ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਆਉਣ ਵਾਲੇ ਤਿੰਨ ਦਿਨ ਬਾਰਿਸ਼ ਦਾ ਪੂਰਵ-ਅਨੁਮਾਨ; ਜਾਣੋ Weather Update
Punjab Weather Update: ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਤਾਪਮਾਨ 'ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 37 ਡਿਗਰੀ ਸੈਲਸੀਅਸ ਰਿਹਾ।
ਸੰਕੇਤਕ ਤਸਵੀਰ (ਏਆਈ ਜਨਰੇਟਡ)
ਆਉਣ ਵਾਲੇ 3 ਦਿਨਾਂ ਦਾ ਮੌਸਮ
ਆਉਣ ਵਾਲੇ 3 ਦਿਨਾਂ ਦੇ ਮੌਮਸ ਦੀ ਗੱਲ ਕਰੀਏ ਤਾਂ 25, 26 ਤੇ 27 ਸਤੰਬਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਪੂਰਵ-ਅਨੁਮਾਨ ਹੈ। 25 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। 26 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਦੇ ਕੁਝ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। 27 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ‘ਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।ਬੀਤੇ ਪੰਜਾਬ ‘ਚ ਕਿੰਨਾ ਰਿਹਾ ਵੱਧ ਤੋਂ ਵੱਧ ਤਾਪਮਾਨ?
ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਤਾਪਮਾਨ ‘ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 37 ਡਿਗਰੀ ਸੈਲਸੀਅਸ ਰਿਹਾ।| ਸਟੇਸ਼ਨ | ਵੱਧ ਤੋਂ ਵੱਧ ਤਾਪਮਾਨ (°C) |
| ਚੰਡੀਗੜ੍ਹ ਸਿਟੀ | 35.9 |
| ਚੰਡੀਗੜ੍ਹ ਏਅਰਪੋਰਟ | 34 |
| ਅੰਮ੍ਰਿਤਸਰ | 33.9 |
| ਲੁਧਿਆਣਾ | 34.8 |
| ਪਟਿਆਲਾ | 35.4 |
| ਪਠਾਨਕੋਟ | 34.8 |
| ਬਠਿੰਡਾ | 35.6 |
| ਫਰੀਦਕੋਟ | 34.5 |
| ਗੁਰਦਾਸਪੁਰ | 34 |
| ਬੱਲੋਵਾਲ ਸੌਂਖੜੀ (ਐਸਬੀਐਸ ਨਗਰ) | 34.5 |
| ਬਠਿੰਡਾ ਏਅਰਪੋਰਟ | 37 |
| ਫਤਿਹਗੜ੍ਹ ਸਾਹਿਬ | 34 |
| ਫਿਰੋਜ਼ਪੁਰ | 34 |
| ਹੁਸ਼ਿਆਰਪੁਰ | 33.7 |
| ਜਲੰਧਰ | 33.6 |
| ਕਪੂਰਥਲਾ | 33.5 |
| ਮੁਹਾਲੀ | 35.7 |
| ਮੁਕਤਸਰ | 32.3 |
| ਪਠਾਨਕੋਟ KVK | 34.1 |
| ਰੋਪੜ KVK | 36.2 |
| ਭਾਖੜਾ ਡੈਮ (ਰੂਪਨਗਰ) | 35.6 |
| ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) | 34.4 |
Loading...
Unable to load recommendations.
Follow Us
