ਪੰਜਾਬ ਨੇ ਵਿੱਤ ਸਕੱਤਰ ਲਈ ਦੂਜਾ ਪੈਨਲ ਭੇਜਿਆ: ਬਸੰਤ ਗਰਗ, ਦੀਪਰਵਾ ਲਾਕੜਾ ਤੇ ਦਲਜੀਤ ਸਿੰਘ ਮਾਂਗਟ ਦੇ ਨਾਂ ਸ਼ਾਮਲ, ਕੇਂਦਰ ਤੋਂ ਮਿਲੇਗੀ ਮਨਜ਼ੂਰੀ

Published: 

29 Aug 2024 16:03 PM

ਪੰਜਾਬ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਅਮਿਤ ਢਾਕਾ (ਬੈਚ 2006), ਅਮਿਤ ਕੁਮਾਰ (2008) ਅਤੇ ਮੁਹੰਮਦ ਤਇਅਬ (2007) ਦਾ ਪੈਨਲ ਭੇਜਿਆ ਸੀ, ਜਿਸ ਨੂੰ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਤੋਂ ਨਵਾਂ ਪੈਨਲ ਭੇਜਣ ਦੀ ਮੰਗ ਕੀਤੀ ਗਈ।

ਪੰਜਾਬ ਨੇ ਵਿੱਤ ਸਕੱਤਰ ਲਈ ਦੂਜਾ ਪੈਨਲ ਭੇਜਿਆ: ਬਸੰਤ ਗਰਗ, ਦੀਪਰਵਾ ਲਾਕੜਾ ਤੇ ਦਲਜੀਤ ਸਿੰਘ ਮਾਂਗਟ ਦੇ ਨਾਂ ਸ਼ਾਮਲ, ਕੇਂਦਰ ਤੋਂ ਮਿਲੇਗੀ ਮਨਜ਼ੂਰੀ

Photo Credit: pinterest.com

Follow Us On

ਪੰਜਾਬ ਸਰਕਾਰ ਨੇ ਵਿੱਤ ਸਕੱਤਰ ਦੇ ਅਹੁਦੇ ਲਈ 3 ਆਈਏਐਸ ਅਧਿਕਾਰੀਆਂ ਦਾ ਦੂਜਾ ਪੈਨਲ ਯੂਟੀ ਪ੍ਰਸ਼ਾਸਨ ਨੂੰ ਭੇਜਿਆ ਹੈ। ਇਸ ਪੈਨਲ ਵਿੱਚ 2005 ਬੈਚ ਦੇ ਪੰਜਾਬ ਕੇਡਰ ਦੇ ਆਈਏਐਸ ਅਫ਼ਸਰ ਬਸੰਤ ਗਰਗ, ਦੀਪਰਵਾ ਲਾਕਰਾ ਅਤੇ ਦਲਜੀਤ ਸਿੰਘ ਮਾਂਗਟ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਅਧਿਕਾਰੀਆਂ ਦੇ ਨਾਂ ਯੂਟੀ ਪ੍ਰਸ਼ਾਸਨ ਰਾਹੀਂ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ, ਜਿਸ ਤੋਂ ਬਾਅਦ ਕੇਂਦਰ ਕਿਸੇ ਨੂੰ ਵੀ ਵਿੱਤ ਸਕੱਤਰ ਨਿਯੁਕਤ ਕਰ ਸਕਦਾ ਹੈ।

ਇਸ ਤੋਂ ਪਹਿਲਾਂ ਪੰਜਾਬ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਅਮਿਤ ਢਾਕਾ (ਬੈਚ 2006), ਅਮਿਤ ਕੁਮਾਰ (2008) ਅਤੇ ਮੁਹੰਮਦ ਤਇਅਬ (2007) ਦਾ ਪੈਨਲ ਭੇਜਿਆ ਸੀ, ਜਿਸ ਨੂੰ ਗ੍ਰਹਿ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਤੋਂ ਨਵਾਂ ਪੈਨਲ ਭੇਜਣ ਦੀ ਮੰਗ ਕੀਤੀ ਗਈ।

ਬਸੰਤ ਗਰਗ ਕੇਂਦਰ ਵਿੱਚ ਡੈਪੂਟੇਸ਼ਨ ਤੇ ਹਨ

ਇਸ ਵੇਲੇ ਬਸੰਤ ਗਰਗ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਤੇ ਹਨ ਅਤੇ ਉਨ੍ਹਾਂ ਦਾ ਡੈਪੂਟੇਸ਼ਨ ਦਾ ਕਾਰਜਕਾਲ 10 ਸਤੰਬਰ ਨੂੰ ਖ਼ਤਮ ਹੋਣ ਦੀ ਸੰਭਾਵਨਾ ਹੈ। ਆਈਏਐਸ ਵਿਜੇ ਨਾਮਦੇਵ ਰਾਓ ਜ਼ਾਦੇ ਦਾ ਕਾਰਜਕਾਲ 19 ਜੂਨ ਨੂੰ ਖਤਮ ਹੋਣ ਤੋਂ ਬਾਅਦ ਵਿੱਤ ਸਕੱਤਰ ਦਾ ਅਹੁਦਾ ਖਾਲੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਮਹੀਨੇ ਦਾ ਵਾਧਾ ਦਿੱਤਾ ਗਿਆ ਸੀ ਕਿਉਂਕਿ ਉਹ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਸਨ।

ਇਸ ਵੇਲੇ ਨਗਰ ਨਿਗਮ ਕਮਿਸ਼ਨਰ ਦੇ ਅਹੁਦੇ ਲਈ ਪੰਜਾਬ ਸਰਕਾਰ ਵੱਲੋਂ ਪੈਨਲ ਦੀ ਉਡੀਕ ਕੀਤੀ ਜਾ ਰਹੀ ਹੈ, ਸਾਬਕਾ ਕਮਿਸ਼ਨਰ ਅਨਿੰਦਿਤਾ ਮਿੱਤਰਾ ਦਾ ਡੈਪੂਟੇਸ਼ਨ 22 ਅਗਸਤ ਨੂੰ ਖ਼ਤਮ ਹੋ ਗਿਆ ਹੈ।

ਇਹ ਵੀ ਪੜ੍ਹੋ: ਲੁਧਿਆਣਾ ਚ ਪਲਟੀ ਬੱਚਿਆਂ ਨਾਲ ਭਰੀ ਬੱਸ, ਚਾਰੇ ਪਾਸੇ ਮੱਚ ਗਈ ਚੀਖ ਪੁਕਾਰ