ਪੰਜਾਬ ਕਾਂਗਰਸ ਨੇ 2027 ਵਿਧਾਨ ਸਭਾ ਚੋਣਾਂ ਲਈ ਖਿੱਚੀ ਤਿਆਰੀ, 27 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ

Updated On: 

30 Apr 2026 15:48 PM IST

ਕਰੀਬ 3 ਮਹੀਨੇ ਤੋਂ ਇਹ ਪ੍ਰਕਿਰਿਆ ਚੱਲ ਰਹੀ ਸੀ, ਕਿਉਂਕਿ ਨਵੰਬਰ ਮਹੀਨੇ ਹੀ ਪ੍ਰਧਾਨਾਂ ਦਾ 3-3 ਸਾਰ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ। ਇਸ ਦੇ ਨਾਲ ਹੀ ਕਮੇਟੀ ਨੇ ਸਕੱਤਰ ਵੀ ਨਿਯੁਕਤ ਕੀਤੇ ਹਨ। ਸੂਰਜ ਠਾਕੁਰ ਤੇ ਹੀਨਾ ਕਾਵਰੇ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਪਰਗਟ ਸਿੰਘ ਨੇ ਜੰਮੂ ਕਸ਼ਮੀਰ ਨੇ ਸਕੱਤਰ ਬਣਾਇਆ ਗਿਆ ਹੈ।

ਪੰਜਾਬ ਕਾਂਗਰਸ ਨੇ 2027 ਵਿਧਾਨ ਸਭਾ ਚੋਣਾਂ ਲਈ ਖਿੱਚੀ ਤਿਆਰੀ, 27 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ

ਫਾਈਲ ਫੋਟੋ

ਪੰਜਾਬ ਕਾਂਗਰਸ ਨੇ ਸੂਬੇ ‘ਚ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ। ਇਸ ਸਿਲਸਿਲੇ ‘ਚ 27 ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ‘ਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ। ਹੁਣ, 2 ਜ਼ਿਲ੍ਹਿਆਂ ਦੀ ਸੂਚੀ ਬਾਕੀ ਹੈ।

ਕਰੀਬ 3 ਮਹੀਨੇ ਤੋਂ ਇਹ ਪ੍ਰਕਿਰਿਆ ਚੱਲ ਰਹੀ ਸੀ, ਕਿਉਂਕਿ ਨਵੰਬਰ ਮਹੀਨੇ ਹੀ ਪ੍ਰਧਾਨਾਂ ਦਾ 3-3 ਸਾਰ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ। ਇਸ ਦੇ ਨਾਲ ਹੀ ਕਮੇਟੀ ਨੇ ਸਕੱਤਰ ਵੀ ਨਿਯੁਕਤ ਕੀਤੇ ਹਨ। ਸੂਰਜ ਠਾਕੁਰ ਤੇ ਹੀਨਾ ਕਾਵਰੇ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਪਰਗਟ ਸਿੰਘ ਨੇ ਜੰਮੂ ਕਸ਼ਮੀਰ ਨੇ ਸਕੱਤਰ ਬਣਾਇਆ ਗਿਆ ਹੈ।

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੇਂ ਪ੍ਰਧਾਨਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਇਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਜਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ 2022 ‘ਚ ਕੀਤੀ ਗਈ ਸੀ। ਉਸ ਸਮੇਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਸਨ। ਉੱਥੇ ਹੀ, ਕਈ ਸੀਨੀਅਰ ਕਾਂਗਰਸ ਆਗੂ ਪਾਰਟੀ ਛੱਡੀ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋ ਗਏ ਸਨ। ਅਜਿਹੇ ‘ਚ ਉਸ ਸਮੇਂ ਵਿਧਾਇਕਾਂ ਨੂੰ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲਿਆ ਗਿਆ। ਕਾਂਗਰ ਦੇ ਪ੍ਰਧਾਨਾਂ ਦਾ ਕਾਰਜਕਾਲ 3 ਸਾਲ ਦੇ ਲਈ ਹੁੰਦਾ ਹੈ।

Follow Us