ਚੰਡੀਗੜ੍ਹ: ਭਾਰੀ ਮੀਂਹ ਦੇ ਚੱਲਦੇ ਘਰ ਦੀ ਛੱਤ ਡਿੱਗੀ, ਤਿੰਨ ਬੱਚੇ ਮਲਬੇ ਹੇਠ ਦੱਬੇ; ਪਹੁੰਚਿਆ ਗਿਆ ਹਸਪਤਾਲ

Updated On: 

23 Jan 2026 15:47 PM IST

ਮੁੱਢਲੀ ਜਾਂਚ 'ਚ ਪਤਾ ਚੱਲਿਆ ਹੈ ਕਿ ਮਕਾਨ ਕਾਫੀ ਪੁਰਾਣਾ ਸੀ ਤੇ ਬਾਰਿਸ਼ ਦੀ ਵਜ੍ਹਾ ਨਾਲ ਘਰ ਦੀ ਕਮਜ਼ੋਰ ਛੱਤ ਡਿੱਗ ਗਈ। ਇਸ ਤੋਂ ਚੰਡੀਗੜ੍ਹ 'ਚ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਪੇੜ੍ਹਾਂ ਦੀਆਂ ਟਹਿਣੀਆਂ ਸੜਕਾਂ 'ਤੇ ਡਿੱਗ ਗਈਆਂ ਹਨ। ਚੰਡੀਗੜ੍ਹ ਦੀ ਸੜਕਾਂ 'ਤੇ ਪਾਣੀ ਭਰ ਗਿਆ ਹੈ। ਲੋਕਾਂ ਨੂੰ ਆਉਣ-ਜਾਣ 'ਚ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ: ਭਾਰੀ ਮੀਂਹ ਦੇ ਚੱਲਦੇ ਘਰ ਦੀ ਛੱਤ ਡਿੱਗੀ, ਤਿੰਨ ਬੱਚੇ ਮਲਬੇ ਹੇਠ ਦੱਬੇ; ਪਹੁੰਚਿਆ ਗਿਆ ਹਸਪਤਾਲ
Follow Us On

ਪੰਜਾਬ ਤੇ ਚੰਡੀਗੜ੍ਹ ‘ਚ ਅੱਜ ਭਾਰੀ ਬਾਰਿਸ਼ ਹੋ ਰਹੀ ਹੈ। ਭਾਰੀ ਬਾਰਿਸ਼ ਕਾਰਨ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਭਾਰੀ ਬਾਰਿਸ਼ ਦੇ ਚੱਲਦੇ ਮਨੀਮਾਜਰਾ ‘ਚ ਇੱਕ ਮਕਾਨ ਦੀ ਛੱਡ ਡਿੱਗ ਗਈ। ਛੱਤ ਡਿੱਗਣ ਨਾਲ ਘਰ ‘ਚ ਮੌਜੂਦ ਤਿੰਨ ਬੱਚੇ ਇਸ ਥੱਲੇ ਦੱਬ ਗਏ। ਤਿੰਨਾਂ ਨੂੰ ਤੁਰੰਤ ਮਲਬੇ ਤੋਂ ਥੱਲਿਓਂ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਦੋ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮੁੱਢਲੀ ਜਾਂਚ ‘ਚ ਪਤਾ ਚੱਲਿਆ ਹੈ ਕਿ ਮਕਾਨ ਕਾਫੀ ਪੁਰਾਣਾ ਸੀ ਤੇ ਬਾਰਿਸ਼ ਦੀ ਵਜ੍ਹਾ ਨਾਲ ਘਰ ਦੀ ਕਮਜ਼ੋਰ ਛੱਤ ਡਿੱਗ ਗਈ। ਇਸ ਤੋਂ ਚੰਡੀਗੜ੍ਹ ‘ਚ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਪੇੜ੍ਹਾਂ ਦੀਆਂ ਟਹਿਣੀਆਂ ਸੜਕਾਂ ‘ਤੇ ਡਿੱਗ ਗਈਆਂ ਹਨ। ਚੰਡੀਗੜ੍ਹ ਦੀ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਲੋਕਾਂ ਨੂੰ ਆਉਣ-ਜਾਣ ‘ਚ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ।

ਬਦਲਿਆ ਮੌਸਮ ਦਾ ਮਿਜਾਜ਼

ਵੈਸਟਰਨ ਡਿਸਟਰਬੈਂਸ ਦੇ ਕਾਰਨ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਪੰਜਾਬ ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਤੇਜ਼ ਬਾਰਿਸ਼ ਹੋ ਰਹੀ ਹੈ। ਜਦੋਂ ਕਿ ਪਹਾੜੀ ਰਾਜਾਂ ਚ ਬਰਫ਼ਬਾਰੀ ਹੋ ਰਹੀ ਹੈ, ਮੈਦਾਨੀ ਇਲਾਕਿਆਂ ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਬੀਤੀ ਦੇਰ ਰਾਤ ਤੋਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਮੇਤ ਪੰਜਾਬ ਦੇ ਕਰੀਬ ਸਾਰੇ ਹੀ ਜ਼ਿਲ੍ਹਿਆਂ ਚ ਮੀਂਹ ਜਾਰੀ ਹੈ, ਜਿਸ ਨਾਲ ਬਸੰਤ ਪੰਚਮੀ ਤੇ ਪਤੰਗਬਾਜ਼ੀ ਦਾ ਮਜ਼ਾ ਕਿਰਕਿਰਾ ਹੋ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਚ ਪਤੰਗਬਾਜ਼ੀ ਇੱਕ ਆਮ ਦ੍ਰਿਸ਼ ਹੈ, ਪਰ ਬਦਲਦੇ ਮੌਸਮ ਕਾਰਨ ਅੱਜ ਇਹ ਸੰਭਵ ਨਹੀਂ ਹੋ ਸਕਦਾ।

ਪੰਜਾਬ ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਧੁੱਪ ਰਹਿਣ ਕਾਰਨ ਮੌਸਮ ਚ ਬਦਲਾਅ ਆਇਆ ਹੈ ਤੇ ਤਾਪਮਾਨ ਚ ਗਿਰਾਵਟ ਦੀ ਬਜਾਏ ਤਾਪਮਾਨ ਵਧਿਆ ਹੈ। ਹਾਲਾਕਿ, ਇੱਕ ਵਾਰ ਫਿਰ ਉਹੀ ਮੌਸਮ ਨੇ ਕਰਵਟ ਲਈ ਹੈ ਤੇ ਵੈਸਰਨ ਡਿਸਟਰਬੈਂਸ ਕਾਰਨ ਪਹਾੜਾਂ ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ। ਇਸ ਕਾਰਨ ਤਾਪਮਾਨ ਇੱਕ ਵਾਰ ਫਿਰ ਡਿੱਗ ਰਿਹਾ ਹੈ ਅਤੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਠੰਢ ਇੱਕ ਵਾਰ ਫਿਰ ਵਧ ਸਕਦੀ ਹੈ।

ਜਿੱਥੇ ਪਿਛਲੇ ਦੋ-ਤਿੰਨ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਤਾਪਮਾਨ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਤੱਕ ਪਹੁੰਚ ਗਿਆ ਸੀ ਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਸੀ, ਉੱਥੇ ਹੀ ਹੁਣ ਫਿਰ ਮੌਸਮਚ ਬਦਲਾਅ ਕਾਰਨ ਤਾਪਮਾਨ ਚ ਗਿਰਾਵਟ ਆਉਣ ਕਾਰਨ ਮੌਸਮ ਠੰਡਾ ਹੋ ਜਾਵੇਗਾ ਤੇ ਤਾਪਮਾਨ ਚ 3 ਤੋਂ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਲਗਾਤਾਰ ਮੀਂਹ ਕਾਰਨ ਸ਼ਹਿਰਾਂ ਚ ਪਾਣੀ ਭਰਨ ਦੀ ਸੰਭਾਵਨਾ ਵੱਧ ਗਈ ਹੈ, ਕਿਉਂਕਿ ਦੇਰ ਰਾਤ ਤੋਂ ਮੀਂਹ ਜਾਰੀ ਹੈ। ਲੋਕਾਂ ਨੂੰ ਆਉਣ-ਜਾਣ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਢ ਵੀ ਵਧ ਗਈ ਹੈ।

Follow Us
Related Stories
ਹੋਲੇ-ਮਹੱਲੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ; ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਅਨੋਖੀ ਪਰੰਪਰਾ ਕਾਇਮ
ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ‘ਹੋਲਾ-ਮਹੱਲਾ’ ਤੇ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ: ਸੀਐਮ ਮਾਨ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਮਨਾਇਆ ਜਾ ਰਿਹਾ ਹੋਲਾ ਮਹੱਲਾ, SGPC ਦੀ ਸੰਗਤਾਂ ਨੂੰ ਕੈਮੀਕਲ ਫ੍ਰੀ ਤਿਉਹਾਰ ਮਨਾਉਣ ਦੀ ਅਪੀਲ
Punjab Weather: ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਤਾਪਮਾਨ ਆਮ ਨਾਲੋਂ ਵੱਧ
ਪੰਜਾਬ ‘ਚ ਠੇਕਿਆਂ ‘ਚ ਵੇਚੀ ਜਾ ਰਹੀ ਸੀ ਐਕਸਪਾਇਰੀ ਸ਼ਰਾਬ! ਸ਼ਿਕਾਇਤਾਂ ਤੋਂ ਬਾਅਦ ਹਰਕਤ ‘ਚ ਆਇਆ ਆਬਕਾਰੀ ਵਿਭਾਗ
ਭਾਜਪਾ ਆਗੂ ਜਗਮੋਹਨ ਰਾਜੂ ਦੇ ਪੋਸਟਰਾਂ ‘ਤੇ ਭੜਕੇ ਗਿਆਨੀ ਰਘਬੀਰ ਸਿੰਘ, ਗੰਦੀਆਂ ਥਾਵਾਂ ‘ਤੇ ਪਵਿੱਤਰ ਤਸਵੀਰਾਂ ਲਾਉਣ ਨੂੰ ਦੱਸਿਆ ਬੇਅਦਬੀ