ਨਾਜੁਕ ਹਾਲਾਤ ਪੰਜਾਬ 'ਚ ਰਾਜਪਾਲ ਸਾਸ਼ਨ ਲਗਾਉਣ ਲਈ ਕਰ ਰਹੇ ਮਜਬੂਰ : ਰਾਜਾ ਵੜ੍ਹਿੰਗ। Punjab Congress Chief on State Government Punjabi news - TV9 Punjabi

ਨਾਜੁਕ ਹਾਲਾਤ ਪੰਜਾਬ ‘ਚ ਰਾਜਪਾਲ ਸਾਸ਼ਨ ਲਗਾਉਣ ਲਈ ਕਰ ਰਹੇ ਮਜਬੂਰ : ਰਾਜਾ ਵੜ੍ਹਿੰਗ

Updated On: 

20 Feb 2023 19:01 PM

Punjab Congress News : ਸਿੱਖ ਦੰਗਿਆਂ ਦੇ ਮੁਲਜਮ ਜਗਦੀਸ਼ ਟਾਈਟਲਰ ਨੂੰ ਆਲ ਇੰਡੀਆ ਨੈਸ਼ਨਲ ਕਾਂਗਰਸ ਕਮੇਟੀ ਦਾ ਮੈਂਬਰ ਬਣਾਉਣ ਦੇ ਸਵਾਲ 'ਤੇ ਸਵਾਲ ਤੇ ਭੜਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੇ ਕਿਹਾ ਕਿ ਅਫਵਾਹਾਂ ਦੇ ਆਧਾਰ 'ਤੇ ਉਹ ਕੁਝ ਵੀ ਨਹੀਂ ਕਹਿਣਗੇ।

ਨਾਜੁਕ ਹਾਲਾਤ ਪੰਜਾਬ ਚ ਰਾਜਪਾਲ ਸਾਸ਼ਨ ਲਗਾਉਣ ਲਈ ਕਰ ਰਹੇ ਮਜਬੂਰ :  ਰਾਜਾ ਵੜ੍ਹਿੰਗ

Jalandhar LS Bypoll: ਪੰਜਾਬ ਕਾਂਗਰਸ ਨੇ ਨਿਯੁਕਤ ਕੀਤੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਸਹਿ ਇੰਚਾਰਜ।

Follow Us On

ਜਲੰਧਰ: ਲੋਕਸਭਾ ਮੈਂਬਰ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੇ ਛੇਤੀ ਹੋਣ ਜਾ ਰਹੀਆਂ ਉੱਪ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਇਨ੍ਹੀਂ ਦਿਨੀ ਹਲਕੇ ਦੇ ਦੌਰੇ ਤੇ ਹਨ। ਇਸੇ ਲੜੀ ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਨੇ ਆਪਣੇ ਦੌਰੇ ਦੇ ਤੀਜੇ ਦਿਨ ਵਿਧਾਇਕ ਬਾਵਾ ਹੈਨਰੀ ਦੇ ਦਫ਼ਤਰ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪਾਰਟੀ ਨਾਲ ਸਬੰਧਿਤ ਕਈ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ।

ਪੰਜਾਬ ਦੇ ਵਿਗੜਦੇ ਹਾਲਾਤ ‘ਤੇ ਜਤਾਈ ਚਿੰਤਾ

ਇਸ ਮੌਕੇ ਮੀਡੀਆਂ ਨਾਲ ਗਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸਰਹੱਦ ਪਾਰੋਂ ਆਉਂਦੇ ਡਰੋਨਾਂ ਅਤੇ ਨਸ਼ਿਆਂ ਦੀ ਸਰਗਰਮੀ ਲਈ ਵੀ ਸੂਬਾ ਸਰਕਾਰ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜਦੇ ਹਾਲਾਤਾਂ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਵੀ ਚਿੰਤਾ ਪ੍ਰਗਟਾ ਚੁੱਕੇ ਹਨ। ਬੀਐਸਐਫ ਦੇ ਕਬਜੇ ਦਾ ਖੇਤਰ ਵੱਧਣ ਪਿੱਛੇ ਤਾਂ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ। ਉਹ ਇਹ ਨਹੀਂ ਕਹਿੰਦ ਕਿ ਕਿਸੇ ਹੋਰ ਦੇਸ਼ ਜਾ ਸੂਬੇ ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ ਹਨ। ਪਰ ਪੰਜਾਬ ਦੇ ਤੇਜੀ ਨਾਲ ਵਿਗੜ ਰਹੇ ਹਾਲਾਤ ਕੇਂਦਰ ਨੂੰ ਸੂਬੇ ਵਿੱਚ ਰਾਜਪਾਲ ਸ਼ਾਸਨ ਲਗਾਉਣ ਦਾ ਰਾਹ ਪੱਧਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਰਾਜਪਾਲ ਅਤੇ ਸਰਕਾਰ ਦਰਮਿਆਨ ਅਜਿਹੀ ਤਕਰਾਰ ਨਹੀਂ ਦੇਖੀ ਗਈ ।

ਨਿਸ਼ਾਨੇ ‘ਤੇ ਸੂਬਾ ਸਰਕਾਰ

‘ਆਪ’ ਸਰਕਾਰ ਵੱਲੋਂ ਨੌਕਰੀਆਂ ਦੇਣ ਦੇ ਦਾਅਵੇ ਤੇ ਉਨ੍ਹਾਂ ਕਿਹਾ ਕਿ ਨੌਕਰੀਆਂ ਤਾਂ ਕਾਂਗਰਸ ਸਰਕਾਰ ਵੇਲ੍ਹੇ ਦਿੱਤੀਆਂ ਜਾਂਦੀਆਂ ਸਨ, ‘ਆਪ’ ਸਰਕਾਰ ਤਾਂ ਸਿਰਫ ਨਿਯੁਕਤੀ ਪੱਤਰ ਜਾਰੀ ਕਰਕੇ ਸਿਆਸੀ ਲਾਹਾ ਲੈ ਰਹੀ ਹੈ | ਪੰਜਾਬ ਵਿੱਚ ਬਿਜਲੀ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹਨ ਅਤੇ ਜੇਕਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਹੋ ਸਕੇਗੀ।ਰਾਜੋਆਣਾ ਦੇ ਬਿਆਨ ਬਾਰੇ ਕਿਹਾ ਕਿ ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਕੋਈ ਮੁੱਦਾ ਨਹੀਂ ਹੈ। ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਹੇ ਰਾਜਾ ਵੜ੍ਹਿੰਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਜੋ ਪਰਮਿਟ ਦਿੱਤੇ ਗਏ ਹਨ, ਉਹ ਸਿਰਫ਼ ਆਮ ਲੋਕਾਂ ਕੋਲ ਹੀ ਹਨ, ਜਦੋਂਕਿ ਜੌ ਪਰਮਿਟ ਬਾਦਲ ਪਰਿਵਾਰ ਕੋਲ ਹਨ, ਉਨ੍ਹਾਂ ਨੂੰ ਉਹ ਮਹਿੰਗੇ ਭਾਅ ਤੇ ਅੱਗੇ ਵੇਚ ਰਹੇ ਹਨ।

Exit mobile version