Punjab Budget Session: 3 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨਸਭਾ ਦਾ ਬਜਟ ਸੈਸ਼ਨ, 10 ਨੂੰ ਬਜਟ
Punjab Budget News:ਬਜਟ ਇਜਲਾਸ ਦਾ ਪਹਿਲਾ ਪੜਾਅ 3 ਮਾਰਚ ਤੋਂ ਸ਼ੁਰੂ ਹੋ ਕੇ 11 ਮਾਰਚ ਤੱਕ ਚੱਲੇਗਾ। ਦੂਜਾ ਪੜਾਅ 22 ਮਾਰਚ ਤੋਂ 24 ਮਾਰਚ ਤੱਕ ਰਹੇਗਾ।
ਚੰਡੀਗੜ੍ਹ : ਪੰਜਾਬ ਦਾ ਬਜਟ 10 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਮੰਗਲਵਾਰ ਨੂੰ ਸੂਬਾ ਸਰਕਾਰ ਵੱਲੋਂ ਬਜਟ ਇਜਲਾਸ (Budget Session) ਨੂੰ ਲੈ ਕੇ ਐਲਾਨ ਕੀਤਾ ਗਿਆ। ਮੰਤਰੀ ਭਗਵੰਤ ਮਾਨ ਮੁਤਾਬਕ, ਬਜਟ ਸੈਸ਼ਨ 3 ਮਾਰਚ ਨੂੰ ਸ਼ੁਰੂ ਹੋਵੇਗਾ। ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਕੈਬਿਨੇਟ ਬੈਠਕ ਵਿੱਚ ਇਸ ਤੇ ਮੋਹਰ ਲਗਾਈ ਗਈ।
2 ਗੇੜ੍ਹ ‘ਚ ਇਜਲਾਸ, 10 ਮਾਰਚ ਨੂੰ ਪੇਸ਼ ਹੋਵੇਗਾ ਬਜਟ
ਜਾਣਕਾਰੀ ਮੁਤਾਬਕ, ਇਸ ਵਾਰ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਦੋ ਗੇੜਾਂ ਵਿੱਚ ਹੋਵੇਗਾ। ਇਜਲਾਸ ਦਾ ਪਹਿਲਾ ਪੜਾਅ 3 ਮਾਰਚ ਨੂੰ ਸ਼ੁਰੂ ਹੋ ਕੇ 11 ਮਾਰਚ ਤੱਕ ਚੱਲੇਗਾ। ਇਸੇ ਦਿਨ ਹੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਾਸ਼ਣ ਦੇਣਗੇ। ਉਸ ਤੋਂ ਬਾਅਦ 10 ਮਾਰਚ ਨੂੰ ਸਰਕਾਰ ਆਪਣਾ ਬਜਟ ਪੇਸ਼ ਕਰੇਗੀ। ਇਜਲਾਸ ਦਾ ਦੂਜਾ ਪੜਾਅ 22-25 ਮਾਰਚ ਤਕ ਚੱਲੇਗਾ। ਇਸ ਵਾਰ ਜੀ20 ਦੀ ਮੀਟਿੰਗ ਕਰਕੇ ਇਜਲਾਸ ਨੂੰ 7-8 ਦਿਨ ਲਈ ਰੋਕਣ ਦਾ ਫੈਸਲਾ ਲਿਆ ਗਿਆ। 22 ਤਰੀਕ ਨੂੰ ਬਜਟ ਸੈਸ਼ਨ ਮੁੱੜ ਤੋਂ ਸ਼ੁਰੂ ਹੋਵੇਗਾ।
14,417 ਹਜਾਰਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਫੈਸਲਾ
ਕੈਬਿਨੇਟ ਵੱਲੋਂ ਲਏ ਗਏ ਅਹਿਮ ਫੈਸਲਿਆਂ ਵਿੱਚ ਇੱਕ ਵੱਡਾ ਫੈਸਲਾ ਕੱਚੇ ਮੁਲਾਜਮਾਂ ਨੂੰ ਲੈ ਕੇ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ ਵੱਖ-ਵੱਖ ਵਿਭਾਗਾਂ ਦੇ 14,417 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਗਿਆ। ਨਾਲ ਹੀ ਫੂਡ ਗ੍ਰੇਨ ਅਤੇ ਵਾਟਰ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਬਜਟ ‘ਤੇ ਲੋਕਾਂ ਦੀਆਂ ਨਜਰਾਂ
ਮਾਨ ਸਰਕਾਰ ਨੇ ਚੋਣ ਪ੍ਰਚਾਰ ਦੌਰਾਨ ਸੂਬਾ ਵਾਸੀਆਂ ਨੂੰ ਜੋ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਬਜਟ ਵਿੱਚ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ, ਇਸ ਵਾਰ ਲੋਕਾਂ ਦੀਆਂ ਨਜਰਾਂ ਖਾਸ ਤੌਰ ਤੇ ਇਸ ਗੱਲ ਤੇ ਟਿੱਕੀਆਂ ਹੋਈਆਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ