ਪੰਜਾਬ ‘ਚ ਵੱਧਣ ਲੱਗਾ ਪਾਰਾ, 24 ਘੰਟਿਆਂ ‘ਚ 1.5 ਡਿਗਰੀ ਦਾ ਵਾਧਾ, ਜਾਣੋ ਮੌਸਮ ਦਾ ਹਾਲ
ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਅੰਕੜਿਆ ਅਨੁਸਾਰ ਸੂਬੇ 'ਚ ਸਭ ਤੋਂ ਵੱਧ ਤਾਪਮਨਾ 37.8 ਡਿਗਰੀ ਸਮਰਾਲਾ 'ਚ ਦਰਜ਼ ਕੀਤਾ ਗਿਆ। ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਦਾ ਤਾਪਮਾਨ 36 ਤੋਂ 37 ਡਿਗਰੀ ਵਿਚਕਾਰ ਰਿਹਾ। ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ਼ ਕੀਤਾ ਗਿਆ, ਜੋ ਕਿ ਆਮ ਤੋਂ 3 ਡਿਗਰੀ ਘੱਟ ਹੈ। ਰੋਪੜ ਦਾ ਤਾਪਮਾਨ 35.3 ਡਿਗਰੀ ਸੀ, ਜਦਕਿ ਗੁਰਦਾਸਪੁਰ ਤੇ ਮੋਗਾ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਨੇੜੇ ਰਿਹਾ।

ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਖ਼ਤਮ ਹੋਣ ਤੋਂ ਬਾਅਦ ਹੁਣ ਤਾਪਮਾਨ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲੇਗਾ। ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਔਸਤ 1.5 ਡਿਗਰੀ ਦਾ ਵਾਧਾ ਦਰਜ਼ ਕੀਤਾ ਗਿਆ। ਹਾਲਾਂਕਿ, ਇਸ ਦੇ ਬਾਵਜੂਦ ਤਾਪਮਾਨ ਹੁਣ ਵੀ ਆਮ ਤੋਂ 3.3 ਡਿਗਰੀ ਘੱਟ ਬਣਿਆ ਹੋਇਆ ਹੈ।
ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਅੰਕੜਿਆ ਅਨੁਸਾਰ ਸੂਬੇ ‘ਚ ਸਭ ਤੋਂ ਵੱਧ ਤਾਪਮਨਾ 37.8 ਡਿਗਰੀ, ਸਮਰਾਲਾ ‘ਚ ਦਰਜ਼ ਕੀਤਾ ਗਿਆ। ਅੰਮ੍ਰਿਤਸਰ, ਪਟਿਆਲਾ ਤੇ ਬਠਿੰਡਾ ਦਾ ਤਾਪਮਾਨ 36 ਤੋਂ 37 ਡਿਗਰੀ ਵਿਚਕਾਰ ਰਿਹਾ। ਬਠਿੰਡਾ ‘ਚ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ਼ ਕੀਤਾ ਗਿਆ, ਜੋ ਕਿ ਆਮ ਤੋਂ 3 ਡਿਗਰੀ ਘੱਟ ਹੈ। ਰੋਪੜ ਦਾ ਤਾਪਮਾਨ 35.3 ਡਿਗਰੀ ਸੀ, ਜਦਕਿ ਗੁਰਦਾਸਪੁਰ ਤੇ ਮੋਗਾ ‘ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਨੇੜੇ ਰਿਹਾ।
ਮੀਂਹ ਨਹੀਂ, ਹੁਣ ਮੌਸਮ ਖੁਸ਼ਕ ਰਹੇਗਾ
ਬੀਤੀ ਦਿਨੀਂ ਸੂਬੇ ਦਾ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਰਿਹਾ ਤੇ ਮੌਸਮ ਵਿਗਿਆਨ ਵਿਭਾਗ ਦੁਆਰਾ ਜਾਰੀ ਆਉਣ ਵਾਲੇ 5 ਦਿਨਾਂ ਤੱਕ ਮੌਸਮ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸਾਰੇ 23 ਜ਼ਿਲ੍ਹਿਆਂ ਨੂੰ ਨੋ ਵਾਰਨਿੰਗ ਜ਼ੋਨ ‘ਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਅਗਲੇ 5 ਦਿਨਾਂ ਤੱਕ ਭਾਰੀ ਮੀਂਹ, ਲੂ ਜਾਂ ਕੋਈ ਹੋਰ ਮੌਸਮੀ ਖ਼ਤਰੇ ਦੀ ਸੰਭਾਵਨਾ ਨਹੀਂ ਹੈ।
ਅਜਿਹਾ ਰਿਹਾ ਮੌਸਮ ਤਾਂ ਮਾਨਸੂਨ ਸਮੇਂ ਤੋਂ ਪਹਿਲਾਂ ਦੇਵੇਗਾ ਦਸਤਕ
ਮੌਸਮ ਵਿਗਆਨੀਆਂ ਦਾ ਕਹਿਣਾ ਹੈ ਕਿ ਤਾਪਮਾਨ ‘ਚ ਹਲਕਾ ਵਾਧਾ ਤਾਂ ਹੋਇਆ ਹੈ, ਪਰ ਮਾਨਸੂਨ ਤੋਂ ਪਹਿਲਾਂ ਦੀਆਂ ਸਥਿਤੀਆਂ ਦੇ ਕਾਰਨ ਤਾਪਮਾਨ ਆਮ ਤੋਂ ਥੱਲੇ ਬਣਿਆ ਹੋਇਆ ਹੈ। ਜੇਕਰ ਅਜਿਹੀ ਸਥਿਤੀ ਬਣੀ ਰਹੀ ਤਾਂ ਆਉਣ ਵਾਲੇ ਦਿਨਾਂ ‘ਚ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ।