ਹੜ੍ਹਾਂ ਦਾ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਗੰਭੀਰ ਪ੍ਰਭਾਵ, PAU ਦੀ ਰਿਪੋਰਟ- ਆਉਣ ਵਾਲੀਆਂ ਫਸਲਾਂ ‘ਚ ਹੋਵੇਗੀ ਮੁਸ਼ਕਲ

Updated On: 

22 Oct 2025 06:29 AM IST

Punjab Floods PAU: ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ 'ਚ ਜੈਵਿਕ ਕਾਰਬਨ ਦੀ ਮਾਤਰਾ 0.75 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ, ਜਦਕਿ ਉਪਜਾਉ ਮਿੱਟੀ 'ਤੇ ਇਹ ਪੱਧਰ 1.0 ਤੋਂ 1.2 ਪ੍ਰਤੀਸ਼ਤ ਵਿਚਕਾਰ ਹੋਣਾ ਚਾਹੀਦਾ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਹੜ੍ਹ ਦੇ ਤੇਜ਼ ਵਹਾਅ ਨਾਲ ਖੇਤਾਂ ਦੀ ਉੱਪਰੀ ਉਪਜਾਊ ਪਰਤ ਰੁੜ ਗਈ ਹੈ। ਇਹ ਪਰਤ ਫਸਲਾਂ ਲਈ ਸਭ ਤੋਂ ਵੱਧ ਉਪਯੋਗੀ ਹੁੰਦੀ ਹੈ, ਕਿਉਂਕਿ ਇਸ 'ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਰਗੇ ਕਈ ਪੋਸ਼ਕ ਤੱਤ ਤੇ ਲਾਭਕਾਰੀ ਜੀਵਾਣੂ ਹੁੰਦੇ ਹਨ।

ਹੜ੍ਹਾਂ ਦਾ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਗੰਭੀਰ ਪ੍ਰਭਾਵ, PAU ਦੀ ਰਿਪੋਰਟ- ਆਉਣ ਵਾਲੀਆਂ ਫਸਲਾਂ ਚ ਹੋਵੇਗੀ ਮੁਸ਼ਕਲ

ਪੰਜਾਬ ਚ ਹਾਲ ਹੀ ਚ ਆਏ ਹੜ੍ਹਾਂ ਨੇ ਨਾ ਸਿਰਫ਼ ਫਸਲਾਂ ਦਾ ਨੁਕਸਾਨ ਕੀਤਾ ਹੈ, ਸਗੋਂ ਇਸ ਨਾਲ ਮਿੱਟੀ ਦੀ ਗੁਣਵੱਤਾ ਤੇ ਵੀ ਅਸਰ ਪਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਚ ਖੇਤਾਂ ਦੀ ਮਿੱਟੀ ਆਪਣਾ ਕੁਦਰਤੀ ਸਰੂਪ ਖੋਹ ਚੁੱਕੀ ਹੈ ਤੇ ਇਸ ਦਾ ਅਸਰ ਆਉਣ ਵਾਲੀਆਂ ਫਸਲਾਂ ਤੇ ਵੀ ਦਿੱਖ ਸਕਦਾ ਹੈ। ਇਹ ਰਿਸਰਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਵੱਲੋਂ ਕੀਤੀ ਗਈ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਹੜ੍ਹ ਦੌਰਾਨ ਪਾਣੀ ਦੇ ਤੇਜ਼ ਵਹਾਅ ਨਾਲ ਰੁੜ ਕੇ ਆਈ ਰੇਤ ਤੇ ਗਾਰ ਨੇ ਉਪਜਾਉ ਮਿੱਟੀ ਦੀ ਉੱਪਰੀ ਪਰਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਦਾ ਅਸਰ ਆਉਣ ਵਾਲੀਆਂ ਫਸਲਾਂ ਤੇ ਦਿੱਖ ਸਕਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਥਿਤੀ ਨੂੰ ਚਿੰਤਾਜਨਕ ਦੱਸਿਆ ਹੈ। ਯੂਨੀਵਰਸਿਟੀ ਦੀ ਰਿਸਰਚ ਟੀਮ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਸਰਵੇ ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰਕੇ ਆਈ ਹੈ।

ਰਿਪੋਰਟ ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਚ ਜੈਵਿਕ ਕਾਰਬਨ ਦੀ ਮਾਤਰਾ 0.75 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ, ਜਦਕਿ ਉਪਜਾਉ ਮਿੱਟੀ ਤੇ ਇਹ ਪੱਧਰ 1.0 ਤੋਂ 1.2 ਪ੍ਰਤੀਸ਼ਤ ਵਿਚਕਾਰ ਹੋਣਾ ਚਾਹੀਦਾ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਹੜ੍ਹ ਦੇ ਤੇਜ਼ ਵਹਾਅ ਨਾਲ ਖੇਤਾਂ ਦੀ ਉੱਪਰੀ ਉਪਜਾਊ ਪਰਤ ਰੁੜ ਗਈ ਹੈ। ਇਹ ਪਰਤ ਫਸਲਾਂ ਲਈ ਸਭ ਤੋਂ ਵੱਧ ਉਪਯੋਗੀ ਹੁੰਦੀ ਹੈ, ਕਿਉਂਕਿ ਇਸ ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਵਰਗੇ ਕਈ ਪੋਸ਼ਕ ਤੱਤ ਤੇ ਲਾਭਕਾਰੀ ਜੀਵਾਣੂ ਹੁੰਦੇ ਹਨ।

ਮਿੱਟੀ ਤੇ ਅਸਰ ਹੋਣ ਕਾਰਨ ਹਵਾ ਤੇ ਪਾਣੀ ਦੀ ਸੰਤੁਲਨ ਵੀ ਵਿਗੜ ਗਿਆ ਹੈ। ਇਸ ਨਾਲ ਬੀਜ ਦੇ ਵੱਧਣ, ਜੜਾਂ ਦੇ ਫੈਲਣ ਤੇ ਫਸਲ ਦੀ ਸਿਹਤ ਤੇ ਵੀ ਅਸਰ ਪਵੇਗਾ। ਹੜ੍ਹ ਨਾਲ ਕਈ ਇਲਾਕਿਆਂ ਚ ਗਾਰ (ਸਿਲਟ) ਦੀ ਮੋਟੀ ਪਰਤ ਜੰਮ ਗਈ ਹੈ। ਇਸ ਕਾਰਨ ਮਿੱਟੀ ਤੇ ਸਿੰਚਾਈ ਦੇ ਬਾਵਜੂਦ ਪਾਣੀ ਨਹੀਂ ਟਿੱਕ ਪਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਿੱਟੀ ਤੇ ਫਸਲ ਪੈਦਾ ਕਰਨਾ ਮੁਸ਼ਕਿਲ ਹੋਵੇਗਾ। ਕਈ ਇਲਾਕਿਆਂ ਚ ਕਿਸਾਨਾਂ ਨੂੰ ਵਾਰ-ਵਾਰ ਵਹਾਈ ਕਰਨੀ ਪਵੇਗੀ ਤਾਂ ਜੋ ਮਿੱਟੀ ਢਿੱਲੀ ਹੋਵੇ ਤੇ ਉਸ ਚ ਹਵਾ ਤੇ ਪਾਣੀ ਦੀ ਸੰਤੁਲਨ ਸਹੀ ਤਰੀਕੇ ਨਾਲ ਬਣਿਆ ਰਹੇ।

Follow Us
Related Stories
ਇੰਡੀਗੋ ਦੀ ਫਲਾਇਟ ‘ਚ ਧਮਾਕਾ! ਹੈਦਰਾਬਾਅਦ ਤੋਂ ਚੰਡੀਗੜ੍ਹ ਆ ਰਹੀ ਸੀ ਉਡਾਣ, ਧਮਾਕੇ ਤੋਂ ਬਾਅਦ ਲੱਗੀ ਅੱਗ
PU ਦੇ ਦੋਵੇਂ ਕੈਂਪਸ ਹੁਣ ਅੰਡਰਪਾਸ ਨਾਲ ਜੁੜਣਗੇ, ਗੇਟ 3 ‘ਤੇ ਭੀੜ ਤੋਂ ਮਿਲੇਗੀ ਰਾਹਤ; ਚੰਡੀਗੜ੍ਹ ਪ੍ਰਸ਼ਾਸਨ ਨੇ ਕੰਸਲਟੇਂਟ ਕੀਤਾ ਨਿਯੁਕਤ
ਲੁਧਿਆਣਾ ਬਣਿਆ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਵਾਲਾ ਤੀਜ਼ਾ ਸ਼ਹਿਰ, DGP ਨੇ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਕੀਤਾ ਉਦਘਾਟਨ
ਬੇਅਦਬੀ ਖਿਲਾਫ਼ ਕਾਨੂੰਨ ‘ਤੇ ਸੀਐਮ ਮਾਨ ਦੀ ਸ਼ੁਕਰਾਨਾ ਯਾਤਰਾ, ਵਿਧਾਇਕ ਸੇਖੋਂ ਨੇ ਦਿੱਤੀ ਜਾਣਕਾਰੀ
ਗੱਦਾਰਾਂ ਨੂੰ ਮੁਆਫ ਨਹੀਂ ਕਰਦਾ ਪੰਜਾਬ… ਬੀਜੇਪੀ ‘ਚ ਜਾ ਕੇ ਬਾਗੀ ਵਿਧਾਇਕਾਂ ਨੂੰ ਸੁਰੱਖਿਆ ਕਵਚ ਨਹੀਂ ਮਿਲ ਗਿਆ : ਸੀਐਮ ਮਾਨ
ਪੰਜਾਬ ‘ਚ ਭਾਜਪਾ ਦੇ 2 MLA, ਪਰ ਰਾਜ ਸਭਾ ਸਾਂਸਦ 6… ਰਾਸ਼ਟਰਪਤੀ ਅੱਗੇ ਬੋਲੇ ਸੀਐਮ- ਇਹ ਸੰਵਿਧਾਨ ਦੀ ਹੱਤਿਆ