ਪੰਜਾਬ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ ‘ਚ ਕਾਰਵਾਈ

Updated On: 

29 Nov 2024 13:52 PM IST

ਜਾਂਚ ਦੌਰਾਨ ਕਮੇਟੀ ਨੇ 125 ਬਿਲਾਂ ਦੇ ਸਬੰਧ 'ਚ ਰਿਪੋਰਟ ਸੌਂਪੀ ਹੈ। ਰਿਪੋਰਟ ਮੁਤਾਬਕ ਰਿਸਰਚ ਫੈਲੋ ਦੇ ਲਈ ਫਰਜ਼ੀ ਤਨਖਾਹ ਜਾ ਫੈਲੋਸ਼ਿਪ ਬਿੱਲ ਪਾਸ ਕਰਨ 'ਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਧਰਮਪਾਲ ਗਰਗ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਸੇ ਰਿਪੋਰਟ ਦੇ ਅਧਾਰ 'ਤੇ ਡਿਪਟੀ ਰਜਿਸਟਰਾਰ ਨੂੰ ਸਸਪੈਂਡ ਕੀਤਾ ਗਿਆ ਹੈ।

ਪੰਜਾਬ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ ਚ ਕਾਰਵਾਈ

ਪੰਜਾਬ ਯੂਨੀਵਰਸਿਟੀ

ਪੰਜਾਬ ਯੂਨੀਵਰਸਿਟੀ ‘ਚ ਕਰੀਬ ਤਿੰਨ ਸਾਲ ਪਹਿਲੇ ਹੋਏ ਫਰਜ਼ੀ ਬਿੱਲ ਘੁਟਾਲੇ ‘ਚ ਡਿਪਟੀ ਰਜਿਸਟਰਾਰ ਨੇ ਪ੍ਰੀਖਿਆ ਸ਼ਾਖਾ ਨੂੰ ਸਸਪੈਂਡ ਕਰ ਦਿੱਤਾ ਹੈ। ਰਜਿਸਟਰਾਰ ਵੱਲੋਂ ਜਾਰੀ ਪੱਤਰ ‘ਚ ਇਹ ਜਾਣਕਾਰੀ ਸਾਂਝਾ ਕੀਤੀ ਗਈ। ਪੱਤਰ ‘ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ‘ਚ ਖੋਜਾਰਥੀਆਂ ਦੀਆਂ ਫਰਜ਼ੀ ਤਨਖਾਹਾਂ ਜਾਂ ਫੈਲੋਸ਼ਿਪ ਬਿਲਾਂ ਦੀ ਜਾਂਚ ਲਈ ਚਾਂਸਲਰ ਵੱਲੋਂ ਅੰਤ੍ਰਿੰਗ ਕਮੇਟੀ ਬਣਾਈ ਗਈ ਹੈ।

ਜਾਂਚ ਦੌਰਾਨ ਕਮੇਟੀ ਨੇ 125 ਬਿਲਾਂ ਦੇ ਸਬੰਧ ‘ਚ ਰਿਪੋਰਟ ਸੌਂਪੀ ਹੈ। ਰਿਪੋਰਟ ਮੁਤਾਬਕ ਰਿਸਰਚ ਫੈਲੋ ਦੇ ਲਈ ਫਰਜ਼ੀ ਤਨਖਾਹ ਜਾ ਫੈਲੋਸ਼ਿਪ ਬਿੱਲ ਪਾਸ ਕਰਨ ‘ਚ ਡਿਪਟੀ ਰਜਿਸਟਰਾਰ ਪ੍ਰੀਖਿਆ ਸ਼ਾਖਾ ਧਰਮਪਾਲ ਗਰਗ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਸੇ ਰਿਪੋਰਟ ਦੇ ਅਧਾਰ ‘ਤੇ ਡਿਪਟੀ ਰਜਿਸਟਰਾਰ ਨੂੰ ਸਸਪੈਂਡ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਸ ਘੁਟਾਲੇ ਦਾ ਖੁਲਾਸਾ ਸਾਲ 2021 ‘ਚ ਹੋਇਆ ਸੀ। ਕਰੀਬ ਤਿੰਨ ਸਾਲ ਪਹਿਲੇ ਸ਼ੁਰੂ ਹੋਈ ਜਾਂਚ ‘ਚ ਪਤਾ ਲੱਗਿਆ ਕਿ ਯੂਨੀਵਰਸਿਟੀ ਦੇ ਸੀਨੀਅਰ ਅਸਿਸਟੈਂਟ ਨੇ ਫਰਜ਼ੀ ਬਿੱਲ, ਮੋਹਰ ਤੇ ਦਸਤਖਤ ਨਾਲ ਆਪਣੇ ਤੇ ਹੋਰ ਸਾਥੀਆਂ ਦੇ ਬੈਂਕ ਖਾਤੇ ‘ਚ ਲੱਖਾਂ ਰੁਪਏ ਜਮਾ ਕਰਵਾਏ ਸਨ। ਇਸ ਸਬੰਧ ‘ਚ ਯੂਨੀਵਰਸਿਟੀ ਨੇ ਸੱਤ ਲੋਕਾਂ ਖਿਲਾਫ਼ ਪੁਲਿਸ ਕੇਸ ਦਰਜ ਕਰਵਾਇਆ ਸੀ।

Loading...
Unable to load recommendations.
Follow Us
Related Stories
ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲਾ: NIA ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਪਾਕਿਸਤਾਨ ਨਾਲ ਜੁੜੇ ਤਾਰ
ਨਸ਼ਾ ਤਸਕਰਾਂ ਖ਼ਿਲਾਫ਼ ਬਟਾਲਾ ਪੁਲਿਸ ਵੱਲੋ ਪੂਰੇ ਜ਼ਿਲ੍ਹੇ ‘ਚ ਚਲਾਇਆ CASO ਆਪ੍ਰੇਸ਼ਨ, 50 ਵਿਅਕਤੀ ਰਾਊਂਡਅੱਪ; 15 ਗ੍ਰਿਫ਼ਤਾਰ
ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਜਲੰਧਰ ਪੁੱਜੀਆਂ ਕੌਮਾਂਤਰੀ ਟੀਮਾਂ ਦਾ ਨਿੱਘਾ ਸਵਾਗਤ, 27 ਅਕਤੂਬਰ ਨੂੰ ਤੋਂ ਹੋਵੇਗਾ ਸ਼ੁਰੂ
ਜਲੰਧਰ ‘ਚ ਸ਼ੋਭਾ ਯਾਤਰਾ ਦੌਰਾਨ ਪਿਸਤੌਲ ਲਹਿਰਾ ਦਿੱਤੀ ਮਾਰਨ ਦੀ ਧਮਕੀ, ਪੁਲਿਸ ਕੋਲ ਪੁੱਜਣ ‘ਤੇ ਘਰ ‘ਚ ਵੜ ਕੀਤਾ ਹਮਲਾ
ਅਕਾਲੀ ਦਲ ਨਾਲ ਗਠਜੋੜ ਜਾਂ ਇਕੱਲਿਆਂ ਚੋਣ ਮੈਦਾਨ, ਪੰਜਾਬ ਦੀਆਂ 117 ਸੀਟਾਂ ਲਈ ਭਾਜਪਾ ਦਾ ਕੀ ਪਲਾਨ?
ਦਰਬਾਰ ਸਾਹਿਬ ਵਿਖੇ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਹੋਵੇਗੀ ਦੀਪਮਾਲਾ