ਪੰਜਾਬ ਸਿੱਖਿਆ ਵਿਭਾਗ ਦੇ ਸਕੂਲਾਂ ‘ਚ ਗਰਮ ਪੁੜੀਆਂ ਪਰੋਸਣ ਦੇ ਹੁਕਮ, ਅਧਿਆਪਕਾਂ ਨੇ ਖੜੇ ਕੀਤੇ ਹੱਥ

Updated On: 

05 Jan 2024 13:19 PM

ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਹਰ ਬੁੱਧਵਾਰ ਨੂੰ ਮਿਡ-ਡੇ-ਮੀਲ ਦੇ ਹਿੱਸੇ ਵਜੋਂ ਹਰ ਬੱਚੇ ਨੂੰ ਕਾਲੇ ਛੋਲਿਆਂ ਦੇ ਨਾਲ ਪੁੜੀਆਂ ਪਰੋਸਣੀਆਂ ਜਾਣ। ਨਾਲ ਹੀ ਵਿਦੇਸ਼ ਤੌਰ ਤੇ ਇਸ ਗੱਲ ਦਾ ਵੀ ਧਿਆਨ ਦੇਣ ਲਈ ਕਿਹਾ ਹੈ ਕਿ ਹੈ ਇਹ ਪੁੜੀਆਂ ਫੁੱਲੀਆਂ 'ਤੇ ਗਰਮ ਹੋਣ। ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚੰਗਾ ਭੋਜਨ ਦਿੱਤਾ ਜਾਣਾ ਜਰੂਰੀ ਹੈ ਇਹ ਉਨ੍ਹਾਂ ਦੀ ਸਿਹਤ 'ਚ ਸੁਧਾਰ ਕਰੇਗਾ। ਪਰ ਛੋਲੇ ਪੂੜੀਆਂ ਤੋਂ ਇਲਾਵਾ ਵੀ ਕੁਝ ਅਜਹਿਆਂ ਚੀਜ਼ਾਂ ਹਨ ਜੋ ਇਨ੍ਹਾਂ ਨੂੰ ਦਿੱਤੀ ਜਾਣੀਆਂ ਚਾਹੀਦੀਆਂ ਹਨ।

ਪੰਜਾਬ ਸਿੱਖਿਆ ਵਿਭਾਗ ਦੇ ਸਕੂਲਾਂ ਚ ਗਰਮ ਪੁੜੀਆਂ ਪਰੋਸਣ ਦੇ ਹੁਕਮ, ਅਧਿਆਪਕਾਂ ਨੇ ਖੜੇ ਕੀਤੇ ਹੱਥ

ਸੰਕੇਤਕ ਤਸਵੀਰ

Follow Us On

ਪੰਜਾਬ (Punjab) ਸਿੱਖਿਆ ਵਿਭਾਗ ਨੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਬੱਚਿਆਂ ਨੂੰ ਹਰ ਬੁੱਧਵਾਰ ਵਿਦਿਆਰਥੀਆਂ ਨੂੰ ਕਾਲੇ ਛੋਲਿਆਂ ਦੇ ਨਾਲ ਗਰਮ ਪੁੜੀਆਂ ਦਿੱਤੇ ਜਾਣ ਦੇ ਹੁਕਮ ਦਿੱਤੇ ਹਨ। ਪਰ ਇਹ ਹੁਕਮ ਸਕੂਲ ਅਧਿਆਪਕਾਂ ਲਈ ਸਿਰਦਰਦੀ ਬਣ ਗਿਆ ਹੈ। ਵਿਭਾਗ ਦੇ ਇਸ ਹੁਕਮ ਨੂੰ ਲਾਗੂ ਕਰਨ ਲਈ ਅਧਿਆਪਕ ਯੂਨੀਅਨ ਨੇ ਸਰਦੀਆਂ ਦੇ ਮੌਸਮ ਦੌਰਾਨ ਦਿੱਤੇ ਜਾ ਰਹੇ ਬਜਟ ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਦੱਸਿਆ ਜਾਂਦਾ ਹੈ।

ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਹਰ ਬੁੱਧਵਾਰ ਨੂੰ ਮਿਡ-ਡੇ-ਮੀਲ ਦੇ ਹਿੱਸੇ ਵਜੋਂ ਹਰ ਬੱਚੇ ਨੂੰ ਕਾਲੇ ਛੋਲਿਆਂ ਦੇ ਨਾਲ ਪੁੜੀਆਂ ਪਰੋਸਣੀਆਂ ਜਾਣ। ਨਾਲ ਹੀ ਵਿਦੇਸ਼ ਤੌਰ ਤੇ ਇਸ ਗੱਲ ਦਾ ਵੀ ਧਿਆਨ ਦੇਣ ਲਈ ਕਿਹਾ ਹੈ ਕਿ ਹੈ ਇਹ ਪੁੜੀਆਂ ਫੁੱਲੀਆਂ ‘ਤੇ ਗਰਮ ਹੋਣ। ਬੀਤੇ ਬੁੱਧਵਾਰ ਨੂੰ ਅਧਿਆਪਕਾਂ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ, ਪਰ ਉਨ੍ਹਾਂ ਨੂੰ ਆਪਣਾ ਅਧਿਆਪਨ ਦਾ ਕੰਮ ਛੱਡ ਕੇ ਇਸ ਕੰਮ ਨੂੰ ਸੰਭਾਲਣਾ ਪਿਆ। ਇੰਨਾ ਹੀ ਨਹੀਂ। ਅਧਿਆਪਕ ਨੂੰ ਇਸ ਗੱਲ ਦਾ ਵਿਧਾਨ ਰੱਖਣਾ ਪਿਆ ਕਿ ਕੋਈ ਬੱਚਾ ਤਲਿਆ ਹੋਇਆ ਖਾਣਾ ਖਾ ਕੇ ਪਾਣੀ ਨਾ ਪੀਵੇ।

‘ਛੋਲੇ ਪੁੜੀਆਂ ‘ਤੇ ਲੱਗਦਾ ਜਿਆਦਾ ਸਮਾਂ’

ਨਾਲ ਹੀ ਉਨ੍ਹਾਂ ਦੱਸਿਆ ਕਿ ਸੈਂਕੜੇ ਬੱਚਿਆਂ ਨੂੰ ਇੱਕੋ ਸਮੇਂ ਫੁੱਲੀਆਂ ਪਰੋਸਣਾ ਮਿਡ-ਡੇ ਵਰਕਰ ਤੋਂ ਇਕੱਲਿਆ ਨਹੀਂ ਕੀਤਾ ਜਾ ਸਕਦਾ। ਵਿਭਾਗ ਦੇ ਹੁਕਮਾਂ ਦਾ ਪਲਾਣ ਕਰਨ ਲਈ ਅਧਿਆਪਕਾਂ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਪਿਆ ਤਾਂ ਜੋ ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਜਾ ਸਕੇ। ਅਧਿਆਪਕ ਯੂਨੀਅਨ ਨੇ ਬਜਟ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਬਜਟ ‘ਚ ਸਿਰਫ 7 ਰੁਪਏ ‘ਚ ਬੱਚਿਆਂ ਨੂੰ ਪਰੀਆਂ ਅਤੇ ਛੋਲੇ ਦੇਣਾ ਆਸਾਨ ਨਹੀਂ ਹੈ।

‘ਬਜਟ ਦੀ ਕਮੀ’

ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚੰਗਾ ਭੋਜਨ ਦਿੱਤਾ ਜਾਣਾ ਜਰੂਰੀ ਹੈ ਇਹ ਉਨ੍ਹਾਂ ਦੀ ਸਿਹਤ ‘ਚ ਸੁਧਾਰ ਕਰੇਗਾ। ਪਰ ਛੋਲੇ ਪੂੜੀਆਂ ਤੋਂ ਇਲਾਵਾ ਵੀ ਕੁਝ ਅਜਹਿਆਂ ਚੀਜ਼ਾਂ ਹਨ ਜੋ ਇਨ੍ਹਾਂ ਨੂੰ ਦਿੱਤੀ ਜਾਣੀਆਂ ਚਾਹੀਦੀਆਂ ਹਨ। ਸਰਦੀਆਂ ਚ ਇਹ ਦੇਣ ਉਨ੍ਹਾਂ ਦੀ ਸਿਹਤ ਤੇ ਅਸਰ ਪਾਵੇਹਾ ਅਤੇ ਇਸ ਲਈ ਸਾਡੇ ਕੋਲ ਬਜਟ ਵੀ ਨਹੀਂ ਹੈ।