AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ‘ਚ ਹਨੇਰੀ-ਤੂਫ਼ਾਨ ਦਾ ਅਲਰਟ ਤੇ ਬਾਰਿਸ਼ ਦੀ ਭਵਿੱਖਬਾਣੀ, ਤਾਪਮਾਨ 46.1 ਡਿਗਰੀ ਪਹੁੰਚਿਆ

ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ 'ਚ 1.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 4.1 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ ਦਰਜ ਕੀਤਾ ਗਿਆ, ਜੋ ਕਿ 46.1 ਡਿਗਰੀ ਰਿਹਾ।

ਪੰਜਾਬ 'ਚ ਹਨੇਰੀ-ਤੂਫ਼ਾਨ ਦਾ ਅਲਰਟ ਤੇ ਬਾਰਿਸ਼ ਦੀ ਭਵਿੱਖਬਾਣੀ, ਤਾਪਮਾਨ 46.1 ਡਿਗਰੀ ਪਹੁੰਚਿਆ
ਪੰਜਾਬ ‘ਚ ਬਿਜਲੀ ਡਿੱਗਣ ਦੀ ਸੰਭਾਵਨਾ ( Photo Credit: Chatgpt )
tv9-punjabi
| Published: 28 May 2026 07:18 AM IST
Share

ਪੰਜਾਬ ਭਰ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲ ਗਰਜਣ, ਬਿਜਲੀ ਨਾਲ ਗੜ੍ਹੇਮਾਰੀ ਤੇ ਹਨੇਰੀ (60-80 ਕਿਲੋਮੀਟਰ ਪ੍ਰਤੀ ਘੰਟਾ ਜੋ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ) ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਕਪੂਰਥਲਾ, ਜਲੰਧਰ, ਲੁਧਿਆਣਾ ਤੇ ਸੰਗਰੂਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਹਨੇਰੀ ਦੇ ਨਾਲ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ, ਪਾਸੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ‘ਚ ਬਦਲ ਗਰਜਣ, ਬਿਜਲੀ ਚਮਕਣ, ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਤੇ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਬਾਰਿਸ਼ ਦੀ ਭਵਿੱਖਬਾਣੀ

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ਦੇ ਕੁੱਝ ਇਲਾਕਿਆਂ ‘ਚ ਹਲਕੀ ਤੋਂ ਮੱਧ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਕਿੰਨਾ ਰਿਹਾ ਤਾਪਮਾਨ?

ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 1.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 4.1 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ ਦਰਜ ਕੀਤਾ ਗਿਆ, ਜੋ ਕਿ 46.1 ਡਿਗਰੀ ਰਿਹਾ।

ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 43.1 ਡਿਗਰੀ, ਅੰਮ੍ਰਿਤਸਰ ਦਾ 44.1 ਡਿਗਰੀ, ਲੁਧਿਆਣਾ ਦਾ 43.8 ਡਿਗਰੀ, ਪਟਿਆਲਾ ਦਾ 44.8 ਡਿਗਰੀ, ਬਠਿੰਡਾ ਦਾ 44.4 ਡਿਗਰੀ, ਗੁਰਦਾਸਪੁਰ ਦਾ 42.5 ਡਿਗਰੀ, ਐਸਬੀਐਸ ਨਗਰ ਦਾ 41.5 ਡਿਗਰੀ ਦਰਜ ਕੀਤਾ ਗਿਆ।

ਫਾਜ਼ਿਲਕਾ ਦਾ ਵੱਧੋ-ਵੱਧ ਤਾਪਮਾਨ 43.8 ਡਿਗਰੀ, ਫਿਰੋਜ਼ਪੁਰ ਦਾ 42.2 ਡਿਗਰੀ, ਹੁਸ਼ਿਆਰਪੁਰ ਦਾ 41.3 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 40.9 ਡਿਗਰੀ, ਮੁਹਾਲੀ ਦਾ 41.4 ਡਿਗਰੀ, ਪਠਾਨਕੋਟ ਦਾ 41.6 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 41.4 ਡਿਗਰੀ, ਰੋਪੜ ਦਾ 41.3 ਡਿਗਰੀ ਤੇ ਭਾਖੜਾ ਡੈਮ (ਰੂਪਨਗਰ) ਦਾ 42.7 ਡਿਗਰੀ ਦਰਜ ਕੀਤਾ ਗਿਆ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...