Jalandhar LS Bypoll: ਪੰਜਾਬ ਕਾਂਗਰਸ ਨੇ ਨਿਯੁਕਤ ਕੀਤੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਸਹਿ ਇੰਚਾਰਜ। Punjab Congress appoint Incharge & Co-incharge for 9 VS Seats Punjabi news - TV9 Punjabi

Jalandhar LS Bypoll: ਪੰਜਾਬ ਕਾਂਗਰਸ ਨੇ ਨਿਯੁਕਤ ਕੀਤੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਸਹਿ ਇੰਚਾਰਜ

Updated On: 

09 Mar 2023 12:45 PM

Jalandhar LS Bypoll: ਪੰਜਾਬ ਕਾਂਗਰਸ ਨੇ ਨਿਯੁਕਤ ਕੀਤੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਸਹਿ ਇੰਚਾਰਜ
Follow Us On

ਪੰਜਾਬ ਨਿਊਜ: ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ (Santokh Singh Chaudhary) ਦੇ ਦੇਹਾਂਤ ਕਾਰਨ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਸੇ ਲੜੀ ਵਿੱਚ ਕਾਂਗਰਸ ਨੇ ਵੀ ਕਮਰ ਕੱਸ ਲਈ ਹੈ। ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਨੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ, ਸਹਿ-ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ।

ਕਾਂਗਰਸ ਨੇ ਜਾਰੀ ਕੀਤੀ ਨਾਵਾਂ ਦੀ ਲਿਸਟ

ਕਾਂਗਰਸ ਦਫਤਰ ਵੱਲੋਂ ਜਾਰੀ ਹੋਈ ਸੂਚੀ ਮੁਤਾਬਕ, ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਕਰਤਾਰਪੁਰ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਹਰਮਿੰਦਰ ਸਿੰਘ ਗਿੱਲ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਲੰਧਰ ਵੈਸਟ ਵਿੱਚ ਵਿਜੇਇੰਦਰ ਸਿੰਗਲਾ ਇੰਚਾਰਜ, ਕੁਲਦੀਪ ਸਿੰਘ ਵੈਦ ਅਤੇ ਦਵਿੰਦਰ ਘੁਬਾਇਆ ਸਹਿ-ਇੰਚਾਰਜ, ਜਲੰਧਰ ਸੈਂਟਰਲ ਵਿੱਚ ਰਾਣਾ ਕੰਵਰਪਾਲ ਸਿੰਘ ਇੰਚਾਰਜ, ਰਮਿੰਦਰ ਆਵਲਾ ਅਤੇ ਸੰਜੇ ਤਲਵਾੜ ਸਹਿ-ਇੰਚਾਰਜ, ਜਲੰਧਰ ਨਾਰਥ ਵਿੱਚ ਹਰਦਿਆਲ ਸਿੰਘ ਕੰਬੋਜ ਇੰਚਾਰਜ, ਅਮਿਤ ਵਿਜ ਅਤੇ ਸੁਨੀਲ ਦੱਤੀ ਸਹਿ-ਇੰਚਾਰਜ, ਜਲੰਧਰ ਛਾਉਣੀ ਵਿੱਚ ਰਾਜ ਕੁਮਾਰ ਚੱਬੇਵਾਲ ਇੰਚਾਰਜ, ਅਰੁਣ ਡੋਗਰਾ, ਬਲਦੇਵ ਸਿੰਘ ਜੈਤੋਂ ਸਹਿ-ਇੰਚਾਰਜ, ਆਦਮਪੁਰ ਵਿੱਚ ਗੁਰਕੀਰਤ ਸਿੰਘ ਇੰਚਾਰਜ, ਲਖਬੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਉੱਧਰ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਦਵਿੰਦਰ ਘੁਬਈਆ ਸਹਿ-ਇੰਚਾਰਜ ਹੋਣਗੇ।ਫਿਲੌਰ ਵਿੱਚ ਇੰਦਰਬੀਰ ਸਿੰਘ ਬੁਲਾਰਿਆ ਨੂੰ ਇੰਚਾਰਜ, ਬਲਵਿੰਦਰ ਸਿੰਘ ਧਾਲੀਵਾਲ ਤੇ ਸੁਖਪਾਲ ਸਿੰਘ ਭੁੱਲਰ ਸਹਿ-ਇੰਚਾਰਜ, ਨਕੋਦਰ ਵਿੱਚ ਬਰਿੰਦਰ ਸਿੰਘ ਪਾਹੜਾ ਇੰਚਾਰਜ, ਸੰਤੋਖ ਸਿੰਘ ਭਲਾਈਪੁਰ ਤੇ ਮਲਕੀਤ ਸਿੰਘ ਦਾਖਾ ਸਹਿ-ਇੰਚਾਰਜ, ਸ਼ਾਹਕੋਟ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੰਚਾਰਜ, ਕੁਲਬੀਰ ਸਿੰਘ ਜ਼ੀਰਾ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।

ਛੇਤੀ ਹੋਵੇਗਾ ਜਿਮਨੀ ਚੋਣ ਦੀ ਤਰੀਕ ਦਾ ਐਲਾਨ

ਹਾਲਾਂਕਿ ਇਸ ਜਿਮਨੀ ਚੋਣ ਨੂੰ ਲੈ ਕੇ ਤਰੀਕ ਦਾ ਐਲਾਨ ਹੋਣਾ ਬਾਕੀ ਹੈ। ਪਰ ਉਮੀਦ ਜਤਾਈ ਜਾ ਰਹੀ ਹੈ ਕਿ ਚੋਣ ਕਮਿਸ਼ਨ ਛੇਤੀ ਹੀ ਇਸ ਸੀਟ ਲਈ ਤਰੀਕ ਦਾ ਐਲਾਨ ਕਰ ਸਕਦਾ ਹੈ। ਜਿਕਰਯੋਗ ਹੈ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਕਾਰਨ ਜ਼ਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਸੀ ਚੌਧਰੀ ਦੀ ਜਨਵਰੀ ਵਿੱਚ ਭਾਰਤ ਜੋੜੋ ਯਾਤਰਾ ਦੇ ਪੰਜਾਬ ਪੜਾਅ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version