ਪੰਜਾਬ ‘ਚ ਵੱਧਣ ਲੱਗਾ ਪਾਰਾ, 24 ਘੰਟਿਆਂ ‘ਚ 1.5 ਡਿਗਰੀ ਦਾ ਵਾਧਾ, ਜਾਣੋ ਮੌਸਮ ਦਾ ਹਾਲ

Updated On: 

06 Jun 2025 07:45 AM IST

ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਅੰਕੜਿਆ ਅਨੁਸਾਰ ਸੂਬੇ 'ਚ ਸਭ ਤੋਂ ਵੱਧ ਤਾਪਮਨਾ 37.8 ਡਿਗਰੀ ਸਮਰਾਲਾ 'ਚ ਦਰਜ਼ ਕੀਤਾ ਗਿਆ। ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਦਾ ਤਾਪਮਾਨ 36 ਤੋਂ 37 ਡਿਗਰੀ ਵਿਚਕਾਰ ਰਿਹਾ। ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ਼ ਕੀਤਾ ਗਿਆ, ਜੋ ਕਿ ਆਮ ਤੋਂ 3 ਡਿਗਰੀ ਘੱਟ ਹੈ। ਰੋਪੜ ਦਾ ਤਾਪਮਾਨ 35.3 ਡਿਗਰੀ ਸੀ, ਜਦਕਿ ਗੁਰਦਾਸਪੁਰ ਤੇ ਮੋਗਾ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਨੇੜੇ ਰਿਹਾ।

ਪੰਜਾਬ ਚ ਵੱਧਣ ਲੱਗਾ ਪਾਰਾ, 24 ਘੰਟਿਆਂ ਚ 1.5 ਡਿਗਰੀ ਦਾ ਵਾਧਾ, ਜਾਣੋ ਮੌਸਮ ਦਾ ਹਾਲ

ਪੰਜਾਬ 'ਚ ਵੱਧਣ ਲੱਗਾ ਪਾਰਾ, 24 ਘੰਟਿਆਂ 'ਚ 1.5 ਡਿਗਰੀ ਦਾ ਵਾਧਾ, ਜਾਣੋ ਮੌਸਮ ਦਾ ਹਾਲ

ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਖ਼ਤਮ ਹੋਣ ਤੋਂ ਬਾਅਦ ਹੁਣ ਤਾਪਮਾਨ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲੇਗਾ। ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਔਸਤ 1.5 ਡਿਗਰੀ ਦਾ ਵਾਧਾ ਦਰਜ਼ ਕੀਤਾ ਗਿਆ। ਹਾਲਾਂਕਿ, ਇਸ ਦੇ ਬਾਵਜੂਦ ਤਾਪਮਾਨ ਹੁਣ ਵੀ ਆਮ ਤੋਂ 3.3 ਡਿਗਰੀ ਘੱਟ ਬਣਿਆ ਹੋਇਆ ਹੈ।

ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਅੰਕੜਿਆ ਅਨੁਸਾਰ ਸੂਬੇ ‘ਚ ਸਭ ਤੋਂ ਵੱਧ ਤਾਪਮਨਾ 37.8 ਡਿਗਰੀ, ਸਮਰਾਲਾ ‘ਚ ਦਰਜ਼ ਕੀਤਾ ਗਿਆ। ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਦਾ ਤਾਪਮਾਨ 36 ਤੋਂ 37 ਡਿਗਰੀ ਵਿਚਕਾਰ ਰਿਹਾ। ਬਠਿੰਡਾ ‘ਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ਼ ਕੀਤਾ ਗਿਆ, ਜੋ ਕਿ ਆਮ ਤੋਂ 3 ਡਿਗਰੀ ਘੱਟ ਹੈ। ਰੋਪੜ ਦਾ ਤਾਪਮਾਨ 35.3 ਡਿਗਰੀ ਸੀ, ਜਦਕਿ ਗੁਰਦਾਸਪੁਰ ਤੇ ਮੋਗਾ ‘ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਨੇੜੇ ਰਿਹਾ।

ਮੀਂਹ ਨਹੀਂ, ਹੁਣ ਮੌਸਮ ਖੁਸ਼ਕ ਰਹੇਗਾ

ਬੀਤੀ ਦਿਨੀਂ ਸੂਬੇ ਦਾ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਰਿਹਾ ਤੇ ਮੌਸਮ ਵਿਗਿਆਨ ਵਿਭਾਗ ਦੁਆਰਾ ਜਾਰੀ ਆਉਣ ਵਾਲੇ 5 ਦਿਨਾਂ ਤੱਕ ਮੌਸਮ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸਾਰੇ 23 ਜ਼ਿਲ੍ਹਿਆਂ ਨੂੰ ਨੋ ਵਾਰਨਿੰਗ ਜ਼ੋਨ ‘ਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਅਗਲੇ 5 ਦਿਨਾਂ ਤੱਕ ਭਾਰੀ ਮੀਂਹ, ਲੂ ਜਾਂ ਕੋਈ ਹੋਰ ਮੌਸਮੀ ਖ਼ਤਰੇ ਦੀ ਸੰਭਾਵਨਾ ਨਹੀਂ ਹੈ।

ਅਜਿਹਾ ਰਿਹਾ ਮੌਸਮ ਤਾਂ ਮਾਨਸੂਨ ਸਮੇਂ ਤੋਂ ਪਹਿਲਾਂ ਦੇਵੇਗਾ ਦਸਤਕ

ਮੌਸਮ ਵਿਗਆਨੀਆਂ ਦਾ ਕਹਿਣਾ ਹੈ ਕਿ ਤਾਪਮਾਨ ‘ਚ ਹਲਕਾ ਵਾਧਾ ਤਾਂ ਹੋਇਆ ਹੈ, ਪਰ ਮਾਨਸੂਨ ਤੋਂ ਪਹਿਲਾਂ ਦੀਆਂ ਸਥਿਤੀਆਂ ਦੇ ਕਾਰਨ ਤਾਪਮਾਨ ਆਮ ਤੋਂ ਥੱਲੇ ਬਣਿਆ ਹੋਇਆ ਹੈ। ਜੇਕਰ ਅਜਿਹੀ ਸਥਿਤੀ ਬਣੀ ਰਹੀ ਤਾਂ ਆਉਣ ਵਾਲੇ ਦਿਨਾਂ ‘ਚ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ।

Loading...
Unable to load recommendations.
Follow Us
Related Stories
ਮੋਗਾ ‘ਚ ਤਹਿਸੀਲਦਾਰ ਨਾਲ ਕੰਮ ਕਰਵਾਉਣ ਆਏ ਨੌਜਵਾਨ ਨੇ ਕੀਤੀ ਹੱਥੋਪਾਈ, ਪਾੜੀ ਕਮੀਜ਼; ਪੁਲਿਸ ਹਵਾਲੇ
ਜਸਵੀਰ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, AAP ਨੇ ਬਣਾਇਆ ਸੀ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ
ਬਾਬਾ ਬਕਾਲਾ ਰੈਲੀ ‘ਚ ਚੰਨੀ ਦੀ ਕਾਂਗਰਸ ਹਾਈਕਮਾਨ ਨੂੰ ਸਿੱਧੀ ਚੁਣੌਤੀ, ਚੁੱਕਿਆ ਅਗਲੇ CM ਚਿਹਰੇ ਦਾ ਮੁੱਦਾ
ਰੱਖੜ ਪੁੰਨਿਆ ‘ਤੇ ਪੰਜਾਬ ਦੀਆਂ ਮਾਵਾਂ-ਧੀਆਂ ਨੂੰ ਵੱਡਾ ਤੋਹਫ਼ਾ, CM ਮਾਨ ਨੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ; ਲਿਆ ਸਿੱਧਾ ਫੀਡਬੈਕ
ਸਰਹੱਦ ਤੇ ਜਵਾਨਾਂ ਨੂੰ ਵਿਦਿਆਰਥਣਾਂ ਨੇ ਬੰਨ੍ਹੀ ਰੱਖੜੀ, ਦੇਸ਼ ਦੀਆਂ ਧੀਆਂ ਨੇ ਦਿੱਤਾ ਭਾਈਚਾਰੇ ਤੇ ਸੁਰੱਖਿਆ ਦਾ ਸੰਦੇਸ਼
MP ਸਰਬਜੀਤ ਖਾਲਸਾ ਦੀ ਅਚਾਨਕ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ ‘ਚ ਕਰਵਾਇਆ ਦਾਖਲ; ਪੰਥਕ ਕਾਨਫਰੰਸ ਲਈ ਜਾ ਰਹੇ ਸਨ