ਫਾਜ਼ਿਲਕਾ: ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ, 21 ਪਿਸਤੌਲ ਤੇ 2.1 ਕਿਲੋ ਹੈਰੋਇਨ ਬਰਾਮਦ

Updated On: 

29 Jan 2026 15:26 PM IST

ਬਰਾਮਦ ਕੀਤੇ ਗਏ ਹਥਿਆਰਾਂ ਤੇ ਗੋਲਾ-ਬਾਰੂਦ 'ਚ 11 ਗਲੌਕ ਪਿਸਤੌਲ ਸਮੇਤ 22 ਮਗੈਜ਼ੀਨਾਂ, ਬਰੇਟਾ ਪਿਸਤੌਲ ਸਮੇਤ ਮੈਗਜ਼ੀਨ, 5 ਜ਼ਿਗਾਨਾ ਪਿਸਤੌਲਾਂ ਸਮੇਤ 10 ਮੈਗਜ਼ੀਨਾਂ, 3 ਨਰਿੰਕੋ ਪਿਸਤੌਲ ਸਮੇਤ ਪੰਜ ਮੈਗਜ਼ੀਨਾਂ, ਇੱਕ ਗੱਫਰ ਸਿਕਿਓਰਟੀ ਪਿਸਟਲ (ਐਮਪੀ-5 ਟਾਈਪ) ਸਮੇਤ ਇੱਕ ਮੈਗਜ਼ੀਨ ਤੇ 310 ਜ਼ਿੰਦਾ ਕਾਰਤੂਸ (9 ਐਮਐਮ) ਸ਼ਾਮਲ ਹਨ।

ਫਾਜ਼ਿਲਕਾ: ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ, 21 ਪਿਸਤੌਲ ਤੇ 2.1 ਕਿਲੋ ਹੈਰੋਇਨ ਬਰਾਮਦ

ਫਾਜ਼ਿਲਕਾ: ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ

Follow Us On

ਕਾਊਂਟਰ ਇੰਟੈਲੀਜੈਂਸ (ਸੀਆਈ) ਫਰੀਦਕੋਟ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਤਾਲਮੇਲ ਕਰਕੇ, ਫਾਜ਼ਿਲਕਾ ਦੇ ਪਿੰਡ ਤੇਜਾ ਰਹੇਲਾ ਵਿਖੇ ਸਰਹੱਦੀ ਚੌਕੀ (BOP) GG-3 ਦੇ ਨੇੜੇ ਇੱਕ ਵੱਡੀ ਸਰਹੱਦ ਪਾਰ ਤਸਕਰੀ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਸੀਆਈਏ ਨੇ 2.1 ਕਿਲੋ ਹੈਰੋਇਨ ਤੇ 21 ਅਤਿ-ਆਧੁਨਿਕ ਪਿਸਤੌਲ ਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਬਰਾਮਦ ਕੀਤੇ ਗਏ ਹਥਿਆਰਾਂ ਤੇ ਗੋਲਾ-ਬਾਰੂਦ ‘ਚ 11 ਗਲੌਕ ਪਿਸਤੌਲ ਸਮੇਤ 22 ਮਗੈਜ਼ੀਨਾਂ, ਬਰੇਟਾ ਪਿਸਤੌਲ ਸਮੇਤ ਮੈਗਜ਼ੀਨ, 5 ਜ਼ਿਗਾਨਾ ਪਿਸਤੌਲਾਂ ਸਮੇਤ 10 ਮੈਗਜ਼ੀਨਾਂ, 3 ਨਰਿੰਕੋ ਪਿਸਤੌਲ ਸਮੇਤ ਪੰਜ ਮੈਗਜ਼ੀਨਾਂ, ਇੱਕ ਗੱਫਰ ਸਿਕਿਓਰਟੀ ਪਿਸਟਲ (ਐਮਪੀ-5 ਟਾਈਪ) ਸਮੇਤ ਇੱਕ ਮੈਗਜ਼ੀਨ ਤੇ 310 ਜ਼ਿੰਦਾ ਕਾਰਤੂਸ (9 ਐਮਐਮ) ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਸਥਿਤ ਤਸਕਰਾਂ ਨੇ ਜ਼ੀਰੋ ਲਾਈਨ ਪਾਰ ਕੀਤੀ। ਉਨ੍ਹਾਂ ਨੇ ਰਾਤ ​​ਦੇ ਹਾਲਾਤ ਤੇ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਭਾਰਤੀ ਖੇਤਰ ‘ਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਚੌਕਸ ਬੀਐਸਐਫ ਜਵਾਨਾਂ ਨੇ ਉਲੰਘਣਾ ਨੂੰ ਰੋਕਣ ਲਈ ਕਈ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਇੱਕ ਪੂਰੀ ਤਰ੍ਹਾਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਨਾਲ ਇਹ ਬਰਾਮਦਗੀ ਹੋਈ।

ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ ਤੋਂ ਹਥਿਆਰਾਂ ਤੇ ਗੋਲਾ ਬਾਰੂਦ ਤੇ ਨਸ਼ੀਲੇ ਪਦਾਰਥਾਂ ਦੀ ਕਾਫ਼ੀ ਬਰਾਮਦਗੀ ਹੋਈ। ਏਆਈਜੀ ਨੇ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਸਥਾਨਕ ਤਸਕਰ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧ ਵਿੱਚ, 29-01-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਤੇ 29 ਤੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਪੁਲਿਸ ਸਟੇਸ਼ਨ ਐਸਐਸਓਸੀ ਫਾਜ਼ਿਲਕਾ ਵਿਖੇ ਐਫਆਈਆਰ ਨੰਬਰ 01 ਦਰਜ ਕੀਤੀ ਗਈ ਹੈ।