ਪੰਜਾਬ ‘ਚ ਮੌਸਮ ਰਹੇਗਾ ਖੁਸ਼ਕ, ਅੱਜ ਤੇ ਆਉਣ ਵਾਲੇ ਦਿਨਾਂ ਦੌਰਾਨ ਧੁੰਦ ਦਾ ਅਲਰਟ

Updated On: 

19 Nov 2026 06:50 AM IST

ਬੀਤੇ ਦਿਨ ਪੰਜਾਬ ਦੇ ਔਸਤ ਘੱਟ ਤੋਂ ਘੱਟ ਤਾਪਮਾਨ 'ਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 8 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਚ ਮੌਸਮ ਰਹੇਗਾ ਖੁਸ਼ਕ, ਅੱਜ ਤੇ ਆਉਣ ਵਾਲੇ ਦਿਨਾਂ ਦੌਰਾਨ ਧੁੰਦ ਦਾ ਅਲਰਟ

ਫਾਈਲ ਫੋਟੋ (Photo Credit: PTI)

ਪੰਜਾਬ ‘ਚ ਅੱਜ ਤੇ ਆਉਣ ਵਾਲੇ ਪੰਜ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ‘ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ। ਇਸ ਦੇ ਨਾਲ ਹੀ 19 ਤੋਂ 22 ਨਵੰਬਰ ਤੱਕ ਸੂਬੇ ਦੇ ਕੁਝ ਥਾਵਾਂ ‘ਤੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਰਾਤ ਤੇ ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

19 ਨਵੰਬਰ: ਮੌਸਮ ਖੁਸ਼ਕ ਰਹੇਗਾ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਤੇ ਅੰਮ੍ਰਿਤਸਰ ‘ਚ ਕਿਤੇ-ਕਿਤੇ ਧੁੰਦ ਪੈਣ ਦੀ ਸੰਭਾਵਨਾ ਹੈ।

20 ਨਵੰਬਰ: ਮੌਮਸ ਖੁਸ਼ਕ ਰਹੇਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ (ਮੋਹਾਲੀ), ਫਾਜ਼ਿਲਕਾ, ਬਠਿੰਡਾ ਤੇ ਮਾਨਸਾ ‘ਚ ਕਿਤੇ-ਕਿਤੇ ਧੁੰਦ ਪੈਣ ਦੀ ਸੰਭਾਵਨਾ ਹੈ।

21 ਨਵੰਬਰ: ਮੌਸਮ ਖੁਸ਼ਕ ਰਹੇਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਰੂਪਨਗਰ, ਐਸਏਐਸ ਨਗਰ (ਮੋਹਾਲੀ) ‘ਚ ਕਿਤੇ-ਕਿਤੇ ਧੁੰਦ ਪੈਣ ਦੀ ਸੰਭਾਵਨਾ ਹੈ।

22 ਨਵੰਬਰ: ਮੌਸਮ ਖੁਸ਼ਕ ਰਹੇਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਰੂਪਨਗਰ, ਐਸਏਐਸ ਨਗਰ (ਮੋਹਾਲੀ) ‘ਚ ਕਿਤੇ-ਕਿਤੇ ਧੁੰਦ ਪੈਣ ਦੀ ਸੰਭਾਵਨਾ ਹੈ।

ਬੀਤੇ ਦਿਨ ਦਾ ਘੱਟ ਤੋਂ ਘੱਟ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਘੱਟ ਤੋਂ ਘੱਟ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 8 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ ਘੱਟੋ-ਘੱਟਤਾਪਮਾਨ(°C)
ਚੰਡੀਗੜ੍ਹ ਸਿਟੀ 11.2
ਚੰਡੀਗੜ੍ਹ(ਏਅਰਪੋਰਟ) (IAF) 11
ਅੰਮ੍ਰਿਤਸਰ 10.6
ਲੁਧਿਆਣਾ 8.2
ਪਟਿਆਲਾ 9.3
ਪਠਾਨਕੋਟ 11.2
ਬਠਿੰਡਾ 9
ਫਰੀਦਕੋਟ 8
ਗੁਰਦਾਸਪੁਰ 10.9
ਬੱਲੋਵਾਲਸੌਂਖੜੀ (ਐਸਬੀਐਸ ਨਗਰ) 9.8
ਬਰਨਾਲਾ 13.6
ਫਤਿਹਗੜ੍ਹਸਾਹਿਬ 9.8
ਫਿਰੋਜ਼ਪੁਰ 10.5
KVK ਬਾਹੋਵਾਲ (ਹੁਸ਼ਿਆਰਪੁਰ) 9.3
ਮੋਹਾਲੀ 13.4
Loading...
Unable to load recommendations.
Follow Us
Related Stories
CM ਮਾਨ ਨੇ ਮੰਗੀ ਪਾਕਿਸਤਾਨ ਜਾਣ ਦੀ ਇਜਾਜ਼ਤ, ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ
ਅਜਨਾਲਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, SAD-BJP ਨਾਲ ਗੱਠਜੋੜ ਦੀਆਂ ਖ਼ਬਰਾਂ ਕੀਤੀਆਂ ਖਾਰਜ, ਇਕੱਲੇ ਚੋਣ ਲੜਨ ਦਾ ਐਨਾਨ
ਸ਼ੰਭ ਬਲਾਸਟ ਮਾਮਲੇ ‘ਚ NIA ਦਾ ਵੱਡਾ ਐਕਸ਼ਨ, ਅਮਰੀਕਾ ਤੋਂ ਡਿਪੋਰਟ ਹੋਇਆ KZF ਸਮਰਥਕ; ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
ਦਿੱਲੀ ਬੇਅਦਬੀ ਮਾਮਲੇ ‘ਤੇ ਅਕਾਲ ਤਖ਼ਤ ਸਖਤ, ਜਥੇਦਾਰ ਗੜਗੱਜ ਵੱਲੋਂ DSGMC ਮੈਂਬਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਲਬ
ਬਠਿੰਡਾ ‘ਚ ਦੁਕਾਨ ਤੋਂ ਗਹਿਣੇ ਤੇ ਨਕਦੀ ਲੈ ਉੱਡੇ 3 ਨਕਾਬਪੋਸ਼ ਚੋਰ, ਗੈਸ ਕਟਰ ਨਾਲ ਕੱਟਿਆ ਸ਼ਟਰ ਤੇ ਤਿਜੋਰੀ
ਚੰਨੀ ਆਪਣੇ ED ਮਾਮਲਿਆਂ ਦੀ ਚਿੰਤਾ ਕਰਨ- ਪ੍ਰਨੀਤ ਕੌਰ, ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ‘ਤੇ ਬੋਲੇ, ਵਾਰ-ਵਾਰ ਫੈਸਲਾ ਨਹੀਂ ਬਦਲਾਂਗੇ