ਸ਼ੰਭੂ ਰੇਲਵੇ ਟ੍ਰੈਕ ਧਮਾਕੇ ਦੀ ਜਾਂਚ ‘ਚ DGP ਦਾ ਵੱਡਾ ਖੁਲਾਸਾ, ਮਲੇਸ਼ੀਆ ਤੋਂ ਹੋ ਰਹੀ ਸੀ ਫੰਡਿੰਗ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਅਤੇ ਖਾਲਿਸਤਾਨ ਸਮਰਥਕ ਅਨਸਰਾਂ ਦੇ ਨਾਪਾਕ ਗਠਜੋੜ ਵੱਲੋਂ ਰਚੀ ਗਈ ਇੱਕ ਡੂੰਘੀ ਦਹਿਸ਼ਤਗਰਦ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਇੱਕ ਵੱਡੇ ਝਟਕੇ ਨਾਲ ਨਾਕਾਮ ਕਰ ਦਿੱਤਾ ਹੈ। 27 ਅਪ੍ਰੈਲ 2026 ਨੂੰ ਜ਼ਿਲ੍ਹਾ ਪਟਿਆਲਾ ਦੇ ਸ਼ੰਭੂ ਵਿਖੇ ਰੇਲਵੇ ਟ੍ਰੈਕ 'ਤੇ ਆਈ.ਈ.ਡੀ. ਰਾਹੀਂ ਕੀਤੇ ਗਏ ਧਮਾਕੇ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅੱਗੇ ਦੀ ਜਾਂਚ ਕਰਦਿਆਂ, ਪਟਿਆਲਾ ਪੁਲਿਸ ਅਤੇ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਅਤੇ ਖਾਲਿਸਤਾਨ ਸਮਰਥਕ ਅਨਸਰਾਂ ਦੇ ਨਾਪਾਕ ਗਠਜੋੜ ਵੱਲੋਂ ਰਚੀ ਗਈ ਇੱਕ ਡੂੰਘੀ ਦਹਿਸ਼ਤਗਰਦ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਇੱਕ ਵੱਡੇ ਝਟਕੇ ਨਾਲ ਨਾਕਾਮ ਕਰ ਦਿੱਤਾ ਹੈ। 27 ਅਪ੍ਰੈਲ 2026 ਨੂੰ ਜ਼ਿਲ੍ਹਾ ਪਟਿਆਲਾ ਦੇ ਸ਼ੰਭੂ ਵਿਖੇ ਰੇਲਵੇ ਟ੍ਰੈਕ ‘ਤੇ ਆਈ.ਈ.ਡੀ. ਰਾਹੀਂ ਕੀਤੇ ਗਏ ਧਮਾਕੇ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅੱਗੇ ਦੀ ਜਾਂਚ ਕਰਦਿਆਂ, ਪਟਿਆਲਾ ਪੁਲਿਸ ਅਤੇ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ 01 ਰਾਕੇਟ ਪ੍ਰੋਪੇਲਡ ਗ੍ਰੇਨੇਡ (RPG) ਲਾਂਚਰ, 01 ਧਾਤੂ ਦਾ ਆਈ.ਈ.ਡੀ. (ਜਿਸ ਦਾ ਭਾਰ 2.296 ਕਿਲੋਗ੍ਰਾਮ ਹੈ ਅਤੇ ਇਸ ਦੇ ਨਾਲ ਡੈਟੋਨੇਟਰ ਤੇ ਬੈਟਰੀ ਵੀ ਮੌਜੂਦ ਹੈ), 02 ਪੈਕੇਟ ਆਰ.ਡੀ.ਐਕਸ (ਕੁੱਲ ਭਾਰ 1.456 ਕਿਲੋਗ੍ਰਾਮ), 01 ਹੈਂਡ ਗ੍ਰੇਨੇਡ, ਮੈਗਜ਼ੀਨਾਂ ਤੇ ਗੋਲਾ-ਬਾਰੂਦ ਸਮੇਤ 03 ਹਾਈ-ਐਂਡ ਪਿਸਤੌਲ ਅਤੇ ਹੈੱਡਫੋਨਾਂ ਸਮੇਤ 02 ਵਾਇਰਲੈੱਸ ਸੈੱਟ ਬਰਾਮਦ ਕੀਤੇ ਗਏ ਹਨ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਅੱਤਵਾਦੀ ਮਾਡਿਊਲ ਨੂੰ ਮਲੇਸ਼ੀਆ ਸਥਿਤ ਇੱਕ ਇਕਾਈ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਸੀ ਅਤੇ ਇਸ ਨੈੱਟਵਰਕ ਨੂੰ ਵਿੱਤੀ ਸਹਾਇਤਾ ਵੀ ਮਲੇਸ਼ੀਆ ਰਾਹੀਂ ਹੀ ਭੇਜੀ ਜਾ ਰਹੀ ਸੀ।
A major blow to the deep-rooted terror conspiracy involving #Pakistans ISI and the pro-Khalistan Elements. Continuing further investigations into the Railway Track attempted IED blast at Shambhu, District #Patiala on April 27, 2026 @PatialaPolice & #SSOC Amritsar, in a joint pic.twitter.com/tb1Fav8dNq — DGP Punjab Police (@DGPPunjabPolice) April 29, 2026
ਪੁਲਿਸ ਪ੍ਰਸ਼ਾਸਨ ਕਰ ਰਹੀ ਪੜਤਾਲ
ਪੁਲਿਸ ਪ੍ਰਸ਼ਾਸਨ ਹੁਣ ਇਸ ਨੈੱਟਵਰਕ ਦੇ ਤਾਰਾਂ ਨੂੰ ਸਰਹਿੰਦ ਰੇਲਵੇ ਟ੍ਰੈਕ ਧਮਾਕੇ ਅਤੇ ਸੀ.ਆਈ.ਏ. ਮੋਗਾ ‘ਤੇ ਹੋਏ ਗ੍ਰੇਨੇਡ ਹਮਲੇ ਨਾਲ ਜੋੜ ਕੇ ਦੇਖ ਰਿਹਾ ਹੈ ਅਤੇ ਇਸ ਸਬੰਧੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਰਾਜ ਵਿੱਚ ਅੱਤਵਾਦੀ ਪ੍ਰਣਾਲੀ (ecosystem) ਨੂੰ ਜੜ੍ਹੋਂ ਖ਼ਤਮ ਕਰਨ, ਸੰਗਠਿਤ ਅਪਰਾਧ-ਅੱਤਵਾਦ ਦੇ ਗਠਜੋੜ ਨੂੰ ਤੋੜਨ ਅਤੇ ਸੂਬੇ ਵਿੱਚ ਸਦੀਵੀ ਸ਼ਾਂਤੀ ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
