ਪੰਜਾਬ ਦੇ ਮੰਤਰੀ ਨੂੰ ਸੱਪ ਦੇ ਡੰਗਣ ‘ਤੇ ਬੀਜੇਪੀ ਦਾ ਤੰਜ, ਸੁਨੀਲ ਜਾਖੜ ਬੋਲੇ-ਸਿਆਸਤ ਸੱਪਾਂ ਅਤੇ ਪੌੜੀਆਂ ਦੀ ਖੇਡ, ਸਾਵਧਾਨ ਰਹਿਣ ਲੋਕ

Updated On: 

20 Aug 2023 18:12 PM

ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿਹੜਾ ਸੱਪ ਨੇ ਡੰਗਿਆ ਹੈ ਉਸਦੇ ਬੀਜੇਪੀ ਪ੍ਰਧਾਨ ਨੇ ਨਾਲ ਤਾਂ ਤੰਜ ਕੱਸਿਆ ਹੈ ਤੇ ਨਾਲ ਹੀ ਉਨ੍ਹਾਂ ਦੇ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। ਇਸ ਸਬੰਧ ਵਿੱਚ ਪੰਜਾਬ ਬੀਜੇਪੀ ਪ੍ਰਧਾਨ ਨੇ ਇੱਕ ਟਵੀਟ ਵੀ ਕੀਤਾ ਹੈ। ਨਾਲ ਹੀ ਜਾਖੜ ਨੇ ਲਿਖਿਆ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਹੜ੍ਹ ਦੇ ਪਾਣੀ ਜਾਂ ਘਾਹ ਵਿੱਚ ਨਹੀਂ ਲੁਕਦੇ ਅਤੇ ਉਨ੍ਹਾਂ ਨਾਲ ਨਜਿੱਠਣਾ ਰਾਜਨੀਤੀ ਵਿੱਚ ਇੱਕ ਪੇਸ਼ੇਵਰ ਖ਼ਤਰਾ ਹੈ।

ਪੰਜਾਬ ਦੇ ਮੰਤਰੀ ਨੂੰ ਸੱਪ ਦੇ ਡੰਗਣ ਤੇ ਬੀਜੇਪੀ ਦਾ ਤੰਜ, ਸੁਨੀਲ ਜਾਖੜ ਬੋਲੇ-ਸਿਆਸਤ ਸੱਪਾਂ ਅਤੇ ਪੌੜੀਆਂ ਦੀ ਖੇਡ, ਸਾਵਧਾਨ ਰਹਿਣ ਲੋਕ
Follow Us On

ਪੰਜਾਬ ਨਿਊਜ। ਬੀਜੇਪੀ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਦੇ ਡੰਗਣ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਸੱਪਾਂ ਅਤੇ ਪੌੜੀਆਂ ਦੀ ਖੇਡ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਰਾਜਨੀਤੀ ਨੂੰ ਸੱਪਾਂ ਅਤੇ ਪੌੜੀਆਂ ਦੀ ਖੇਡ ਦੱਸਿਆ ਹੈ। ਇਸ ਦੇ ਨਾਲ ਹੀ ਜਾਖੜ ਨੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ ਹੈ।

ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (Social media account) ‘ਤੇ ਲਿਖਿਆ ਹੈ- ਮੈਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਹਰਜੋਤ ਬੈਂਸ ਸੱਪ ਦੇ ਡੰਗ ਤੋਂ ਠੀਕ ਹੋ ਰਹੇ ਹਨ। ਮੈਂ ਉਨਾਂ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਵਾਹਿ ਗੁਰੂ ਮੇਹਰ ਕਰੇ। ਹਰਜੋਤ ਜੀ ਜਦੋਂ ਤੁਸੀਂ ਇੱਥੇ ਠੀਕ ਹੋ ਰਹੇ ਹੋ ਤਾਂ ਤੁਹਾਨੂੰ ਹੌਸਲਾ ਦੇਣ ਵਾਲੀ ਗੱਲ ਹੈ। ਤੁਸੀਂ ਧੰਨ ਹੋ ਕਿ ਇਹ ਸਿਰਫ ਇੱਕ ਸੱਪ ਦੀ ਪ੍ਰਜਾਤੀ ਸੀ, ਜਿਸਦਾ ਸਾਡੇ ਯੋਗ ਡਾਕਟਰਾਂ ਦੁਆਰਾ ਇਲਾਜ ਕੀਤਾ ਜਾਂਦਾ ਹੈ।

ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਹੜ੍ਹ ਦੇ ਪਾਣੀ ਜਾਂ ਘਾਹ ਵਿੱਚ ਨਹੀਂ ਲੁਕਦੇ ਅਤੇ ਉਨ੍ਹਾਂ ਨਾਲ ਨਜਿੱਠਣਾ ਰਾਜਨੀਤੀ ਵਿੱਚ ਇੱਕ ਪੇਸ਼ੇਵਰ ਖ਼ਤਰਾ ਹੈ ਜੋ ਦਿਨੋਂ ਦਿਨ ਬਦਸੂਰਤ ਹੁੰਦਾ ਜਾ ਰਿਹਾ ਹੈ ਅਤੇ ਸੱਪਾਂ ਅਤੇ ਪੌੜੀਆਂ ਦੀ ਖੇਡ ਵਾਂਗ ਹੁੰਦਾ ਜਾ ਰਿਹਾ ਹੈ।

ਪੰਜਾਬ ‘ਚ ਆਏ ਹੜ੍ਹਾਂ ਲਈ ਸੀਐੱਮ ਮਾਨ ਜਿੰਮੇਵਾਰ-ਜਾਖੜ

ਭਾਜਪਾ (BJP) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਤਾਅਨੇ ਮਾਰਦੇ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੰਜਾਬ ‘ਚ ਆਏ ਹੜ੍ਹਾਂ ਤੋਂ ਬਾਅਦ ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਫਿਰੋਜ਼ਪੁਰ ਫੇਰੀ ਦੌਰਾਨ ਪੰਜਾਬ ‘ਚ ਆਏ ਹੜ੍ਹਾਂ ਲਈ ਮੁੱਖ ਮੰਤਰੀ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ, ਪੰਜਾਬ ਅਤੇ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੂੰ ਆਪਣਾ ਪਾਲਣ-ਪੋਸ਼ਣ ਛੱਡ ਕੇ ਦੂਜੇ ਰਾਜਾਂ ਵਿੱਚ ਰਾਜਨੀਤੀ ਕਰ ਰਹੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ