AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਮੰਡੀ ਬੋਰਡ ਨੇ ਰਚਿਆ ਇਤਿਹਾਸ, ਚੀਨ ‘ਚ ਜਿੱਤਿਆ ‘ਮੇਜਰ ਇਨੋਵੇਸ਼ਨ ਐਵਾਰਡ’; ਆਲਮੀ ਪੱਧਰ ‘ਤੇ ਮਿਲੀ ਵੱਡੀ ਪਛਾਣ

ਪੰਜਾਬ ਦੀਆਂ ਅਨਾਜ ਅਤੇ ਸਬਜ਼ੀ ਮੰਡੀਆਂ ਵਿੱਚ ਲਿਆਂਦੇ ਗਏ ਅਗਾਹਵਧੂ ਸੁਧਾਰਾਂ ਅਤੇ ਤਕਨੀਕੀ ਕ੍ਰਾਂਤੀ ਨੂੰ ਹੁਣ ਆਲਮੀ ਪੱਧਰ 'ਤੇ ਵੱਡਾ ਮਾਣ-ਸਨਮਾਨ ਹਾਸਲ ਹੋਇਆ ਹੈ। ਪੰਜਾਬ ਮੰਡੀ ਬੋਰਡ ਨੇ ਚੀਨ ਦੇ ਤਿਆਨਜਿਨ ਵਿਖੇ ਕਰਵਾਈ ਗਈ 'ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ' (WUWM) ਦੀ ਕਾਨਫ਼ਰੰਸ ਦੌਰਾਨ ਵੱਕਾਰੀ 'ਮੇਜਰ ਇਨੋਵੇਸ਼ਨ ਐਵਾਰਡ' ਆਪਣੇ ਨਾਂ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।

ਪੰਜਾਬ ਮੰਡੀ ਬੋਰਡ ਨੇ ਰਚਿਆ ਇਤਿਹਾਸ, ਚੀਨ 'ਚ ਜਿੱਤਿਆ 'ਮੇਜਰ ਇਨੋਵੇਸ਼ਨ ਐਵਾਰਡ'; ਆਲਮੀ ਪੱਧਰ 'ਤੇ ਮਿਲੀ ਵੱਡੀ ਪਛਾਣ
inderpal-singh
| Published: 07 Nov 2026 14:15 PM IST
Share

ਪੰਜਾਬ ਦੀਆਂ ਅਨਾਜ ਅਤੇ ਸਬਜ਼ੀ ਮੰਡੀਆਂ ਵਿੱਚ ਲਿਆਂਦੇ ਗਏ ਅਗਾਹਵਧੂ ਸੁਧਾਰਾਂ ਅਤੇ ਤਕਨੀਕੀ ਕ੍ਰਾਂਤੀ ਨੂੰ ਹੁਣ ਆਲਮੀ ਪੱਧਰ ‘ਤੇ ਵੱਡਾ ਮਾਣ-ਸਨਮਾਨ ਹਾਸਲ ਹੋਇਆ ਹੈ। ਪੰਜਾਬ ਮੰਡੀ ਬੋਰਡ ਨੇ ਚੀਨ ਦੇ ਤਿਆਨਜਿਨ ਵਿਖੇ ਕਰਵਾਈ ਗਈ ‘ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ’ (WUWM) ਦੀ ਕਾਨਫ਼ਰੰਸ ਦੌਰਾਨ ਵੱਕਾਰੀ ‘ਮੇਜਰ ਇਨੋਵੇਸ਼ਨ ਐਵਾਰਡ’ ਆਪਣੇ ਨਾਂ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਹ ਪਹਿਲਾ ਮੌਕਾ ਹੈ ਜਦੋਂ WUWM ਦੇ ਪੂਰੇ ਇਤਿਹਾਸ ਵਿੱਚ ਭਾਰਤ ਦੇ ਕਿਸੇ ਵੀ ਰਾਜ ਦੇ ਮੰਡੀ ਬੋਰਡ ਜਾਂ ਖੇਤੀ ਉਪਜ ਮੰਡੀ ਕਮੇਟੀ (APMC) ਨੂੰ ਇਹ ਵੱਕਾਰੀ ਕੌਮਾਂਤਰੀ ਪੁਰਸਕਾਰ ਪ੍ਰਾਪਤ ਹੋਇਆ ਹੈ।

ਇਹ ਵੱਕਾਰੀ ਸਨਮਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ (ਨਵੀਂ ਦਿੱਲੀ) ਦੇ ਮੈਨੇਜਿੰਗ ਡਾਇਰੈਕਟਰ ਤੇ WUWM ਦੇ ਡਾਇਰੈਕਟਰ ਡਾ. ਜੇ.ਐੱਸ. ਯਾਦਵ ਨੇ ਸਾਂਝੇ ਤੌਰ ‘ਤੇ ਗ੍ਰਹਿਣ ਕੀਤਾ।

6 ਨਵੰਬਰ 2026 ਨੂੰ ਮਿਲੇ ਇਸ ਅੰਤਰਰਾਸ਼ਟਰੀ ਸਨਮਾਨ ਨੇ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਦੇ ਖੇਤੀਬਾੜੀ ਮੰਡੀਕਰਨ ਖੇਤਰ ਨੂੰ ਗਲੋਬਲ ਮੰਚ ‘ਤੇ ਵਿਸ਼ੇਸ਼ ਪਛਾਣ ਦਿਵਾਈ ਹੈ। ਪੰਜਾਬ ਮੰਡੀ ਬੋਰਡ ਨੂੰ ਇਹ ਪੁਰਸਕਾਰ ਮੰਡੀਆਂ ਨੂੰ ਆਧੁਨਿਕ, ਤਕਨਾਲੋਜੀ-ਅਧਾਰਿਤ, ਊਰਜਾ-ਕੁਸ਼ਲ ਅਤੇ ਵਾਤਾਵਰਨ-ਪੱਖੀ ਬਣਾਉਣ ਦੀ ਦਿਸ਼ਾ ਵਿੱਚ ਕੀਤੀਆਂ ਗਈਆਂ ਨਿਵੇਕਲੀਆਂ ਪਹਿਲਕਦਮੀਆਂ ਬਦਲੇ ਦਿੱਤਾ ਗਿਆ ਹੈ।

ਇਸ ਐਵਾਰਡ ਲਈ ਪੰਜਾਬ ਮੰਡੀ ਬੋਰਡ ਨੇ ‘ਸਮਾਰਟ, ਸਸਟੇਨੇਬਲ ਅਤੇ ਐਨਰਜੀ ਐਫੀਸ਼ੀਐਂਟ ਹੋਲਸੇਲ ਮਾਰਕੀਟਸ’ ਵਿਸ਼ੇ ‘ਤੇ ਆਪਣੀ ਵਿਸਥਾਰਤ ਪੇਸ਼ਕਾਰੀ ਦਿੱਤੀ ਸੀ। ਕੌਮਾਂਤਰੀ ਪੱਧਰ ‘ਤੇ ਆਏ ਤਿੰਨ ਮੁੱਖ ਪ੍ਰਸਤਾਵਾਂ ਦਾ ਡੂੰਘਾਈ ਨਾਲ ਮੁਲਾਂਕਣ ਕਰਨ ਤੋਂ ਬਾਅਦ ਜਿਊਰੀ ਨੇ ਪੰਜਾਬ ਮੰਡੀ ਬੋਰਡ ਨੂੰ ਸਰਬਸੰਮਤੀ ਨਾਲ ਜੇਤੂ ਐਲਾਨਿਆ। ਜਿਊਰੀ ਵੱਲੋਂ ਮੰਡੀਆਂ ਦੇ ਆਧੁਨਿਕੀਕਰਨ, ਪਾਰਦਰਸ਼ਤਾ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਕਿਸਾਨਾਂ ਸਮੇਤ ਸਥਾਨਕ ਭਾਈਚਾਰਿਆਂ ਨੂੰ ਮਿਲਣ ਵਾਲੇ ਲਾਭਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ।

746 ਕਰੋੜ ਰੁਪਏ ਦਾ ਮਾਲੀਆ ਇਕੱਠਾ

ਪੰਜਾਬ ਮੰਡੀ ਬੋਰਡ ਨੇ ਸੂਬੇ ਭਰ ਵਿੱਚ ਮੰਡੀਆਂ ਦਾ ਇੱਕ ਵਿਸ਼ਾਲ ਅਤੇ ਮਜ਼ਬੂਤ ਨੈੱਟਵਰਕ ਸਥਾਪਤ ਕੀਤਾ ਹੋਇਆ ਹੈ। ਇਸ ਅਧੀਨ 158 ਖੇਤੀ ਉਪਜ ਮੰਡੀ ਕਮੇਟੀਆਂ (APMC), 152 ਪ੍ਰਮੁੱਖ ਮੁੱਖ ਮੰਡੀਆਂ, 285 ਸਬ-ਯਾਰਡ ਅਤੇ 1,485 ਮੌਸਮੀ ਖ਼ਰੀਦ ਕੇਂਦਰ ਕਾਰਜਸ਼ੀਲ ਹਨ। ਇਸ ਵਿਸ਼ਾਲ ਨੈੱਟਵਰਕ ਦੇ ਨਵੀਨੀਕਰਨ ਲਈ ਬੋਰਡ ਵੱਲੋਂ ਬਹੁ-ਪੱਖੀ ਪੱਧਰ ‘ਤੇ ਵਿਆਪਕ ਕਦਮ ਚੁੱਕੇ ਗਏ ਹਨ।

ਕੌਮਾਂਤਰੀ ਐਵਾਰਡ ਲਈ ਭੇਜੇ ਗਏ ਪ੍ਰਸਤਾਵ ਵਿੱਚ ਮੰਡੀ ਬੋਰਡ ਦੀਆਂ ਜਾਇਦਾਦਾਂ ਦੀ ਪਾਰਦਰਸ਼ੀ ਅਤੇ ਸੁਚੱਜੀ ਵਰਤੋਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਸੀ। ਬੋਰਡ ਵੱਲੋਂ ਸਾਲ 2022-23 ਤੋਂ ਲੈ ਕੇ ਹੁਣ ਤੱਕ ਪੂਰੀ ਤਰ੍ਹਾਂ ਨਿਰਪੱਖ ਈ-ਨਿਲਾਮੀ ਪ੍ਰਣਾਲੀ ਰਾਹੀਂ 1,846 ਜਾਇਦਾਦਾਂ ਦੀ ਵਿਕਰੀ ਕਰਕੇ 746 ਕਰੋੜ ਰੁਪਏ ਦਾ ਵੱਡਾ ਮਾਲੀਆ ਇਕੱਠਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਡੀਆਂ ਦੀ ਜ਼ਮੀਨ ‘ਤੇ ਕਿਸਾਨ ਪੈਟਰੋਲ ਪੰਪ ਸਥਾਪਤ ਕੀਤੇ ਗਏ ਹਨ, ਜਿਸ ਨਾਲ ਬੋਰਡ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ।

ਡਿਜੀਟਲ ਪ੍ਰਣਾਲੀ ਨਾਲ ਵਧੀ ਪਾਰਦਰਸ਼ਤਾ

ਮੰਡੀਆਂ ਦੇ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਡਿਜੀਟਲ ਤਕਨਾਲੋਜੀ ਨੂੰ ਵੱਡੇ ਪੱਧਰ ‘ਤੇ ਲਾਗੂ ਕੀਤਾ ਗਿਆ ਹੈ। ਮੰਡੀਆਂ ਦੇ ਐਂਟਰੀ ਗੇਟਾਂ ‘ਤੇ ਆਟੋਮੈਟਿਕ ਬੂਮ ਬੈਰੀਅਰ ਅਤੇ ਅਤਿ-ਆਧੁਨਿਕ ਇਲੈਕਟ੍ਰਾਨਿਕ ਕੰਡੇ ਲਗਾਏ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀ ਡਿਜੀਟਲ ਰਜਿਸਟ੍ਰੇਸ਼ਨ, ਆਨਲਾਈਨ ਜੇ-ਫ਼ਾਰਮ ਜਾਰੀ ਕਰਨ ਦੀ ਵਿਵਸਥਾ, ਜ਼ਮੀਨੀ ਰਿਕਾਰਡ ਦੀ ਡਿਜੀਟਲ ਮੈਪਿੰਗ ਅਤੇ ਕਿਊਆਰ (QR) ਕੋਡ ਅਧਾਰਿਤ ਪਾਰਦਰਸ਼ੀ ਰਿਕਾਰਡ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।

ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਬੋਰਡ ਨੇ ਫ਼ਸਲਾਂ ਦੀ ਸੁਰੱਖਿਆ ਲਈ 654 ਨਵੇਂ ਆਧੁਨਿਕ ਸ਼ੈੱਡ ਤਿਆਰ ਕੀਤੇ ਹਨ। ਸੂਬੇ ਦੀਆਂ 36 ਥੋਕ ਮੰਡੀਆਂ ਵਿੱਚ ਰੂਫ਼ਟਾਪ ਸੋਲਰ ਪਲਾਂਟ ਲਗਾ ਕੇ ਸੌਰ ਊਰਜਾ ਦੀ ਵਰਤੋਂ ਨੂੰ ਵੱਡਾ ਹੁਲਾਰਾ ਦਿੱਤਾ ਗਿਆ ਹੈ। ਪੇਂਡੂ ਲਿੰਕ ਸੜਕਾਂ ਦੇ ਨੈੱਟਵਰਕ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਗਾਤਾਰ ਯਕੀਨੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਰੇਲਵੇ ਯਾਰਡਾਂ ਦੇ ਨਜ਼ਦੀਕ ਵਿਸ਼ਾਲ ਗੋਦਾਮ ਅਤੇ ਕੋਲਡ ਸਟੋਰ ਵਿਕਸਤ ਕਰਨ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਜਾਰੀ ਹੈ, ਤਾਂ ਜੋ ਅਨਾਜ ਤੇ ਸਬਜ਼ੀਆਂ ਦੇ ਭੰਡਾਰਨ ਅਤੇ ਢੋਆ-ਢੁਆਈ ਨੂੰ ਸੁਚਾਰੂ ਬਣਾਇਆ ਜਾ ਸਕੇ।

ਸਫ਼ਾਈ ਪ੍ਰਬੰਧ, ਵਾਤਾਵਰਨ ਸੁਰੱਖਿਆ ਅਤੇ ਬਾਇਓ-ਵੇਸਟ ਮੈਨੇਜਮੈਂਟ

ਪੰਜਾਬ ਮੰਡੀ ਬੋਰਡ ਨੇ ਮੰਡੀਆਂ ਅੰਦਰ ਸਫ਼ਾਈ ਅਤੇ ਖ਼ੁਰਾਕੀ ਗੁਣਵੱਤਾ ਨੂੰ ਆਪਣੀ ਮੁੱਖ ਤਰਜੀਹ ਬਣਾਇਆ ਹੈ। ਫ਼ਲ ਅਤੇ ਸਬਜ਼ੀ ਮੰਡੀਆਂ ਵਿੱਚ ਉੱਚ ਸਫ਼ਾਈ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਸਾਫ਼-ਸਫ਼ਾਈ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਵਧਾਈ ਗਈ ਹੈ।

ਇਸ ਲੜੀ ਤਹਿਤ ਬਠਿੰਡਾ ਦੀ ਥੋਕ ਮੰਡੀ ਪੰਜਾਬ ਦੀ ਪਹਿਲੀ ਅਜਿਹੀ ਮੰਡੀ ਬਣੀ ਹੈ, ਜਿਸ ਨੂੰ ਰਾਸ਼ਟਰੀ ਪੱਧਰ ‘ਤੇ ‘ਈਟ ਰਾਈਟ ਫਰੂਟ ਐਂਡ ਵੈਜੀਟੇਬਲ ਮਾਰਕੀਟ’ (Eat Right Fruit and Vegetable Market) ਦਾ ਵੱਕਾਰੀ ਸਰਟੀਫਿਕੇਸ਼ਨ ਹਾਸਲ ਹੋਇਆ ਹੈ। ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਮੰਡੀਆਂ ਵਿੱਚ ਵਿਆਪਕ ਪੱਧਰ ‘ਤੇ ਬੂਟੇ ਲਗਾਏ ਗਏ ਹਨ ਅਤੇ ਫ਼ਲ-ਸਬਜ਼ੀਆਂ ਦੇ ਕਚਰੇ ਤੋਂ ਉੱਚ ਪੱਧਰੀ ਜੈਵਿਕ ਖਾਦ ਤਿਆਰ ਕਰਨ ਲਈ ਪਾਇਲਟ ਆਧਾਰ ‘ਤੇ ਬਾਇਓ-ਵੇਸਟ ਮੈਨੇਜਮੈਂਟ ਪਲਾਂਟ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ।

ਕਿਸਾਨ ਭਲਾਈ, ਸਕਾਲਰਸ਼ਿਪ ਅਤੇ ਖੋਜ ਕਾਰਜਾਂ ਨੂੰ ਸਮਰਥਨ

ਮੰਡੀ ਬੋਰਡ ਦੀਆਂ ਇਹ ਗਤੀਵਿਧੀਆਂ ਕੇਵਲ ਵਪਾਰ ਅਤੇ ਮਾਲੀਆ ਇਕੱਠਾ ਕਰਨ ਤੱਕ ਸੀਮਤ ਨਹੀਂ ਹਨ, ਸਗੋਂ ਸਮਾਜਿਕ ਜ਼ਿੰਮੇਵਾਰੀ ਵਜੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵੀ ਅਹਿਮ ਕਦਮ ਚੁੱਕੇ ਜਾ ਰਹੇ ਹਨ। ਖੇਤਾਂ ਜਾਂ ਮੰਡੀਆਂ ਵਿੱਚ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਕਿਸਾਨਾਂ ਨੂੰ ਵਿੱਤੀ ਮੁਆਵਜ਼ਾ, ਖੇਤੀਬਾੜੀ ਖੇਤਰ ਦੀ ਪੜ੍ਹਾਈ ਕਰ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ (ਸਕਾਲਰਸ਼ਿਪ) ਅਤੇ ਫ਼ਸਲ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ (Post-Harvest Losses) ਨੂੰ ਘਟਾਉਣ ਸੰਬੰਧੀ ਵਿਗਿਆਨਕ ਖੋਜਾਂ ਨੂੰ ਵੱਡੇ ਪੱਧਰ ‘ਤੇ ਵਿੱਤੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਡੀਆਂ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਸਥਾਨਕ ਲੋਕਾਂ ਦੀਆਂ ਸਮਾਜਿਕ ਗਤੀਵਿਧੀਆਂ ਅਤੇ ਜਨਤਕ ਸਹੂਲਤਾਂ ਲਈ ਵੀ ਖੁੱਲ੍ਹੇ ਦਿਲ ਨਾਲ ਕੀਤੀ ਜਾ ਰਹੀ ਹੈ।

ਪੰਜਾਬ ਅਤੇ ਸਮੁੱਚੇ ਦੇਸ਼ ਲਈ ਮਾਣ ਵਾਲਾ ਪਲ: ਹਰਚੰਦ ਸਿੰਘ ਬਰਸਟ

ਇਸ ਇਤਿਹਾਸਕ ਪ੍ਰਾਪਤੀ ‘ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਸ ਨੂੰ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਲਈ ਮਾਣਮੱਤਾ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ WUWM ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੇ ਕਿਸੇ ਮੰਡੀ ਬੋਰਡ ਨੂੰ ਇਹ ਕੌਮਾਂਤਰੀ ਸਨਮਾਨ ਮਿਲਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਵਿਸ਼ਵ ਪੱਧਰੀ ਜਿਊਰੀ ਨੇ ਪੰਜਾਬ ਵੱਲੋਂ ਸਮਾਰਟ, ਟਿਕਾਊ ਅਤੇ ਊਰਜਾ-ਬੱਚਤ ਵਾਲੀਆਂ ਮੰਡੀਆਂ ਸਥਾਪਤ ਕਰਨ ਦੇ ਯਤਨਾਂ ‘ਤੇ ਮੋਹਰ ਲਗਾਈ ਹੈ।

ਚੇਅਰਮੈਨ ਬਰਸਟ ਨੇ ਕਿਹਾ ਕਿ ਇਹ ਕਾਮਯਾਬੀ ਦਰਸਾਉਂਦੀ ਹੈ ਕਿ ਭਾਰਤ ਦੀਆਂ ਥੋਕ ਮੰਡੀਆਂ ਵੀ ਨਵੀਨਤਾ, ਪਾਰਦਰਸ਼ਤਾ, ਊਰਜਾ ਸੰਭਾਲ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਵਿੱਚ ਦੁਨੀਆ ਭਰ ਵਿੱਚ ਮੋਹਰੀ ਭੂਮਿਕਾ ਨਿਭਾ ਸਕਦੀਆਂ ਹਨ। ਪੰਜਾਬ ਮੰਡੀ ਬੋਰਡ ਵੱਲੋਂ ਡਿਜੀਟਲ ਪ੍ਰਣਾਲੀ, ਆਧੁਨਿਕ ਇਨਫਰਾਸਟ੍ਰਕਚਰ, ਜਾਇਦਾਦਾਂ ਦੀ ਸੁਯੋਗ ਵਰਤੋਂ, ਕਿਸਾਨ ਭਲਾਈ ਅਤੇ ਵਾਤਾਵਰਨ ਸੰਭਾਲ ਦਾ ਜੋ ਸੁਮੇਲ ਤਿਆਰ ਕੀਤਾ ਗਿਆ ਹੈ, ਅੱਜ ਉਸੇ ਮਾਡਲ ਨੇ ਅੰਤਰਰਾਸ਼ਟਰੀ ਮੰਚ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...