ਪੰਜਾਬ ਕਾਂਗਰਸ ਦੀ ਮੀਟਿੰਗ 'ਚ ਮੁੜ ਹੰਗਾਮਾ, ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲੱਗੇ ਆਰੋਪ, ਸਿੱਧੂ ਮੁੜ ਰਹੇ ਗੈਰ ਹਾਜ਼ਰ | Punjab congress Davender Yadav Hungama in congress meeting in Amritsar navjot singh sidhu know full detail in punjabi Punjabi news - TV9 Punjabi

ਪੰਜਾਬ ਕਾਂਗਰਸ ਦੀ ਮੀਟਿੰਗ ‘ਚ ਮੁੜ ਹੰਗਾਮਾ, ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲੱਗੇ ਆਰੋਪ, ਨਹੀਂ ਪਹੁੰਚੇ ਸਿੱਧੂ

Updated On: 

29 Jan 2024 16:59 PM

Hungama in Punjab Congress Meeting: ਬੀਤੀ 25 ਜਨਵਰੀ ਨੂੰ ਵੀ ਜਦੋਂ ਆਨੰਦਪੁਰ ਸਾਹਿਬ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਮੀਟਿੰਗ ਲੈ ਰਹੇ ਸਨ ਤਾਂ ਇਸ ਦੌਰਾਨ ਕਾਂਗਰਸ ਦੀਆਂ 2 ਧਿਰਾਂ ਆਪਸ ਕਾਂਗਰਸ ਇੰਚਾਰਚ ਵਰਕਰਾਂ ਦੀ ਤੂੰ-ਤੂੰ ਮੈਂ-ਮੈਂ, ਕਰਨ ਲੱਗ ਪਈਆਂ। ਕੁਝ ਕਾਂਗਰਸੀ ਆਗੂਆਂ ਦੇ ਇਲਜ਼ਾਮ ਸਨ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾਰੀ ਚੋਣ ਲਈ ਵਰਕਾਰਾਂ ਦਾ ਸਾਥ ਤਾਂ ਮੰਗਦੇ ਹਨ, ਪਰ ਵਰਕਾਰਾਂ ਦੀ ਗੱਲ ਨਹੀਂ ਸੁਣਦੇ ਹਨ। ਹੁਣ ਅੰਮ੍ਰਿਤਸਰ ਦੀ ਮੀਟਿੰਗ ਵਿੱਚ ਹਿੰਦੂਆਂ ਨੂੰ ਨਜ਼ਰਅਂਦਾਜ਼ ਕਰਨ ਦਾ ਆਰੋਪ ਲੱਗਿਆ ਹੈ।

ਪੰਜਾਬ ਕਾਂਗਰਸ ਦੀ ਮੀਟਿੰਗ ਚ ਮੁੜ ਹੰਗਾਮਾ, ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲੱਗੇ ਆਰੋਪ, ਨਹੀਂ ਪਹੁੰਚੇ ਸਿੱਧੂ

ਪੰਜਾਬ ਕਾਂਗਰਸ ਦੀ ਮੀਟਿੰਗ 'ਚ ਮੁੜ ਹੰਗਾਮਾ, ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਨ ਦੇ ਲੱਗੇ ਆਰੋਪ, ਸਿੱਧੂ ਮੁੜ ਰਹੇ ਗੈਰ ਹਾਜ਼ਰ

Follow Us On

ਪੰਜਾਬ ‘ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਪੰਜਾਬ ਵਿੱਚ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀਆਂ ਮੀਟਿੰਗਾਂ ਵਿੱਚ ਇਹ ਕਲੇਸ਼ ਖੁੱਲ੍ਹ ਕੇ ਸਾਹਮਣੇ ਵੀ ਆ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਮੀਟਿੰਗ ਵਿੱਚ ਵੀ ਹੰਗਾਮਾ ਹੋ ਗਿਆ। ਇਹ ਮੀਟਿੰਗ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਦੇ ਨਾਂ ‘ਤੇ ਚਰਚਾ ਕਰਨ ਲਈ ਰੱਖੀ ਗਈ ਸੀ। ਲੋਕ ਸਭਾ ਉਮੀਦਵਾਰ ਲਈ ਜਿਵੇਂ ਹੀ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦਾ ਨਾਂ ਸਾਹਮਣੇ ਆਇਆ ਤਾਂ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਸਮਰਥਕ ਗੁੱਸੇ ਵਿੱਚ ਆ ਗਏ।

ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਓਪੀ ਸੋਨੀ ਦੇ ਸਮਰਥਕਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕਾਂਗਰਸ ਇੰਚਾਰਜ ਮੀਟਿੰਗ ਹਾਲ ਵਿੱਚ ਦਾਖ਼ਲ ਹੋਏ ਤਾਂ 10 ਮਿੰਟਾਂ ਵਿੱਚ ਹੀ ਹੰਗਾਮਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਸਮਰਥਕਾਂ ਨੂੰ ਸ਼ਾਂਤ ਕੀਤਾ। ਜਦੋਂ ਕਿ ਜਨਰਲ ਸਕੱਤਰ ਸੰਦੀਪ ਸੰਧੂ ਸਟੇਜ ਤੋਂ ਅਪੀਲ ਕਰਦੇ ਰਹੇ ਕਿ ਹੁਣੇ ਚਰਚਾ ਸ਼ੁਰੂ ਹੋਈ ਹੈ, ਤੁਸੀਂ ਆਰਾਮ ਨਾਲ ਬੈਠੋ।

ਓਪੀ ਸੋਨੀ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਹਿੰਦੂ ਚਿਹਰੇ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਵਾਰ ਹਿੰਦੂ ਚਿਹਰੇ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਸੁਣ ਕੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਇਹ ਗੁਰੂਆਂ ਦੀ ਨਗਰੀ ਹੈ। ਇੱਥੇ ਸਿੱਖ ਅਹਿਮ ਹਨ ਅਤੇ ਹਿੰਦੂ ਵੀ ਮਹੱਤਵਪੂਰਨ ਹਨ। ਹੁਣ ਸਮਾਂ ਆ ਗਿਆ ਹੈ, ਪਾਰਟੀ ਨੇ ਫੈਸਲਾ ਲੈਣਾ ਹੈ।

ਇਹ ਵੀ ਪੜ੍ਹੋ – ਪੰਜਾਬ ਕਾਂਗਰਸ ਇੰਚਾਰਜ ਵਰਕਰਾਂ ਦੀ ਤੂੰ-ਤੂੰ ਮੈਂ-ਮੈਂ, ਮਨੀਸ਼ ਤਿਵਾੜੀ ਤੇ ਲੱਗੇ ਇਲਜ਼ਾਮ

ਦੇਵੇਂਦਰ ਯਾਦਵ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਲਈ ਕੋਈ ਥਾਂ ਨਹੀਂ ਹੈ। ਜੋ ਵੀ ਅਜਿਹਾ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸਿੱਧੂ ਬਾਰੇ ਫੈਸਲਾ ਹਾਈਕਮਾਨ ਕਰੇਗੀ – ਵੜਿੰਗ

ਨਵਜੋਤ ਸਿੱਧੂ ਅੰਮ੍ਰਿਤਸਰ ਵਿੱਚ ਹੋਈ ਇਸ ਮੀਟਿੰਗ ਵਿੱਚ ਵੀ ਸ਼ਾਮਲ ਹੋਣ ਲਈ ਨਹੀਂ ਆਏ। ਸਿੱਧੂ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਤੋਂ ਵਿਧਾਇਕ ਵੀ ਰਹੇ ਹਨ, ਹਾਲਾਂਕਿ ਉਹ ਇੱਥੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਇਸ ਤੋਂ ਪਹਿਲਾਂ ਸਿੱਧੂ ਨੇ ਚੰਡੀਗੜ੍ਹ ਵਿੱਚ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਰੱਖੀ ਮੀਟਿੰਗ ਵਿੱਚ ਵੀ ਸ਼ਮੂਲੀਅਤ ਨਹੀਂ ਕੀਤੀ ਸੀ। ਸਿੱਧੂ ਦੀ ਗੈਰ ਹਾਜਰੀ ਤੇ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ, ਪਰ ਉਹ ਨਹੀਂ ਆਏ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ। ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਸੀਟਾਂ ਦਾ ਫੈਸਲਾ ਕਾਂਗਰਸ ਹਾਈਕਮਾਨ ਨੇ ਕਰਨਾ ਹੈ ਰਾਜਾ ਵੜਿੰਗ ਜਾਂ ਬਾਜਵਾ ਨੇ ਨਹੀਂ।

ਯਾਦਵ ਨੇ ਕਿਹਾ- ਸਿਰਫ ਵਰਕਰਾਂ ਦੀ ਮੀਟਿੰਗ

ਮੀਟਿੰਗ ਵਿੱਚ ਪੁੱਜੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਦੱਸਿਆ ਕਿ ਇਹ ਮੀਟਿੰਗ ਵਰਕਰਾਂ ਲਈ ਰੱਖੀ ਗਈ ਹੈ। ਇਸ ਵਿੱਚ ਕਿਸੇ ਵੀ ਲੋਕ ਸਭਾ ਉਮੀਦਵਾਰ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ। ਕਾਂਗਰਸ ਸਿਰਫ ਚੋਣਾਂ ਲਈ ਰਣਨੀਤੀ ਬਣਾ ਰਹੀ ਹੈ।

ਵਰਕਰਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ – ਵੜਿੰਗ

ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਵਿੱਚ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਤਹਿਤ 2024 ਦੀਆਂ ਲੋਕ ਸਭਾ ਚੋਣਾਂ ਲਈ ਵਰਕਰਾਂ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ ‘ਤੇ ਵੜਿੰਗ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਕੈਮਰੇ ‘ਤੇ ਨਜ਼ਰ ਆਵੇ। ਇਸ ਹੰਗਾਮੇ ਬਾਰੇ ਜਦੋਂ ਪ੍ਰਤਾਪ ਬਾਜਵਾ ਨੂੰ ਸਵਾਲ ਪੁੱਛਿਆ ਗਿਆ ਤਾਂ ਉਹ ਬਿਨਾਂ ਕੁਝ ਬੋਲੇ ​​ਸਟੇਜ ‘ਤੇ ਚਲੇ ਗਏ।

Exit mobile version