2027 ਦੀਆਂ ਚੋਣਾਂ ਲਈ ਮੁੜ ਇਕੱਠੇ ਹੋਏ ਅਕਾਲੀ ਦਲ ਤੇ ਭਾਜਪਾ, ਗਠਜੋੜ ਦਾ ਹੋਇਆ ਅਧਿਕਾਰਤ ਐਲਾਨ

Updated On: 

24 Nov 2026 13:05 PM IST

ਇਸ ਅਹਿਮ ਪ੍ਰੈੱਸ ਕਾਨਫਰੰਸ 'ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ। ਇਹ ਪ੍ਰੈੱਸ ਕਾਨਫਰੰਸ ਭਾਜਪਾ ਦੇ ਮੁੱਖ ਦਫ਼ਤਰ, 6A, ਦੀਨ ਦਿਆਲ ਉਪਾਧਿਆਏ ਮਾਰਗ, ਨਵੀਂ ਦਿੱਲੀ ਵਿਖੇ ਹੋਈ।

2027 ਦੀਆਂ ਚੋਣਾਂ ਲਈ ਮੁੜ ਇਕੱਠੇ ਹੋਏ ਅਕਾਲੀ ਦਲ ਤੇ ਭਾਜਪਾ, ਗਠਜੋੜ ਦਾ ਹੋਇਆ ਅਧਿਕਾਰਤ ਐਲਾਨ

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਰੀਬ 6 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਸਿਆਸੀ ਤੌਰ ‘ਤੇ ਇਕੱਠੇ ਹੋ ਗਏ ਹਨ। ਦੋਵਾਂ ਪਾਰਟੀਆਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਫੈਸਲਾ ਕੀਤਾ ਹੈ। ਅੱਜ ਨਵੀਂ ਦਿੱਲੀ ‘ਚ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਗਠਜੋੜ ਦਾ ਅਧਿਕਾਰਤ ਐਲਾਨ ਕੀਤਾ ਗਿਆ।

ਇਸ ਅਹਿਮ ਪ੍ਰੈੱਸ ਕਾਨਫਰੰਸ ‘ਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ। ਇਹ ਪ੍ਰੈੱਸ ਕਾਨਫਰੰਸ ਭਾਜਪਾ ਦੇ ਮੁੱਖ ਦਫ਼ਤਰ, 6A, ਦੀਨ ਦਿਆਲ ਉਪਾਧਿਆਏ ਮਾਰਗ, ਨਵੀਂ ਦਿੱਲੀ ਵਿਖੇ ਹੋਈ।

ਦੱਸਣਯੋਗ ਹੈ ਕਿ ਸਾਲ 2020 ‘ਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਦੋਵਾਂ ਪਾਰਟੀਆਂ ਵਿਚਕਾਰ ਕਰੀਬ 24 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਨੇ ਮੁੜ ਹੱਥ ਮਿਲਾ ਲਿਆ ਹੈ।

ਅਕਾਲੀ-ਭਾਜਪਾ ਗਠਜੋੜ ਪੰਜਾਬ ‘ਚ ਤਿੰਨ ਵਾਰ ਬਣਾ ਚੁੱਕਾ ਹੈ ਸਰਕਾਰ

ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਸਾਲ 1996 ‘ਚ ਗਠਜੋੜ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਮਿਲ ਕੇ 1997, 2007 ਅਤੇ 2012 ‘ਚ ਪੰਜਾਬ ‘ਚ ਸਰਕਾਰ ਬਣਾਈ। ਲੰਬੇ ਸਮੇਂ ਤੱਕ ਦੋਵੇਂ ਪਾਰਟੀਆਂ ਪੰਜਾਬ ਦੀ ਸਿਆਸਤ ‘ਚ ਸਹਿਯੋਗੀ ਰਹੀਆਂ ਅਤੇ ਇਕੱਠਿਆਂ ਚੋਣਾਂ ਲੜਦੀਆਂ ਰਹੀਆਂ। ਹਾਲਾਂਕਿ, ਸਾਲ 2020 ‘ਚ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ ਗਠਜੋੜ ਤੋੜ ਲਿਆ ਸੀ। ਇਸ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੋਵਾਂ ਪਾਰਟੀਆਂ ਨੇ ਵੱਖ-ਵੱਖ ਲੜੀਆਂ ਸਨ।

2022 ਦੀਆਂ ਚੋਣਾਂ ‘ਚ ਦੋਵਾਂ ਪਾਰਟੀਆਂ ਨੂੰ ਮਿਲੀਆਂ ਸਨ ਸਿਰਫ਼ 5 ਸੀਟਾਂ

ਗਠਜੋੜ ਟੁੱਟਣ ਤੋਂ ਬਾਅਦ ਹੋਈਆਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਸਿਰਫ਼ 3 ਸੀਟਾਂ ‘ਤੇ ਜਿੱਤ ਮਿਲੀ ਸੀ, ਜਦਕਿ ਭਾਜਪਾ ਨੇ 2 ਸੀਟਾਂ ਜਿੱਤੀਆਂ ਸਨ। ਇਸ ਤਰ੍ਹਾਂ ਦੋਵਾਂ ਪਾਰਟੀਆਂ ਨੂੰ ਮਿਲਾ ਕੇ ਕੁੱਲ 5 ਸੀਟਾਂ ਹੀ ਹਾਸਲ ਹੋਈਆਂ ਸਨ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਨਾਲ ਪੰਜਾਬ ਦੀ ਸਿਆਸਤ ‘ਚ ਨਵਾਂ ਸਿਆਸੀ ਸਮੀਕਰਨ ਬਣ ਗਿਆ ਹੈ। ਇਸ ਗਠਜੋੜ ਤਹਿਤ ਦੋਵੇਂ ਪਾਰਟੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਾਂਝੇ ਤੌਰ ‘ਤੇ ਲੜਨਗੀਆਂ।

Loading...
Unable to load recommendations.
Follow Us
Related Stories
1 ਵਜੇ ਤੱਕ ਖ਼ੁਸ਼ਖ਼ਬਰੀ ਦਾ ਇੰਤਜ਼ਾਰ ਕਰ ਲਓ… ਅਕਾਲੀ ਦਲ-BJP ਦੀ ਸਾਂਝੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਦਲਜੀਤ ਚੀਮਾ ਦਾ ਵੱਡਾ ਬਿਆਨ
ਚੋਣਾਂ ਲਈ ਕਾਂਗਰਸ ਨੇ ਵੀ ਵਿੱਢੀ ਤਿਆਰੀ, ਅੱਜ ਚੰਡੀਗੜ੍ਹ ‘ਚ ਚੋਣ ਕਮੇਟੀ ਦੀ ਅਹਿਮ ਮੀਟਿੰਗ
ਸ੍ਰੀ ਨਨਕਾਣਾ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਨਾਇਆ ਗੁਰਪੁਰਬ, ਸੰਗਤ ਨੂੰ ਸਿੱਖੀ ਪਰੰਪਰਾਵਾਂ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਕੀਤੀ ਅਪੀਲ
ਅੱਜ ਅਕਾਲੀ ਦਲ-ਭਾਜਪਾ ਦੀ ਸਾਂਝੀ ਪ੍ਰੈੱਸ ਕਾਨਫਰੰਸ, ਨਿਤਿਨ ਨਬੀਨ, ਅਮਿਤ ਸ਼ਾਹ ਤੇ ਸੁਖਬੀਰ ਬਾਦਲ ਕਰਨਗੇ ਸੰਬੋਧਨ; ਗਠਜੋੜ ‘ਤੇ ਲੱਗੇਗੀ ਮੋਹਰ!
ਪ੍ਰਕਾਸ਼ ਪੁਰਬ ‘ਤੇ PM ਮੋਦੀ ਦਾ ਵਧਾਈ ਸੰਦੇਸ਼, ਕਿਹਾ-ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਦਾ ਕਰ ਰਹੀਆਂ ਮਾਰਗਦਰਸ਼ਨ
ਜਲੰਧਰ ‘ਚ ਦਿਨਦਿਹਾੜੇ ਚੋਰੀ ਹੋਈ ਬਾਈਕ, ਮਾਸਟਰ ਤਾਰਾ ਸਿੰਘ ਨਗਰ ਦੀ ਘਟਨਾ ਸੀਸੀਟੀਵੀ ‘ਚ ਕੈਦ