ਲੋਕਾਂ ਨੂੰ ਪੁੱਛ ਲਓ ਕਦੋਂ ਸੁਣਿਆ ਪਹਿਲੀ ਵਾਰ ‘ਚਿੱਟੇ’ ਦਾ ਨਾਮ… ਚੀਮਾ ਨੇ ਅਕਾਲੀ-ਭਾਜਪਾ ‘ਤੇ ਸਾਧਿਆ ਨਿਸ਼ਾਨਾ

Updated On: 

16 Sep 2026 15:23 PM IST

ਪੰਜਾਬ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਥ ਦੇ ਨਾਮ 'ਤੇ ਬਣੀ ਸਰਕਾਰ ਤੇ ਨਾਪਾਕ ਗਠਜੋੜ ਭਾਜਪਾ-ਅਕਾਲੀ ਗਠਜੋੜ ਆਇਆ, ਉਸ ਸਮੇਂ ਪੰਜਾਬ 'ਚ ਨਸ਼ਿਆਂ ਦਾ ਹੜ੍ਹ ਵੀ ਪੰਜਾਬ 'ਚ ਆਇਆ। ਪੰਜਾਬ ਦੀ ਗਲੀ-ਗਲੀ, ਮੁਹੱਲੇ-ਮੁਹੱਲੇ 'ਚ ਚਰਚਾ ਹੋਣ ਲੱਗੀ ਕਿ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਬਣਾਇਆ ਜਾ ਰਿਹਾ ਹੈ।

ਲੋਕਾਂ ਨੂੰ ਪੁੱਛ ਲਓ ਕਦੋਂ ਸੁਣਿਆ ਪਹਿਲੀ ਵਾਰ ਚਿੱਟੇ ਦਾ ਨਾਮ... ਚੀਮਾ ਨੇ ਅਕਾਲੀ-ਭਾਜਪਾ ਤੇ ਸਾਧਿਆ ਨਿਸ਼ਾਨਾ

ਪੰਜਾਬ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ 2007 ਤੋਂ 2017 ਤੱਕ ਰਹੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਕਈ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਿਸੇ ਵੀ ਇਲਾਕੇ ‘ਚ ਜਾ ਕੇ ਪੁੱਛ ਲਓ ਕਿ ‘ਚਿੱਟਾ’ ਸ਼ਬਦ ਪਹਿਲੀ ਵਾਰ ਕਦੋਂ ਸੁਣਨ ਨੂੰ ਮਿਲਿਆ ਸੀ। ਉਨ੍ਹਾਂ ਨੇ 2007-2017 ਦੇ ਦੌਰ ਨੂੰ ਕਾਲਾ ਦੌਰ ਦੱਸਿਆ।

ਉਨ੍ਹਾਂ ਕਿਹਾ ਕਿ ਪੰਥ ਦੇ ਨਾਮ ‘ਤੇ ਬਣੀ ਸਰਕਾਰ ਤੇ ਨਾਪਾਕ ਗਠਜੋੜ ਭਾਜਪਾ-ਅਕਾਲੀ ਗਠਜੋੜ ਆਇਆ, ਉਸ ਸਮੇਂ ਪੰਜਾਬ ‘ਚ ਨਸ਼ਿਆਂ ਦਾ ਹੜ੍ਹ ਵੀ ਪੰਜਾਬ ‘ਚ ਆਇਆ। ਪੰਜਾਬ ਦੀ ਗਲੀ-ਗਲੀ, ਮੁਹੱਲੇ-ਮੁਹੱਲੇ ‘ਚ ਚਰਚਾ ਹੋਣ ਲੱਗੀ ਕਿ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਬਣਾਇਆ ਜਾ ਰਿਹਾ ਹੈ।

ਚੀਮਾ ਨੇ ਕਿਹਾ ਕਿ ਉਸ ਸਮੇਂ ਮੀਡੀਆ ਰਾਹੀਂ ਕਈ ਜਾਣਕਾਰੀਆਂ ਸਾਹਮਣੇ ਆਉਂਦੀਆਂ ਸਨ ਕਿ ਸਰਕਾਰੀ ਗੱਡੀਆਂ ਦਾ ਕਿਸ ਤਰ੍ਹਾਂ ਦੁਰਉਪਯੋਗ ਕੀਤਾ ਗਿਆ ਤੇ ਕਿਵੇਂ ਨਸ਼ਾ ਵੇਚਿਆ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਉਸ ਸਮੇਂ ਡਰੱਗ ਦੇ ਕੇਸਾਂ ਦੀ ਈਡੀ ਦੇ ਇੱਕ ਅਫ਼ਸਰ ਨੇ ਜਾਂਚ ਆਰੰਭੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਦੌਰ ‘ਚ ਜਿਹੜਾ ਵੀ ਵਿਅਕਤੀ ਨਸ਼ਿਆਂ ਖ਼ਿਲਾਫ਼ ਕੰਮ ਕਰਦਾ ਜਾਂ ਕਾਰਵਾਈ ਕਰਦਾ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਜਾਂਦਾ ਸੀ।

’10 ਸਾਲਾਂ ਦੌਰਾਨ ਪੰਜਾਬ ‘ਚ ਨਸ਼ਿਆਂ ਦਾ ਛੇਵਾਂ ਦਰਿਆ ਵਗਿਆ’

ਹਰਪਾਲ ਚੀਮਾ ਨੇ ਕਿਹਾ ਕਿ 2007-2017 ਦੀ ਅਕਾਲੀ-ਭਾਜਪਾ ਸਰਕਾਰ ਦੇ ਦੌਰ ‘ਚ ਪੰਜਾਬ ਨੇ ਪਹਿਲੀ ਵਾਰ ‘ਚਿੱਟੇ’ ਦਾ ਨਾਂ ਸੁਣਿਆ ਤੇ ਇਨ੍ਹਾਂ 10 ਸਾਲਾਂ ਦੌਰਾਨ ਸਰਕਾਰੀ ਸਰਪ੍ਰਸਤੀ ਹੇਠ ਪੰਜਾਬ ‘ਚ ਨਸ਼ਿਆਂ ਦਾ ਛੇਵਾਂ ਦਰਿਆ ਵਗਿਆ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਨ ਵਾਲੇ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਜਾਂਦੇ ਸਨ ਤੇ ਇਹ ਗੱਲ ਪੰਜਾਬ ਦੀ ਜਨਤਾ ਨੂੰ ਯਾਦ ਹੈ।

ਕੇਂਦਰ ‘ਤੇ ਸਵਾਲ

ਦੇਸ਼ ‘ਚ ਨਸ਼ਿਆਂ ਦੀ ਤਸਕਰੀ ਦੇ ਮੁੱਦੇ ‘ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਨਾਲ ਲੱਗਦੇ 555 ਕਿਲੋਮੀਟਰ ਪਾਕਿਸਤਾਨ ਬਾਰਡਰ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਕੇਂਦਰ ਵੱਲੋਂ ਕਦੇ ਸਾਥ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ, ਜਿਸ ਨੇ ਨਸ਼ਾ ਰੋਕਣ ਲਈ ਐਂਟੀ-ਡਰੋਨ ਸਿਸਟਮ ਲਗਾਇਆ ਹੈ। ਚੀਮਾ ਨੇ ਇਹ ਵੀ ਦਾਅਵਾ ਕੀਤਾ ਕਿ ਗੁਜਰਾਤ ਦੇ ਬਾਰਡਰ ਰਾਹੀਂ ਦੇਸ਼ ‘ਚ ਸਭ ਤੋਂ ਵੱਧ ਨਸ਼ਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨਸ਼ਿਆਂ ਵਿਰੁੱਧ ਜ਼ਰਾ ਵੀ ਗੰਭੀਰ ਹੁੰਦੀ ਤਾਂ ਸ਼ੁਰੂਆਤ ਗੁਜਰਾਤ ਤੋਂ ਕਰਦੀ।

ਗੁਜਰਾਤ ਤੇ ਰਾਜਸਥਾਨ ਨੂੰ ਲੈ ਕੇ ਵੀ ਚੁੱਕੇ ਸਵਾਲ

ਹਰਪਾਲ ਚੀਮਾ ਨੇ ਗੁਜਰਾਤ ਤੇ ਰਾਜਸਥਾਨ ਦਾ ਨਾਂ ਲੈਂਦਿਆਂ ਕਿਹਾ ਕਿ ਦੋਵੇਂ ਸੂਬਿਆਂ ‘ਚ ਭਾਜਪਾ ਸਰਕਾਰ ਹੈ ਤੇ ਦੋਵੇਂ ਸੂਬੇ ਨਸ਼ਾ ਤਸਕੀਰ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਆਉਂਦ ਹਨ। ਚੀਮਾ ਨੇ ਇਲਜ਼ਾਮ ਲਗਾਇਆ ਕਿ ਇਸ ਵੇਲੇ ਭਾਜਪਾ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚ ਧੱਕਣ ਦਾ ਕੰਮ ਕਰ ਰਹੀ ਹੈ।

Loading...
Unable to load recommendations.
Follow Us