ਪੰਜਾਬ ਕੈਬਨਿਟ ਦੀ 31 ਅਕਤੂਬਰ ਨੂੰ ਅਹਿਮ ਮੀਟਿੰਗ, ਵਿਚਾਰੇ ਜਾਣਗੇ ਕਈ ਅਹਿਮ ਮੁੱਦੇ

Updated On: 

28 Oct 2026 13:48 PM IST

Punjab Cabinet Meeting: ਪੱਤਰ 'ਚ ਦੱਸਿਆ ਗਿਆ ਹੈ ਕਿ ਮੰਤਰੀ ਮੰਡਲ ਦੀ ਮੀਟਿੰਗ ਦਾ ਏਜੰਡਾ ਬਾਅਦ 'ਚ ਜਾਰੀ ਕੀਤਾ ਜਾਵੇਗਾ। ਫਿਲਹਾਲ ਪੱਤਰ 'ਚ ਮੀਟਿੰਗ ਦਾ ਸਮਾਂ, ਸਥਾਨ ਤੇ ਪ੍ਰਧਾਨਗੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੁੱਖ ਸਕੱਤਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵੀ ਮੀਟਿੰਗ ਸਬੰਧੀ ਲੋੜੀਂਦੀ ਸੂਚਨਾ ਭੇਜੀ ਗਈ ਹੈ।

ਪੰਜਾਬ ਕੈਬਨਿਟ ਦੀ 31 ਅਕਤੂਬਰ ਨੂੰ ਅਹਿਮ ਮੀਟਿੰਗ, ਵਿਚਾਰੇ ਜਾਣਗੇ ਕਈ ਅਹਿਮ ਮੁੱਦੇ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 31 ਅਕਤੂਬਰ ਨੂੰ ਸੱਦੀ ਗਈ ਹੈ। ਜਾਰੀ ਅਧਿਕਾਰਤ ਪੱਤਰ ਅਨੁਸਾਰ, ਇਹ ਮੀਟਿੰਗ ਸ਼ਨੀਵਾਰ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼, ਕੋਠੀ ਨੰਬਰ 45, ਸੈਕਟਰ-2, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਸਰਕਾਰ ਵੱਲੋਂ ਮੀਟਿੰਗ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਮੀਟਿੰਗ ਦਾ ਏਜੰਡਾ ਬਾਅਦ ‘ਚ ਜਾਰੀ ਹੋਵੇਗਾ

ਜਾਰੀ ਪੱਤਰ ‘ਚ ਦੱਸਿਆ ਗਿਆ ਹੈ ਕਿ ਮੰਤਰੀ ਮੰਡਲ ਦੀ ਮੀਟਿੰਗ ਦਾ ਏਜੰਡਾ ਬਾਅਦ ‘ਚ ਜਾਰੀ ਕੀਤਾ ਜਾਵੇਗਾ। ਫਿਲਹਾਲ ਪੱਤਰ ‘ਚ ਮੀਟਿੰਗ ਦਾ ਸਮਾਂ, ਸਥਾਨ ਤੇ ਪ੍ਰਧਾਨਗੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੁੱਖ ਸਕੱਤਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵੀ ਮੀਟਿੰਗ ਸਬੰਧੀ ਲੋੜੀਂਦੀ ਸੂਚਨਾ ਭੇਜੀ ਗਈ ਹੈ।

ਮੀਟਿੰਗ ‘ਚ ਕਿਹੜੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਹੋਵੇਗਾ ਅਤੇ ਕੀ ਕੋਈ ਅਹਿਮ ਫ਼ੈਸਲੇ ਲਏ ਜਾਣਗੇ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਏਜੰਡਾ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੀਤੇ ਦਿਨ ਹੀ ਖ਼ਤਮ ਹੋਇਆ ਹੈ। ਇਹ ਸੈਸ਼ਨ 22 ਅਕਤੂਬਰ ਤੋਂ 27 ਅਕਤੂਬਰ ਤੱਕ ਚੱਲਿਆ। ਸੈਸ਼ਨ ਦੇ ਆਖਰੀ ਦਿਨ 27 ਅਕਤੂਬਰ ਨੂੰ ਵਿਧਾਨ ਸਭਾ ਨੇ ਦਰਿਆਈ ਪਾਣੀਆਂ, ਸਿੰਜਾਈ ਪ੍ਰਬੰਧਾਂ, ਲੋਕ ਭਲਾਈ ਸਕੀਮਾਂ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਸਮੇਤ ਅਹਿਮ ਮੁੱਦਿਆਂ ਤੇ ਅੱਠ ਮਤੇ ਸਰਬਸੰਮਤੀ ਨਾਲ ਪਾਸ ਕੀਤੇ।

  • ਪੰਜਾਬ ਯੂਨੀਵਰਸਿਟੀ: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਸਦਨ ‘ਚ ਵੱਖ-ਵੱਖ ਪਾਰਟੀਆਂ ਦੀ ਨੁਮਾਇੰਦਗੀ ਅਨੁਸਾਰ ਦੋ ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਵਿਧਾਨ ਸਭਾ ਦੇ ਸਪੀਕਰ ਨੂੰ ਦੇਣਾ।
  • ਯਮੁਨਾ ਦੇ ਪਾਣੀਆਂ ਤੇ ਹੱਕ: ਪੰਜਾਬ ਨੂੰ ਯਮੁਨਾ ਦੇ ਪਾਣੀਆਂ ‘ਚ ਬਣਦਾ ਤੇ ਨਿਆਂਸੰਗਤ ਹਿੱਸਾ ਦੇਣ ਦੀ ਮੰਗ।
  • ਹੈੱਡਵਰਕਸ ‘ਤੇ ਪੰਜਾਬ ਦਾ ਕੰਟਰੋਲ: ਰੋਪੜ, ਹਰੀਕੇ ਤੇ ਫਿਰੋਜ਼ਪੁਰ ਦੇ ਸਿੰਜਾਈ ਹੈੱਡਵਰਕਸ ਦਾ ਪ੍ਰਬੰਧ, ਰੱਖ-ਰਖਾਅ ਤੇ ਸੰਚਾਲਨ ਪੰਜਾਬ ਦੇ ਕੰਟਰੋਲ ਹੇਠ ਰੱਖਣਾ।
  • ਡੈਮ ਸੇਫਟੀ ਐਕਟ, 2021: ਵਿਧਾਨ ਸਭਾ ਵੱਲੋਂ ਇਸ ਕਾਨੂੰਨ ਨੂੰ ਰੱਦ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ।
  • ਦਰਿਆਈ ਪਾਣੀਆਂ ਦੀ ਰਾਇਲਟੀ: ਸਤਲੁਜ, ਰਾਵੀ ਤੇ ਬਿਆਸ ਦਰਿਆਵਾਂ ਦਾ ਰਾਜਸਥਾਨ ਨੂੰ ਸਪਲਾਈ ਕੀਤਾ ਜਾਣ ਵਾਲਾ ਪਾਣੀ ਦੇਣ ਬਦਲੇ ਕੀਮਤ ਜਾਂ ਰਾਇਲਟੀ ਦੀ ਅਦਾਇਗੀ ਦੀ ਮੰਗ।
  • ਉਝ ਬਹੁ-ਮੰਤਵੀ ਪ੍ਰੋਜੈਕਟ: ਕੇਂਦਰ ਸਰਕਾਰ ਨੂੰ ਉਝ ਬਹੁ-ਮੰਤਵੀ ਪ੍ਰੋਜੈਕਟ ਲਾਗੂ ਕਰਨ ਤੇ ਇਸ ਦਾ ਪਾਣੀ ਰਣਜੀਤ ਸਾਗਰ ਡੈਮ ਵੱਲ ਮੋੜਨ ਦੀ ਅਪੀਲ, ਤਾਂ ਜੋ ਮਾਧੋਪੁਰ ਹੈੱਡਵਰਕਸ ਤੋਂ ਅੱਗੇ ਰਾਵੀ ਦਾ ਪਾਣੀ ਪਾਕਿਸਤਾਨ ਵੱਲ ਜਾਣ ਤੋਂ ਰੋਕਿਆ ਜਾ ਸਕੇ।
  • ਲੋਕ ਭਲਾਈ ਸਕੀਮਾਂ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਜਾਰੀ ਰੱਖਣ ਦੀ ਮੰਗ।
  • ਸ੍ਰੀ ਕਰਤਾਰਪੁਰ ਸਾਹਿਬ ਲਾਂਘਾ: ਕੇਂਦਰ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਪੀਲ।
Loading...
Unable to load recommendations.
Follow Us
Related Stories
ਅੰਮ੍ਰਿਤਸਰ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ, ਮੁਲਜ਼ਮਾਂ ਨੇ ਚਲਾਈਆਂ ਤਿੰਨ ਗੋਲੀਆਂ; ਜਵਾਬੀ ਕਾਰਵਾਈ ‘ਚ ਫਾਇਰਿੰਗ
CM ਨਾਇਬ ਸਿੰਘ ਸੈਣੀ ਨੇ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਦੋਵੇਂ ਪਹਿਲਾਂ ਹੀ ਆਪਸ ਵਿੱਚ ਰਲੇ ਹੋਏ ਹਨ… ਰਾਜਾ ਵੜਿੰਗ ਨੇ ਭਾਜਪਾ-ਅਕਾਲੀ ਦਲ ਗੱਠਜੋੜ ‘ਤੇ ਬੋਲਿਆ ਹਮਲਾ
ਨੌਜਵਾਨ ਦੇ ਢਿੱਡ ਨੂੰ ਪਾੜਦੇ ਹੋਇਆ ਮਹਿਲਾ ਨੂੰ ਲੱਗੀ ਗੋਲੀ, ਪੁਰਾਣੀ ਰੰਜ਼ਿਸ਼ ਦਾ ਮਾਮਲਾ; ਅੰਮ੍ਰਿਤਸਰ ‘ਚ ਦਿਨ-ਦਿਹਾੜੇ ਗੋਲੀਬਾਰੀ ਨਾਲ ਹੜਕੰਪ
ਫਰੀਦਕੋਟ: ਚਾਹ ‘ਚ ਨੀਂਦ ਦੀਆਂ ਗੋਲੀਆਂ ਦੇ ਕੇ ਪਿਤਾ ਦਾ ਕਤਲ, ਜਾਇਦਾਦ ਵਿਵਾਦ ਦਾ ਮਾਮਲਾ; ਫੋਨ ਕਰ ਜੀਜਾ ਨੂੰ ਕਿਹਾ- ਹਾਰਟ ਅਟੈਕ ਨਾਲ ਹੋਈ ਮੌਤ
CM ਮਾਨ ਦਾ ਅਕਾਲੀ ਦਲ-BJP ਗੱਠਜੋੜ ‘ਤੇ ਵੱਡਾ ਬਿਆਨ, ਕਿਹਾ- ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ ‘ਠੱਗ ਜੋੜ’