ਜਲਦ ਹੋਵੇਗਾ ਪੰਜਾਬ ਕਾਂਗਰਸ ਵਿੱਚ ਫੇਰਬਦਲ, 8 ਨਵੇਂ ਚਿਹਰਿਆਂ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ, ਸੂਤਰਾਂ ਦੇ ਹਵਾਲੇ ਤੋਂ ਖ਼ਬਰ

Updated On: 

04 Dec 2025 18:34 PM IST

ਸੂਤਰਾਂ ਅਨੁਸਾਰ ਕਾਂਗਰਸ 2026 ਦੀ ਸ਼ੁਰੂਆਤ ਤੋਂ ਹੀ ਪੂਰੇ ਐਕਟਿਵ ਮੋਡ ਵਿੱਚ ਕੰਮ ਕਰੇਗਾ। ਜਿਸ ਨਾਲ ਲੀਡਰ ਕੋਸ਼ਿਸ਼ ਕਰਨਗੇ ਕਿ ਉਹ ਆਪਣੇ ਵਰਕਰਾਂ ਨਾਲ ਰਾਬਤਾ ਕਰਕੇ ਲੋਕਾਂ ਨਾਲ ਜੁੜ ਸਕਣ। ਜਿਸ ਤੋਂ ਪਹਿਲਾਂ ਇਹ ਵੱਡੇ ਬਦਲਾਅ ਹੋ ਰਹੇ ਹਨ। ਪਾਰਟੀ ਦੇ ਸੂਤਰਾਂ ਅਨੁਸਾਰ ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਪ੍ਰਧਾਨ ਦੇ ਅਹੁਦੇ ਲਈ ਅੱਠ ਉਮੀਦਵਾਰਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਜਲਦ ਹੋਵੇਗਾ ਪੰਜਾਬ ਕਾਂਗਰਸ ਵਿੱਚ ਫੇਰਬਦਲ, 8 ਨਵੇਂ ਚਿਹਰਿਆਂ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ, ਸੂਤਰਾਂ ਦੇ ਹਵਾਲੇ ਤੋਂ ਖ਼ਬਰ
Follow Us On

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਹਲ-ਚਲ ਪੈਦਾ ਹੋ ਗਈ ਹੈ। ਜਿੱਥੇ ਟਿਕਟਾਂ ਦੀ ਦਾਅਵੇਦਾਰੀ ਲਈ ਲੀਡਰਾਂ ਨੇ ਹਾਈਕਮਾਂਡ ਵੱਲੋਂ ਲਗਾਏ ਗਏ ਨਿਗਰਾਨਾਂ ਕੋਲ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਪਾਰਟੀ ਦੇ ਸਾਂਤ ਬੈਠੇ ਲੀਡਰ ਵੀ ਐਕਟਿਵ ਹੋ ਗਏ ਹਨ, ਜਿਸ ਤਰ੍ਹਾਂ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਪਟਿਆਲਾ ਵਿੱਚ ਨਜ਼ਰ ਆਏ ਸਨ ਤਾਂ ਉੱਥੇ ਹੀ ਅੰਮ੍ਰਿਤਸਰ ਵਿੱਚ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਸਰਕਾਰ ਦੀਆਂ ਨੀਤੀਆਂ ਖਿਲਾਫ ਪ੍ਰਚਾਰ ਕਰਦੇ ਨਜ਼ਰ ਆਏ ਸਨ।

ਹੁਣ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ, ਜਿਸ ਅਨੁਸਾਰ ਹੁਣ ਪੰਜਾਬ ਕਾਂਗਰਸ ਦੀ ਉੱਚ ਲੀਡਰਸ਼ਿਪ ਵਿੱਚ ਕਈ ਵੱਡੇ ਬਦਲਾਅ ਦਿਖਾਈ ਦੇ ਸਕਦੇ ਹਨ, ਜਿਸ ਵਿੱਚ ਪ੍ਰਧਾਨ ਤੋਂ ਲੈਕੇ ਕਈ ਹੋਰ ਉੱਚ ਅਹੁਦੇਦਾਰਾਂ ਨੂੰ ਬਦਲਿਆ ਜਾ ਸਕਦਾ ਹੈ।

ਸੂਤਰਾਂ ਅਨੁਸਾਰ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ 2 ਵੱਡੇ ਲੀਡਰਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਹੈ। ਜਿਸ ਤੋਂ ਬਾਅਦ ਸੰਭਵ ਹੈ ਕਿ ਕੁੱਝ ਹੋਰ ਅਸਤੀਫ਼ੇ ਅਤੇ ਨਿਯੁਕਤੀਆਂ ਦੇਖਣ ਨੂੰ ਮਿਲਣ। ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਬਾਜਵਾ, ਪਰਗਟ ਸਿੰਘ, ਭਾਰਤ ਭੂਸ਼ਣ ਆਸ਼ੂ ਵਰਗੇ ਕਈ ਲੀਡਰਾਂ ਦੇ ਨਾਮ ਸ਼ਾਮਿਲ ਹਨ।

2027 ਦੀਆਂ ਚੋਣਾਂ ਵਿੱਚ ਜੁਟੀ ਕਾਂਗਰਸ

ਸੂਤਰਾਂ ਅਨੁਸਾਰ ਕਾਂਗਰਸ 2026 ਦੀ ਸ਼ੁਰੂਆਤ ਤੋਂ ਹੀ ਪੂਰੇ ਐਕਟਿਵ ਮੋਡ ਵਿੱਚ ਕੰਮ ਕਰੇਗਾ। ਜਿਸ ਨਾਲ ਲੀਡਰ ਕੋਸ਼ਿਸ਼ ਕਰਨਗੇ ਕਿ ਉਹ ਆਪਣੇ ਵਰਕਰਾਂ ਨਾਲ ਰਾਬਤਾ ਕਰਕੇ ਲੋਕਾਂ ਨਾਲ ਜੁੜ ਸਕਣ। ਜਿਸ ਤੋਂ ਪਹਿਲਾਂ ਇਹ ਵੱਡੇ ਬਦਲਾਅ ਹੋ ਰਹੇ ਹਨ। ਪਾਰਟੀ ਦੇ ਸੂਤਰਾਂ ਅਨੁਸਾਰ ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਪ੍ਰਧਾਨ ਦੇ ਅਹੁਦੇ ਲਈ ਅੱਠ ਉਮੀਦਵਾਰਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਬਣਾਈ ਜਾਵੇਗੀ ਤਾਲਮੇਲ ਕਮੇਟੀ

ਜਿਸ ਤਰ੍ਹਾਂ ਪਿਛਲੀਆਂ ਕੁੱਝ ਜ਼ਿਮਨੀ ਚੋਣਾਂ ਵਿਚਾਲੇ ਪਾਰਟੀ ਅੰਦਰਲੀ ਫੁੱਟ ਸਾਰਿਆਂ ਦੇ ਸਾਹਮਣੇ ਆਈ ਸੀ। ਜਿੱਥੇ ਪ੍ਰਚਾਰ ਦੌਰਾਨ ਕਈ ਲੀਡਰਾਂ ਦੇ ਚਿਹਰੇ ਹੀ ਪੋਸਟਰ ਉੱਪਰੋਂ ਗਾਇਬ ਹੋ ਗਏ ਸਨ ਹੁਣ ਕਾਂਗਰਸ ਅਜਿਹੀ ਸਥਿਤੀ ਤੋਂ ਨਜਿੱਠਣ ਲਈ ਕੰਮ ਕਰ ਰਹੀ ਹੈ। ਸੰਗਠਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਸੰਤੁਸ਼ਟੀ ਨੂੰ ਰੋਕਣ ਲਈ ਇੱਕ ਤਾਲਮੇਲ ਕਮੇਟੀ ਬਣਾਈ ਜਾ ਰਹੀ ਹੈ।

ਸੂਤਰਾਂ ਅਨੁਸਾਰ ਇਸ ਦਾ ਪ੍ਰਧਾਨ ਕੋਈ ਦਲਿਤ ਚਿਹਰਾ ਹੋਵੇਗਾ। ਇਸ ਦੇ ਲਈ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ ਨਾਮ ਸਾਹਮਣੇ ਆ ਰਿਹਾ ਹੈ, ਕਿਉਂਕਿ ਉਹ ਮੌਜੂਦਾ ਸਮੇਂ ਵਿੱਚ ਦੀਨਾਨਗਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਹਨ। ਇਸੇ ਲਈ ਪਾਰਟੀ ਵੱਲੋਂ ਉਹਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।