ਮਿਲ-ਜੁਲ ਕੇ ਲੜਾਂਗੇ ਚੋਣ, ਜਨਤਕ ਬਿਆਨਬਾਜੀ ਤੋਂ ਕਰੋ ਪਰਹੇਜ, ਪੰਜਾਬ ਕਾਂਗਰਸ ਦੇ ਆਗੂਆਂ ਨੂੰ ਹਾਈਕਮਾਂਡ ਦਾ ਸਪਸ਼ਟ ਸੰਦੇਸ਼
Punjab Congress Meeting in Delhi : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਉੱਚ ਅਤੇ ਨੀਵੀਆਂ ਜਾਤਾਂ ਬਾਰੇ ਦਿੱਤੇ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਜੋ ਵੀ ਪੰਜਾਬ ਵਿੱਚ ਜਾਤੀਵਾਦ ਨਾਲ ਖੇਡੇਗਾ, ਉਹ ਸੜ ਜਾਵੇਗਾ। ਕਿਉਂਕਿ ਪੰਜਾਬ ਇੱਕ ਧਰਮ ਨਿਰਪੱਖ ਸੂਬਾ ਹੈ। ਇੱਥੇ ਜਾਤੀਵਾਦ ਬਾਰੇ ਗੱਲ ਕਰਨਾ ਖੁਦਕੁਸ਼ੀ ਦੇ ਬਰਾਬਰ ਹੈ।
Photo: @INCIndia
ਦਿੱਲੀ ਵਿੱਚ ਪੰਜਾਬ ਕਾਂਗਰਸ ਅਤੇ ਪਾਰਟੀ ਹਾਈਕਮਾਂਡ ਦੀ ਮੀਟਿੰਗ ਹੋਈ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਘਰ ਹੋਈ ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਅਤੇ ਅਤੇ ਕੇਸੀ ਵੇਣੂਗੋਪਾਲਵੀ ਮੌਜਦੂ ਰਹੇ ਜਦਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਵਿਜੇ ਇੰਦਰ ਸਿੰਗਲਾ ਸਮੇਤ ਸਾਰੇ ਸੀਨੀਅਰ ਆਗੂ ਬੈਠਕ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਬੈਠਕ ਦੌਰਾਨ ਹਾਈਕਮਾਂਡ ਨੇ ਪੰਜਾਬ ਦੇ ਸਾਰੇ ਆਗੂਆਂ ਨੂੰ ਸਾਫ-ਸਾਫ ਕਹਿ ਦਿੱਤਾ ਕਿ ਪਾਰਟੀ ਵਿੱਚ ਗੁਟਬਾਜੀ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗੀ। ਨਾਲ ਹੀ ਸਾਰੇ ਆਗੂਆਂ ਨੂੰ ਜਨਤਕ ਤੌਰ ਤੇ ਬਿਆਨਬਾਜੀ ਨਾ ਕਰਨ ਦੀ ਵੀ ਹਿਦਾਇਤ ਦਿੱਤੀ ਗਈ ਹੈ।
ਕਾਂਗਰਸ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਚੰਨੀ ਦੇ ਦਲਿਤਾਂ ਬਾਰੇ ਬਿਆਨ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਇਸ ਤੋਂ ਇਲਾਵਾ, ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਮੁਖੀ ਸਮੇਤ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਚੰਨੀ ਕੋਸ਼ਿਸ਼ ਕਰ ਰਹੇ ਸਨ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ।ਰਾਹੁਲ ਗਾਂਧੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕੋਈ ਵੀ ਆਗੂ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਅਜਿਹੇ ਬਿਆਨ ਨਾ ਦੇਵੇ। ਪਾਰਟੀ ਦੇ ਅੰਦਰੂਨੀ ਮਾਮਲਿਆਂ ‘ਤੇ ਪਾਰਟੀ ਦੇ ਆਪਣੇ ਪਲੇਟਫਾਰਮਾਂ ਦੇ ਅੰਦਰ ਚਰਚਾ ਕਰੇ।
ਤਕਰੀਬਨ ਤਿੰਨ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਡੂੰਘਾਈ ਨਾਲ ਮੰਥਨ ਕੀਤਾ ਗਿਆ ਹੈ। ਬੈਠਕ ਤੋਂ ਬਾਅਦ ਕਾਂਗਰਸ ਦੇ ਆਗੂ ਕੇਸੀ ਵੇਣੂਗੋਪਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਰੇ ਆਗੂਆਂ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀਆਂ ਚੋਣ ਮਿਲ-ਜੁਲ ਕੇ ਲੜੀ ਜਾਵੇਗੀ। ਪਾਰਟੀ ਵਿੱਚ ਗੁਟਬਾਜੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ – ਬਘੇਲ
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਕਿਹਾ ਗਿਆ ਹੈ ਸਾਰੇ ਸੀਨੀਅਰ ਆਗੂਆਂ ਨੇ ਸਾਫ ਸੰਦੇਸ਼ ਦਿੱਤਾ ਹੈ ਕਿ ਅਨੁਸ਼ਾਸਨਹੀਨਤਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸੇ ਨੂੰ ਵੀ ਕੋਈ ਸੱਮਸਿਆ ਹੈ ਤਾਂ ਉਹ ਹਾਈਕਮਾਂਡ ਨੂੰ ਆ ਕੇ ਮਿਲ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਚੋਣ ਇਸ ਵਾਰ ਕਾਂਗਰਸ ਹੀ ਜਿੱਤ ਰਹੀ ਹੈ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇਸ਼ ਲਈ ਬਹੁਤ ਹੀ ਅਹਿਮ ਰਾਜ ਹੈ। ਪੰਜਾਬ ਕਾਂਗਰਸ ਪੂਰੀ ਬਹੁਮਤ ਨਾਲ ਜਿੱਤਣ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ।
ਇਹ ਵੀ ਪੜ੍ਹੋ
ਚੰਨੀ ਦੇ ਅਪਰ ਕਾਸਟ ਵਾਲੇ ਬਿਆਨ ਨੂੰ ਲੈ ਕੇ ਵਧਿਆ ਸੀ ਵਿਵਾਦ
ਦਰਅਸਲ, 17 ਜਨਵਰੀ ਨੂੰ ਕਾਂਗਰਸ ਦੇ ਐਸਸੀ ਸੈੱਲ ਦੀ ਇੱਕ ਮੀਟਿੰਗ ਹੋਈ ਸੀ। ਇਸ ਵਿੱਚ ਸੀਨੀਅਰ ਕਾਂਗਰਸੀ ਆਗੂ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਜੱਟ ਸਿੱਖ ਆਗੂਆਂ ਨੂੰ ਸਾਰੇ ਪਾਰਟੀ ਅਹੁਦੇ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਤੁਸੀਂ ਮੰਨਦੇ ਹੋ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ 38% ਜਾਂ 35% ਹੈ ਤਾਂ ਉਹ ਹੈ ਹੀ, ਤਾਂ ਸਾਨੂੰ ਪ੍ਰਤੀਨਿਧਤਾ ਕਿਉਂ ਨਹੀਂ ਮਿਲ ਰਹੀ?
ਉਨ੍ਹਾਂ ਕਿਹਾ ਸੀ, “ਪੰਜਾਬ ਕਾਂਗਰਸ ਪ੍ਰਧਾਨ ਵੀ ਇੱਕ ਉੱਚ ਜਾਤੀ ਦੇ ਹਨ। ਸੀਐਲਪੀ ਆਗੂ ਵੀ ਇੱਕ ਉੱਚ ਜਾਤੀ ਦੇ ਹਨ। ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਵੀ ਅਪਰ ਕਾਸਟ ਹੈ। ਪੰਜਾਬ ਜਨਰਲ ਸਕੱਤਰ ਵੀ ਇੱਕ ਅਪਰ ਕਾਸਟ ਹਨ। ਅਸੀਂ ਕਿੱਥੇ ਜਾਈਏ? ਇਹ ਲੋਕ ਕਿੱਥੇ ਜਾਣਗੇ?” ਹਾਲਾਂਕਿ ਉਨ੍ਹਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਜੱਟ ਸਿੱਖਾਂ ਬਾਰੇ ਅਜਿਹਾ ਕੁਝ ਨਹੀਂ ਕਿਹਾ ਸੀ, ਪਰ ਬਾਅਦ ਵਿੱਚ ਇਸਦਾ ਵੀਡੀਓ ਵਾਇਰਲ ਹੋ ਗਿਆ।
आज कांग्रेस अध्यक्ष श्री @kharge के आवास पर पंजाब कांग्रेस से जुड़ी रणनीतिक बैठक हुई।
इस बैठक में नेता विपक्ष श्री @RahulGandhi और संगठन महासचिव श्री @kcvenugopalmp के साथ कांग्रेस के वरिष्ठ नेता मौजूद रहे। 📍 दिल्ली pic.twitter.com/DsSwOWwB2x — Congress (@INCIndia) January 22, 2026
ਦੋ ਵਾਰ ਹਾਰਨ ਤੋਂ ਬਾਅਦ ਹੀ ਬਣੇ ਮੁੱਖ ਮੰਤਰੀ
ਇਸ ਤੋਂ ਬਾਅਦ ਪਾਰਟੀ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦਾ ਇਸ ਮਾਮਲੇ ‘ਤੇ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਚੰਨੀ ਨੂੰ ਕਰਾਰਾ ਜਵਾਬ ਦਿੱਤਾ ਕਿ ਦੋ ਸੀਟਾਂ ਤੋਂ ਚੋਣਾਂ ਹਾਰਨ ਦੇ ਬਾਵਜੂਦ, ਕਾਂਗਰਸ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾਇਆ। ਰੰਧਾਵਾ ਮੁੱਖ ਮੰਤਰੀ ਬਣਨ ਵਾਲੇ ਸਨ, ਪਰ ਚੰਨੀ ਨੂੰ ਬਣਾਇਆ ਗਿਆ। ਉਨ੍ਹਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਨ। ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ CWC ਸਭ ਤੋਂ ਉੱਚਾ ਅਹੁਦਾ ਹੁੰਦਾ ਹੈ। ਇਸ ਦੇ ਮੈਂਬਰ ਚਰਨਜੀਤ ਚੰਨੀ ਹਨ। ਚੰਨੀ ਤਾਂ ਇਹ ਗੱਲ ਕਹਿ ਹੀ ਨਹੀਂ ਸਕਦੇ। ਉਨ੍ਹਾਂ ਕੋਲ ਸਭ ਤੋਂ ਉੱਚਾ ਅਹੁਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਚੰਨੀ ਨੂੰ ਸੀਐਲਪੀ ਨਿਯੁਕਤ ਕੀਤਾ ਗਿਆ ਸੀ, ਤਾਂ ਸੁਨੀਲ ਜਾਖੜ ਨੂੰ ਉਤਾਰਿਆ ਗਿਆ ਸੀ। ਚੰਨੀ ਦੋਵਾਂ ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਫਿਰ ਵੀ ਉਨ੍ਹਾਂ ਨੂੰ ਜਲੰਧਰ ਤੋਂ ਸੰਸਦ ਮੈਂਬਰ ਉਤਾਰਿਆ। ਚੰਨੀ ਲੋਕ ਸਭਾ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵੀ ਹਨ। ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣਨ ਵਾਲੇ ਸਨ, ਪਰ ਚਰਨਜੀਤ ਚੰਨੀ ਨੂੰ ਚੁਣਿਆ ਗਿਆ। ਦਲਿਤ ਸਾਡੇ ਸਿਰ ਦਾ ਤਾਜ ਹਨ ਅਤੇ ਰਹਿਣਗੇ। ਸਾਡੀ ਇੱਕ ਧਰਮ ਨਿਰਪੱਖ ਪਾਰਟੀ ਹੈ। ਪੰਜਾਬ ਇੱਕ ਧਰਮ ਨਿਰਪੱਖ ਸੂਬੂਾ ਹੈ, ਇੱਥੇ ਕੋਈ ਜਾਤੀਵਾਦ ਨਹੀਂ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਦਾ ਮਿਲਿਆ ਸੱਦਾ
ਚੰਨੀ ਦੇ ਬਿਆਨ ਤੇ ਸਿਆਸਤ ਭਖਦਿਆਂ ਹੀ ਭਾਜਪਾ ਨੇ ਹੱਥ ਸੇਕਣੇ ਸ਼ੁਰੂ ਕਰ ਦਿੱਤੇ। ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ। ਹਾਲਾਂਕਿ, ਚੰਨੀ ਨੇ ਕਿਹਾ ਸੀ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ ਅਤੇ ਕਾਂਗਰਸ ਦੇ ਸੱਚੇ ਸਿਪਾਹੀ ਹਨ। ਉਹ ਕਿਸੇ ਹੋਰ ਪਾਰਟੀ ਬਾਰੇ ਸੋਚ ਵੀ ਨਹੀਂ ਸਕਦੇ।
