ਪੰਜਾਬ ਵਿੱਚ 2 ਦਿਨ ਰਹੇਗੀ ਛੁੱਟੀ, ਸਰਕਾਰ ਨੇ ਈਦ-ਉਲ-ਫਿਤਰ ਮੌਕੇ ਕੀਤਾ ਐਲਾਨ, ਬੈਂਕਾਂ ਰਹਿਣਗੀਆਂ ਖੁੱਲ੍ਹੀਆਂ
Eid-ul-Fitr Holiday in Punjab: ਪੰਜਾਬ ਸਰਕਾਰ ਨੇ ਈਦ-ਉਲ-ਫਿਤਰ ਮੌਕੇ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਹੈ। 30 ਮਾਰਚ ਐਤਵਾਰ ਹੋਣ ਕਰਕੇ ਲਗਾਤਾਰ ਦੋ ਦਿਨਾਂ ਦੀ ਛੁੱਟੀ ਹੋਵੇਗੀ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਸਰਕਾਰੀ ਲੈਣ-ਦੇਣ ਵਾਲੇ ਬੈਂਕਾਂ ਨੂੰ 31 ਮਾਰਚ ਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਛੁੱਟੀ ਨਾਲ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਮਾਰਚ ਦੇ ਅੰਤ ਵਿੱਚ ਪੰਜਾਬ ਵਿੱਚ ਦੋ ਹੋਰ ਸਰਕਾਰੀ ਛੁੱਟੀਆਂ ਆਉਣ ਵਾਲੀਆਂ ਹਨ। ਰਾਜ ਸਰਕਾਰ ਨੇ ਸੋਮਵਾਰ (31 ਮਾਰਚ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਈਦ ਉਲ ਫਿਤਰ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ।
ਤੁਹਾਨੂੰ ਦੱਸ ਦੇਈਏ ਕਿ 31 ਮਾਰਚ ਨੂੰ ਸੋਮਵਾਰ ਹੈ, ਜਦੋਂ ਕਿ 30 ਮਾਰਚ ਨੂੰ ਐਤਵਾਰ ਹੈ ਅਤੇ ਇਸ ਕਾਰਨ ਲਗਾਤਾਰ ਦੋ ਛੁੱਟੀਆਂ ਹੋਣਗੀਆਂ।
ਬੈਂਕ ਰਹਿਣਗੇ ਖੁੱਲ੍ਹੇ
ਹਰ ਸਾਲ ਈਦ ਦੇ ਮੌਕੇ ‘ਤੇ ਦੇਸ਼ ਵਿੱਚ ਬੈਂਕ ਬੰਦ ਰਹਿੰਦੇ ਹਨ, ਪਰ ਇਸ ਵਾਰ ਆਰਬੀਆਈ ਨੇ ਇੱਕ ਵੱਖਰਾ ਕਦਮ ਚੁੱਕਿਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ 31 ਮਾਰਚ 2025 ਨੂੰ ਬੈਂਕਾਂ ਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਈਦ ਦੇ ਬਾਵਜੂਦ ਬੈਂਕ ਖੁੱਲ੍ਹੇ ਰਹਿਣਗੇ। ਇਹ ਹਦਾਇਤਾਂ ਉਨ੍ਹਾਂ ਸਾਰੇ ਬੈਂਕਾਂ ‘ਤੇ ਲਾਗੂ ਹੋਣਗੀਆਂ ਜੋ ਸਰਕਾਰੀ ਲੈਣ-ਦੇਣ ਨਾਲ ਨਜਿੱਠਦੇ ਹਨ। ਆਰਬੀਆਈ ਨੇ ਇਹ ਫੈਸਲਾ ਵਿੱਤੀ ਸਾਲ 2024-25 ਦੇ ਲੈਣ-ਦੇਣ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਲਿਆ ਹੈ।
ਇਹ ਵੀ ਪੜ੍ਹੋ