜ਼ ਦੇ ਕੰਮ ਵਿੱਚ ਆ ਰਹੀ ਦੇਰੀ ਨੂੰ ਜਲਦੀ ਠੀਕ ਕਰ ਲਿਆ ਜਾਵੇ। ਕੁਲਦੀਪ ਸਿੰਘ ਢਿੱਲੋਂ ਨੇ ਸਵਾਲ ਕੀਤਾ ਸੀ ਕਿ ਠੇਕੇਦਾਰ ਦੇਰੀ ਕਰ ਰਹੇ ਹਨ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।
-
ਦਾਖਾ ਨੂੰ ਤਹਿਸੀਲ ਬਣਾਉਣ ਦੀ ਮੰਗ
ਵਿਧਾਇਕ ਮਨਪ੍ਰੀਤ ਇਆਲੀ ਨੇ ਦਾਖਾ ਨੂੰ ਤਹਿਸੀਲ ਬਣਾਉਣ ਦੀ ਮੰਗ ਕੀਤੀ। ਜਿਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਦਾਖਾ ਤਹਿਸੀਲ ਬਣਾਉਣ ਯੋਗ ਨਹੀਂ ਹੈ ਕਿਉਂਕਿ ਇਸ ਲਈ 4 ਤੋਂ 7 ਪਟਵਾਰੀ ਸਰਕਲ ਹੋਣਗੇ ਚਾਹੀਦੇ ਹਨ ਪਰ ਦਾਖਾ ਅੰਦਰ ਇਹ ਸ਼ਰਤ ਪੂਰੇ ਨਹੀਂ ਹੁੰਦੇ।
-
ਸੋਲਰ ਪੈਨਲ ਸਬੰਧੀ ਸਵਾਲ
MLA ਹਰਮੀਤ ਸਿੰਘ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਏ ਗਏ ਸ਼ੋਸਲ ਪੈਨਲ ਖਰਾਬ ਹੋਣ ਤੋਂ ਬਾਅਦ 72 ਘੰਟਿਆਂ ਅੰਦਰ ਠੀਕ ਹੋਵੇਗਾ। ਜੇਕਰ ਕੋਈ ਕੰਪਨੀ ਨਹੀਂ ਕਰਦੀ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ।
-
ਆਂਗਣਵਾੜੀ ਵਰਕਰਾਂ ਸਬੰਧੀ ਸਵਾਲ
ਮੰਤਰੀ ਬਲਜੀਤ ਕੌਰ ਨੇ ਜਵਾਬ ਦਿੰਦਿਆਂ ਆਂਗਣਵਾੜੀ ਵਰਕਰਾਂ ਨੂੰ 9500 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਹੈਲਪਰਾਂ ਨੂੰ 5100 ਰੁਪਏ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 500 ਰੁਪਏ ਸਲਾਨਾ ਉਹਨਾਂ ਦਾ ਇੰਕਰੀਮੈਂਟ ਲਗਾਇਆ ਜਾਂਦਾ ਹੈ।
-
27 ਨੰਬਰ ਫਾਰਮ ਵਿੱਚ ਹੋਈ ਸੋਧ
ਜਵਾਬ ਦਿੰਦਿਆਂ ਮੰਤਰੀ ਸੌਂਧ ਨੇ ਕਿਹਾ ਸਰਕਾਰ ਨੇ 27 ਨੰਬਰ ਫਾਰਮ ਲਈ ਸੋਧ ਕਰ ਦਿੱਤੀ ਹੈ। ਹੁਣ ਕਿਸੇ ਵੀ ਕਿਰਤੀ ਦਾ ਸ਼ੋਸਣ ਨਹੀਂ ਹੋਵੇਗਾ।
-
ਪ੍ਰਿੰਸੀਪਲ ਬੁੱਧ ਰਾਮ ਨੇ ਕਿਰਤ ਵਿਭਾਗ ਨਾਲ ਸਬੰਧਿਤ ਸਵਾਲ ਪੁੱਛਿਆ
ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਲਈ ਕਿਰਤ ਇੰਸਪੈਕਟਰ ਦੀ ਮੰਗ ਕੀਤੀ ਅਤੇ ਕਿਰਤੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਮੁੱਦਾ ਉੱਠਾਇਆ। 27 ਨੰਬਰ ਫਾਰਮ ਸਬੰਧੀ ਵੀ ਗੱਲ ਰੱਖੀ।
-
ਵਿਧਾਨ ਸਭਾ ਦੀ ਕਾਰਵਾਈ ਜਾਰੀ
ਅੱਜ ਸਦਨ ਵਿੱਚ ਬਜਟ ਉੱਪਰ ਚਰਚਾ ਹੋਵੇਗੀ। ਫਿਲਹਾਲ ਵਿਧਾਨ ਸਭਾ ਵਿੱਚ ਜ਼ੀਰੋ ਆਵਰ ਚੱਲ ਰਿਹਾ ਹੈ।