PSEB 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਟਾਪ-3 ‘ਚ ਕੁੜੀਆਂ ਨੇ ਮਾਰੀ ਬਾਜ਼ੀ

Updated On: 

13 May 2026 13:43 PM IST

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਕੁੱਲ 2,65,417 ਬੱਚਿਆਂ ਨੇ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ 'ਚ ਇਸ ਵਾਰ ਪਾਸ ਫ਼ੀਸਦੀ 91.46 ਰਹੀ ਹੈ।

PSEB 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਟਾਪ-3 ਚ ਕੁੜੀਆਂ ਨੇ ਮਾਰੀ ਬਾਜ਼ੀ

PSEB 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 12ਵੀਂ ਜਮਾਤ ‘ਚ ਟਾਪ-3 ‘ਚ ਤਿੰਨੋਂ ਹੀ ਲੜਕੀਆਂ ਰਹੀਆਂ ਹਨ। ਟਾਪਰਸ ‘ਚ ਪਹਿਲੇ ਨੰਬਰ ‘ਤੇ ਸੁਪਨੀਤ ਕੌਰ (ਮਾਨਸਾ), ਦੂਜੇ ਨੰਬਰ ‘ਤੇ ਸੁਹਾਨੀ ਚੌਹਾਨ (ਲੁਧਿਆਣਾ) ਤੇ ਤੀਜੇ ਨੰਬਰ ‘ਚ ਦਿਵਾਂਸ਼ੀ (ਲੁਧਿਆਣਾ) ਰਹੀ ਹੈ। ਤਿੰਨਾਂ ਨੇ ਪ੍ਰੀਖਿਆਂ ਦੇ ਕੁੱਲ ਅੰਕਾਂ ‘ਚ 500 ਤੋਂ 500 ਅੰਕ ਪ੍ਰਾਪਤ ਕੀਤੇ ਹਨ, ਯਾਨੀ ਕਿ ਇਨ੍ਹਾਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।

ਕੁੱਲ ਪਾਸ ਫ਼ੀਸਦੀ

ਇਸ ਸਾਲ ਕੁੱਲ 2,65,417 ਵਿਦਿਆਰਥੀਆਂ ਨੇ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ‘ਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। 12ਵੀਂ ਜਮਾਤ ‘ਚ ਇਸ ਵਾਰ ਪਾਸ ਫ਼ੀਸਦੀ 91.46 ਰਹੀ ਹੈ।

ਲਿੰਗ ਦੇ ਆਧਾਰ ‘ਤੇ ਪਾਸ ਫ਼ੀਸਦੀ

ਲਿੰਗ ਦੇ ਆਧਾਰ ‘ਤੇ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਲੜਕੀਆਂ ਦੀ ਪਾਸ ਫ਼ੀਸਦੀ 94.73 ਫ਼ੀਸਦੀ ਰਹੀ ਹੈ। ਇਸ ਵਾਰ 1,25,695 ਲੜਕੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,19,073 ਲੜਕੀਆਂ ਪਾਸ ਹੋਈਆਂ ਹਨ। ਦੂਜੇ, ਪਾਸੇ ਲੜਕਿਆਂ ਦੀ ਪਾਸ ਫ਼ੀਸਦੀ 88.52 ਫ਼ੀਸਦੀ ਰਹੀ ਹੈ। ਇਸ ਵਾਰ 1,39,716 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,23,676 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਟ੍ਰਾਂਸਜੈਂਡਰਾਂ ਚੋਂ 6 ਦੇ 6 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ।

ਸ਼ਹਿਰੀ ਦੇ ਪੇਂਡੂ ਖੇਤਰ ਦੀ ਪਾਸ ਫ਼ੀਸਦੀ

ਸ਼ਹਿਰੀ ਖੇਤਰ ‘ਚ ਪਾਸ ਫ਼ੀਸਦੀ 91.24 ਰਹੀ ਹੈ। ਇਸ ਵਾਰ ਸ਼ਹਿਰੀ ਖੇਤਰਾਂ ‘ਚੋਂ ਕੁੱਲ 1,16,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,06,196 ਵਿਦਿਆਰਥੀ ਪਾਸ ਹੋਏ ਹਨ। ਦੂਜੇ ਪਾਸੇ, ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਇਸ ਦੀ ਪਾਸ ਫ਼ੀਸਦੀ 91.63 ਰਹੀ ਹੈ। ਪੇਂਡੂ ਖੇਤਰਾਂ ‘ਚੋਂ 1,49,029 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,36,559 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਰਹੀ ਹੈ।

Loading...
Unable to load recommendations.
Follow Us
Related Stories
ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਪ੍ਰਬੰਧਕਾਂ ਦਾ ਕੀਤਾ ਧੰਨਵਾਦ
ਪੰਜਾਬ ਦੀ ਧੀ ਜੈਸਮੀਨ ਕੌਰ ਨੇ ਵਧਾਇਆ ਮਾਣ, ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਭਿੜੇ AAP ਅਤੇ ਕਾਂਗਰਸ ਵਿਧਾਇਕ, ਪਰਗਟ ਸਿੰਘ ਨੇ ਮੰਗੀ ਮੁਆਫੀ, ਮੰਤਰੀ ਨੇ ਚੁੱਕਿਆਂ ਪਾਣੀਆਂ ਦਾ ਮੁੱਦਾ
CM ਦੇ OSD ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ, 24 ਘੰਟਿਆਂ ਚ ਪੋਸਟ ਹਟਾਉਣ ਤੇ ਜਨਤਕ ਮੁਆਫ਼ੀ ਮੰਗਣ ਦੀ ਮੰਗ
CM ਭਗਵੰਤ ਮਾਨ ਨੂੰ ਪਾਕਿਸਤਾਨ ਤੋਂ ਸੱਦਾ, ਮੰਤਰੀ ਰਮੇਸ਼ ਅਰੋੜਾ ਬੋਲੇ- ਦਿਲੋਂ ਸਵਾਗਤ ਹੈ
ਮੋਗਾ ਗੋਲੀਕਾਂਡ: ਇਨਸਾਫ਼ ਮਿਲਣ ਤੱਕ ਸਸਕਾਰ ਕਰਨ ਤੋਂ ਪਰਿਵਾਰ ਦਾ ਇਨਕਾਰ, ਧੋਖੇ ਨਾਲ ਪੋਸਟਮਾਰਟਮ ਕਰਵਾਉਣ ਦੇ ਇਲਜ਼ਾਮ