Good News: ਪਵਰਕਾਮ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਪੱਕੇ ਮੁਲਾਜ਼ਮਾਂ ਦੀ ਤਰਜ ‘ਤੇ ਮਿਲੇਗਾ ਮੁਆਵਜ਼ਾ

Updated On: 

26 Dec 2023 15:19 PM

ਪਵਰਕਾਮ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ ਹੈ ਕਿ ਉਨ੍ਹਾਂ ਨੂੰ ਪੱਕੇ ਮੁਲਾਜ਼ਮਾਂ ਦੀ ਤਰਜ ਤੇ ਮੁਆਵਜ਼ਾ ਮਿਲੇਗਾ । ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਨੋਟਿਫਿਰੇਸ਼ਨ ਜਾਰੀ ਕੀਤਾ ਹੈ। ਨੋਟਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਸੀਐਚਬੀ ਤੋਂ ਇਲਾਵਾ ਸੀਐਚਬੀ ਤੋਂ ਇਲਾਵਾ ਹੋਰ ਕੈਟੇਗਿਰੀ ਦੇ ਠੇਕਾ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਤਹਿਤ ਮੁਆਵਜ਼ਾ ਦਿੱਤਾ ਜਾਵੇਗਾ।

Good News: ਪਵਰਕਾਮ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਪੱਕੇ ਮੁਲਾਜ਼ਮਾਂ ਦੀ ਤਰਜ ਤੇ ਮਿਲੇਗਾ ਮੁਆਵਜ਼ਾ

ਸੰਕੇਤਕ ਤਸਵੀਰ

Follow Us On

ਸੂਬਾ ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਕੱਚੇ ਮੁਲਾਜ਼ਮਾਂ ਨੂੰ ਵੀ ਮੁਆਵਜ਼ਾ ਦੇਵੇਗੀ। ਪਾਵਰਕੌਮ ਨੇ ਐਲਾਨ ਕੀਤਾ ਹੈ ਕਿ ਆਪਣੀ ਡਿਊਟੀ ਦੌਰਾਨ ਜੇਕਰ ਕਿਸੇ ਕੱਚੇ ਮੁਲਾਜ਼ਮ ਨੂੰ ਬਿਜਲੀ ਦਾ ਝਟਕਾ ਲੱਗਣ ਕਾਰਨ ਕੋਈ ਸੱਟ ਜਾ ਜਾਂ ਫਿਰ ਮੌਤ ਹੁੰਦੀ ਹੈ ਤਾਂ ਉਸ ਨੂੰ ਪੱਕੇ ਮੁਲਾਜ਼ਮਾਂ ਵਾਂਗ ਹੀ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਇਹ ਮੁਆਵਜ਼ਾ ਨਹੀਂ ਮਿਲਦਾ ਸੀ।

ਇਸ ਸਬੰਧੀ ‘ਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਨੋਟਿਫਿਰੇਸ਼ਨ ਜਾਰੀ ਕੀਤਾ ਹੈ। ਨੋਟਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਸੀਐਚਬੀ ਤੋਂ ਇਲਾਵਾ ਸੀਐਚਬੀ ਤੋਂ ਇਲਾਵਾ ਹੋਰ ਕੈਟੇਗਿਰੀ ਦੇ ਠੇਕਾ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਤਹਿਤ ਮੁਆਵਜ਼ਾ ਦਿੱਤਾ ਜਾਵੇਗਾ। ਇਨ੍ਹਾਂ ਮੁਲਾਜ਼ਮਾਂ ਲਈ ਬੀਮਾ ਰਾਸ਼ੀ 5 ਲੱਖ ਤੋਂ 10 ਲੱਖ ਰੁਪਏ ਤੈਅ ਕੀਤੀ ਗਈ ਹੈ। ਮੁਲਾਜ਼ਮਾਂ ਨੂੰ ਉਸ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਇਹ ਮੁਆਵਜ਼ਾ ਸਿਰਫ਼ ਪੱਕੇ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਂਦਾ ਸੀ। ਪਰ ਹੁਣ ਪੱਕੇ ਮੁਲਾਜ਼ਮਾਂ ਦੇ ਨਾਲ- ਨਾਲ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।

ਪਹਿਲਾਂ ਮੁਆਵਜ਼ਾ ਸਿਰਫ਼ ਪੱਕੇ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਂਦਾ ਸੀ। ਇਹ ਹੁਕਮ ਪਾਵਰਕੌਮ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਨੀਤੀ ਤਹਿਤ ਪੱਤਰ ਵਿੱਚ ਜਾਰੀ ਕੀਤੇ ਗਏ ਹਨ। ਜਿਸ ਤਹਿਤ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਇਸ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਪਾਵਰਕੌਮ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਠੇਕੇ ਤੇ ਕੰਮ ਕਰਦੇ ਹਨ।

ਨੋਟਿਸ ਜਾਰੀ ਕਰਕੇ ਸਾਂਝੀ ਕੀਤੀਜਾਣਕਾਰੀ

ਇਸ ਸਬੰਧੀ ਜਾਣਕਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਨੋਟਿਸ (ਮੀਮੋ ਨੰਬਰ 7088/7613) ਵਿੱਚ ਦਿੱਤੀ ਗਈ ਹੈ। ਨੋਟਿਸ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਹੁਣ ਸੀਐਚਬੀ ਤੋਂ ਇਲਾਵਾ ਸੀਐਚਬੀ ਤੋਂ ਇਲਾਵਾ ਕਾਗੇਗਿਰੀ ਦੇ ਠੇਕਾ ਮੁਲਾਜ਼ਮਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਤਹਿਤ ਮੁਆਵਜ਼ਾ ਦਿੱਤਾ ਜਾਵੇਗਾ।

ਲਾਭ ਸਮੂਹ ਬੀਮਾ ਪਾਲਿਸੀ ਵਿੱਚ ਉਪਲਬਧ ਹੋਣਗੇ

ਜਾਰੀ ਹੁਕਮਾਂ ਅਨੁਸਾਰ ਸਮੂਹ ਬੀਮਾ ਅਧੀਨ ਰਾਸ਼ੀ 5 ਲੱਖ ਤੋਂ 10 ਲੱਖ ਰੁਪਏ ਤੈਅ ਕੀਤੀ ਗਈ ਹੈ। ਮੁਲਾਜ਼ਮਾਂ ਨੂੰ ਉਸ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਦੱਸ ਦੇਈਏ ਕਿ ਅਜਿਹਾ ਮੁਆਵਜ਼ਾ ਸਿਰਫ਼ ਪੱਕੇ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਂਦਾ ਸੀ। ਪਰ ਹੁਣ ਪੱਕੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਤਰਜ਼ ‘ਤੇ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਪੈਸੇ ਦਿੱਤੇ ਜਾਣਗੇ।

ਜਲੰਧਰ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਠੇਕਾ ਮੁਲਾਜ਼ਮ ਜਿਆਦਾ

ਦੱਸ ਦੇਈਏ ਕਿ ਸਭ ਤੋਂ ਵੱਧ ਠੇਕਾ ਮੁਲਾਜ਼ਮ ਜਲੰਧਰ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਤਾਇਨਾਤ ਹਨ। ਇਸ ਦੇ ਨਾਲ ਹੀ ਪਾਵਰਕੌਮ ਨੂੰ ਪੱਕੇ ਮੁਲਾਜ਼ਮਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਲਾਈਨਮੈਨ, ਜੋ ਦਿਨ ਵੇਲੇ ਕੰਮ ਕਰਦਾ ਹੈ, ਉਸਦੀ ਡਿਊਟੀ ਜਿਆਦਾਤਰ ਰਾਤ ਦੇ ਸਮੇਂ ਲਗਾਈ ਜਾਂਦੀ ਹੈ। ਆਊਟੇਜ ਨੂੰ ਘੱਟ ਕਰਨ ਲਈ ਪਾਵਰਕੌਮ ਨੇ ਸੀਐਚਬੀ ਟੀਮਾਂ ਹਾਇਰ ਕੀਤੀਆਂ ਹਨ। ਜਿਸ ਰਾਹੀਂ ਨੁਕਸ ਦੂਰ ਕੀਤੇ ਜਾਂਦੇ ਹਨ। ਹੁਣ ਤੱਕ ਜੋ ਵੀ ਹਾਦਸੇ ਹੋਏ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਸੀਐਚਬੀ ਕਰਮਚਾਰੀ ਹਨ। CHB ਕਰਮਚਾਰੀਆਂ ਨੂੰ ਆਊਟਸੋਰਸਿੰਗ ਕਰਮਚਾਰੀ ਮੰਨਿਆ ਜਾਂਦਾ ਹੈ।