AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਚੰਡੀਗੜ੍ਹ ‘ਚ CM ਮਾਨ ਨੇ 8ਵੀਂ ਦੇ ਟੌਪਰਾਂ ਨਾਲ ਕੀਤੀ ਮੁਲਾਕਾਤ, ਭਵਿੱਖ ‘ਚ ਕਾਮਯਾਬੀਆਂ ਲਈ ਭੇਟ ਕੀਤੀਆਂ ਸ਼ੁਭਕਾਮਨਾਵਾਂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਪੂਰੇ ਸੂਬੇ ਵਿੱਚੋਂ ਮੋਹਰੀ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਅੱਜ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੀਐਮ ਭਗਵੰਤ ਮਾਨ ਵੱਲੋ ਸਨਮਾਨਿਤ ਕੀਤਾ ਗਿਆ। ਇਸ ਖ਼ਾਸ ਮੌਕੇ 'ਤੇ ਵਿਦਿਆਰਥੀਆਂ ਦੀ ਇਸ ਲਾਸਾਨੀ ਪ੍ਰਾਪਤੀ ਲਈ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਤਹਿ-ਦਿਲੋਂ ਮੁਬਾਰਕਬਾਦ ਦਿੱਤੀ ਗਈ।

ਚੰਡੀਗੜ੍ਹ 'ਚ CM  ਮਾਨ ਨੇ 8ਵੀਂ ਦੇ ਟੌਪਰਾਂ ਨਾਲ ਕੀਤੀ ਮੁਲਾਕਾਤ, ਭਵਿੱਖ 'ਚ ਕਾਮਯਾਬੀਆਂ ਲਈ ਭੇਟ ਕੀਤੀਆਂ ਸ਼ੁਭਕਾਮਨਾਵਾਂ
Photo Credit: @BhagwantMann
tv9-punjabi
| Updated On: 12 Apr 2026 15:20 PM IST

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ਵਿੱਚ ਪੂਰੇ ਸੂਬੇ ਵਿੱਚੋਂ ਮੋਹਰੀ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਅੱਜ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੀਐਮ ਭਗਵੰਤ ਮਾਨ ਵੱਲੋ ਸਨਮਾਨਿਤ ਕੀਤਾ ਗਿਆ। ਇਸ ਖ਼ਾਸ ਮੌਕੇ ‘ਤੇ ਵਿਦਿਆਰਥੀਆਂ ਦੀ ਇਸ ਲਾਸਾਨੀ ਪ੍ਰਾਪਤੀ ਲਈ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਤਹਿ-ਦਿਲੋਂ ਮੁਬਾਰਕਬਾਦ ਦਿੱਤੀ ਗਈ। ਇਹ ਸਮਾਗਮ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਕਰਨ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਮਾਨਤਾ ਦੇਣ ਲਈ ਆਯੋਜਿਤ ਕੀਤਾ ਗਿਆ ਸੀ।

ਹੋਂਣਹਾਰ ਧੀਆਂ ਨੇ ਮਾਰੀ ਬਾਜ਼ੀ

ਇਸ ਦੌਰਾਨ ਸੀਐਮ ਮਾਨ ਨੇ ਕਿਹਾ, ਇਸ ਸਾਲ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਤਿਭਾ ਕਿਸੇ ਵਿਸ਼ੇਸ਼ ਸਹੂਲਤ ਦੀ ਮੋਹਤਾਜ ਨਹੀਂ ਹੁੰਦੀ। ਪ੍ਰੀਖਿਆ ਵਿੱਚ ਪਹਿਲਾ ਸਥਾਨ ਇੱਕ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੇ ਮੁਨੀਮ ਦੀ ਹੋਣਹਾਰ ਬੇਟੀ ਨੇ ਹਾਸਲ ਕੀਤਾ ਹੈ। ਇਸੇ ਤਰ੍ਹਾਂ ਦੂਜਾ ਸਥਾਨ ਇੱਕ ਟਾਇਲਸ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਬੇਟੀ ਨੇ ਅਤੇ ਤੀਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਦੀ ਬੇਟੀ ਨੇ ਸ਼ਾਨਦਾਰ ਸਫਲਤਾ ਨਾਲ ਪ੍ਰਾਪਤ ਕੀਤਾ ਹੈ। ਇਹ ਨਤੀਜੇ ਸਪੱਸ਼ਟ ਕਰਦੇ ਹਨ ਕਿ ਅੱਜ ਸਾਧਾਰਨ ਅਤੇ ਨਿਮਾਣੇ ਪਰਿਵਾਰਾਂ ਦੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ।

ਬੱਚਿਆਂ ਦਾ ਆਤਮ-ਵਿਸ਼ਵਾਸ ਦੇਖ ਕੇ ਹੋਇਆ ਮਾਣ

ਸਨਮਾਨ ਸਮਾਰੋਹ ਦੌਰਾਨ ਇਨ੍ਹਾਂ ਬੱਚਿਆਂ ਦਾ ਆਤਮ-ਵਿਸ਼ਵਾਸ, ਸਖ਼ਤ ਮਿਹਨਤ ਅਤੇ ਪੜ੍ਹਾਈ ਪ੍ਰਤੀ ਲਗਨ ਦੇਖਣਯੋਗ ਸੀ। ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੂਰੇ ਸੂਬੇ ਨੂੰ ਮਾਣ ਮਹਿਸੂਸ ਕਰਵਾਇਆ ਹੈ। ਸਰਕਾਰ ਵੱਲੋਂ ਇਨ੍ਹਾਂ ਹੋਣਹਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਬੱਚਿਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਸਰਕਾਰ ਵਚਨਬੱਧ

ਪੰਜਾਬ ਸਰਕਾਰ ਬੱਚਿਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬੇ ਵਿੱਚ ਮਿਆਰੀ ਸਿੱਖਿਆ, ਆਧੁਨਿਕ ਸਕੂਲ ਅਤੇ ਬੱਚਿਆਂ ਲਈ ਪ੍ਰੇਰਨਾਦਾਇਕ ਮਾਹੌਲ ਸਿਰਜਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਹੋਣਹਾਰ ਬੱਚਾ ਆਰਥਿਕ ਤੰਗੀ ਕਾਰਨ ਪੜ੍ਹਾਈ ਵਿੱਚ ਪਿੱਛੇ ਨਾ ਰਹਿ ਜਾਵੇ ਅਤੇ ਹਰ ਬੱਚੇ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਬਰਾਬਰ ਮੌਕਾ ਮਿਲੇ।

Follow Us
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ...