ਪੰਜਾਬ ਨਿਊਜ: ਅੱਜ ਬਜਟ ਪੇਸ਼ ਹੋਣ ਤੋਂ ਬਾਅਦ ਸ਼ਾਮ ਨੂੰ ਮਾਨ ਸਰਕਾਰ ਦੀ
ਕੈਬਿਨੇਟ ਮੀਟਿੰਗ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਹੇਠ ਹੋਣ ਜਾ ਰਹੀ ਇਸ ਮੀਟਿੰਗ ਵਿੱਚ ਕਈ ਤਰ੍ਹਾਂ ਦੇ ਅਹਿਮ ਫੈਸਲੇ ਲਏ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਸ਼ਾਮ 3.30 ਵਜੇ ਹੋਵੇਗੀ ਕੈਬਿਨੇਟ ਦੀ ਬੈਠਕ
ਜਾਣਕਾਰੀ ਮੁਤਾਬਕ, ਵਿਧਾਨਸਭਾ ਦੇ ਸੈਸ਼ਨ ਤੋਂ ਬਾਅਦ ਸ਼ਾਮ 3.30 ਵਜੇ ਆਮ ਆਦਮੀ ਪਾਰਟੀ ਦੀ ਕੈਬਿਨੇਟ ਮੀਟਿੰਗ ਵੀ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਿੱਚ ਸੂਬੇ ਦੀ
ਕਾਨੂੰਨ-ਵਿਵਸਥਾ, ਬਜਟ ਵਿੱਚ ਕੀਤੇ ਵਾਅਦਿਆਂ ਦੇ ਨਾਲ-ਨਾਲ ਹੋਰ ਕਈ ਅਹਿਮ ਮੁੱਦਿਆਂ ਤੇ ਵੀ ਚਰਚਾ ਸੰਭਵ ਹੈ।
ਬੁਢਾਪਾ ਪੈਨਸ਼ਨ ਵਿੱਚ ਵਾਧੇ ਤੇ ਲੱਗ ਸਕਦੀ ਹੈ ਉਮੀਦ
ਅੱਜ ਦੀ ਕੈਬਿਨੇਟ ਮੀਟਿੰਗ ਵਿੱਚ ਬੁਢਾਪਾ ਪੈਨਸ਼ਨ ਵਿੱਚ ਵਾਧੇ ਦੇ ਫੈਸਲੇ ਤੇ ਵੀ ਮੋਹਰ ਲੱਗ ਸਕਦੀ ਹੈ। ਬੀਤੇ ਦਿਨੀਂ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਦਨ ਚ ਬੁਢਾਪਾ ਪੈਨਸ਼ਨ ਵਧਾਉਣ ਦੀ ਗੱਲ ਕਹੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ