ਅੱਜ ਪੰਜਾਬ ਵਿਧਾਨ ਸਭਾ ਦਾ ‘ਮੌਕ ਸਟੂਡੈਂਟ ਸੈਸ਼ਨ’, ਵਿਦਿਆਰਥੀ ਬਣਨਗੇ ਮੱਖ ਮੰਤਰੀ, ਮੰਤਰੀ ਤੇ ਵਿਧਾਇਕ

Updated On: 

26 Nov 2025 08:16 AM IST

Punjab Vidhan Sabha Mock Student Session: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 26 ਨਵੰਬਰ ਦੀ ਤਰੀਕ, ਜਿਸ ਨੂੰ ਸੰਵਿਧਾਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਤਰੀਕੇ ਨੂੰ ਚੰਡੀਗੜ੍ਹ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸਥਾਈ ਪੰਜਾਬ ਵਿਧਾਨ ਸਭਾ 'ਚ ਮੌਕ ਸਟੂਡੈਂਟ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਮੌਕ ਸਟੂਡੈਂਟ ਸੈਸ਼ਨ ਦੌਰਾਨ, ਵਿਦਿਆਰਥੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 350ਵੇਂ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨਗੇ।

ਅੱਜ ਪੰਜਾਬ ਵਿਧਾਨ ਸਭਾ ਦਾ ਮੌਕ ਸਟੂਡੈਂਟ ਸੈਸ਼ਨ, ਵਿਦਿਆਰਥੀ ਬਣਨਗੇ ਮੱਖ ਮੰਤਰੀ, ਮੰਤਰੀ ਤੇ ਵਿਧਾਇਕ

ਅੱਜ ਪੰਜਾਬ ਵਿਧਾਨ ਸਭਾ ਦਾ 'ਮੌਕ ਸਟੂਡੈਂਟ ਸੈਸ਼ਨ',

Follow Us On

ਪੰਜਾਬ ਵਿਧਾਨ ਸਭਾ ਚ ਅੱਜ ਯਾਨੀ ਕਿ 26 ਨਵੰਬਰ, ਬੁੱਧਵਾਰ ਨੂੰ ਪਹਿਲੀ ਵਾਰ ਇੱਕ ਵਿਸ਼ੇਸ਼ ਮੌਕ ਸਟੂਡੈਂਟ ਸੈਸ਼ਨ ਹੋਵੇਗਾ। ਇਸ ‘ਚ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਦੀ ਭੂਮਿਕਾ ਨਿਭਾਉਣਗੇ। ਇਹ ਸੈਸ਼ਨ ਨੌਜਵਾਨਾਂ ਨੂੰ ਲੋਕਤੰਤਰ ਦੀ ਕਾਰਜ ਪ੍ਰਣਾਲੀ ਸਮਝਣ ਤੇ ਰਾਜਨੀਤੀ ਚ ਸਕਾਰਾਤਮਕ ਭਾਗੀਦਾਰੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾਵੇਗਾ। ਖਾਸ ਗੱਲ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਵਿਧਾਨ ਸਭਾ ਸੈਸ਼ਨ ਵਾਂਗ ਹੋਵੇਗਾ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 26 ਨਵੰਬਰ ਦੀ ਤਰੀਕ, ਜਿਸ ਨੂੰ ਸੰਵਿਧਾਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਤਰੀਕੇ ਨੂੰ ਚੰਡੀਗੜ੍ਹ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸਥਾਈ ਪੰਜਾਬ ਵਿਧਾਨ ਸਭਾ ‘ਚ ਮੌਕ ਸਟੂਡੈਂਟ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਮੌਕ ਸਟੂਡੈਂਟ ਸੈਸ਼ਨ ਦੌਰਾਨ, ਵਿਦਿਆਰਥੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 350ਵੇਂ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਨਗੇ।

ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ: ਸੰਧਵਾਂ

ਸਪੀਕਰ ਸੰਧਵਾਂ ਨੇ ਕਿਹਾ ਜਦੋਂ ਕੋਈ ਸਰਕਾਰ ਆਪਣਿਆਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜਿਉਣ ਦਾ ਤਰੀਕਾ ਸਿਖਾਉਣ ਦਾ ਸੰਕਲਪ ਲੈਂਦੀ ਹੈ ਤਾਂ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਇੱਕ ਵੱਡੀ ਕ੍ਰਾਂਤੀ ਬਣ ਜਾਂਦੀ ਹੈ। ਇਹ ਕ੍ਰਾਂਤੀ ਪੰਜਾਬ ਦੀ ਧਰਤੀ ‘ਤੇ ਉਭਰੀ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਭਰ ‘ਚੋਂ ਵੱਖ-ਵੱਖ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜੋ ਇਸ ਮੌਕ ਸਟੂਡੈਂਟ ਸੈਸ਼ਨ ‘ਚ ਮੁੱਖ ਮੰਤਰੀ, ਮੰਤਰੀ, ਵਿਧਾਇਕ ਤੇ ਵਿਰੋਧੀ ਧਿਰ ਆਦਿ ਦੀ ਭੂਮਿਕਾ ਨਿਭਾਉਣਗੇ। ਇਹ ਇੱਕ ਇਤਿਹਾਸਕ ਕਦਮ ਹੈ, ਜੋ ਸਿੱਖਿਆ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਜੋੜੇਗਾ।

ਵਿਦਿਆਰਥੀ ਨਿਭਾਉਣਗੇ ਮੁੱਖ ਮੰਤਰੀ, ਮੰਤਰੀ ਦੇ ਵਿਰੋਧੀ ਧਿਰ ਦੀ ਭੂਮਿਕਾ

ਇਸ ਵਿਸ਼ੇਸ਼ ਸੈਸ਼ਨ ਚ ਇੱਕ ਵਿਦਿਆਰਥੀ ਮੁੱਖ ਮੰਤਰੀ ਦੀ ਭੂਮਿਕਾ ਨਿਭਾਏਗਾ। ਉੱਥੇ ਹੀ, ਕੁੱਝ ਵਿਦਿਆਰਥੀ ਮੰਤਰੀ ਬਣਨਗੇ, ਕੁੱਝ ਨੂੰ ਵਿਧਾਇਕਾਂ ਦੀ ਭੂਮਿਕਾ ਦਿੱਤੀ ਜਾਵੇਗੀ। ਸੈਸ਼ਨ ਦੌਰਾਨ ਵਿਰੋਧੀ ਧਿਰ ਦੀ ਮਹੱਤਤਾ ਵੀ ਦੱਸੀ ਜਾਵੇਗੀ ਤੇ ਕੁੱਝ ਵਿਦਿਆਰਥੀਆਂ ਨੂੰ ਵਿਰੋਧੀ ਧਿਰ ਦਾ ਪ੍ਰਧਾਨ ਤੇ ਵਿਧਾਇਕ ਵੀ ਬਣਾਇਆ ਜਾਵੇਗਾ। ਸੈਸ਼ਨ ਦੌਰਾਨ ਇਹ ਵਿਦਿਆਰਥੀ ਸਰਕਾਰ ਦੇ ਕਾਰਜ ਪ੍ਰਣਾਲੀ ਤੇ ਸਵਾਲ-ਜਵਾਬ ਕਰਨਗੇ ਤੇ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਚਰਚਾ ਵੀ ਕਰਨਗੇ।

ਇਸ ਸੈਸ਼ਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰੀ ਕਾਰਵਾਈ ਦੀ ਅਸਲੀ ਝਲਕ ਦੇਣਾ ਹੈ। ਵਿਦਿਆਰਥੀ ਜਦੋਂ ਖੁਦ ਇਸ ਲੋਕਤੰਤਰੀ ਕਾਰਵਾਈ ਦੀ ਹਿੱਸਾ ਬਣਨਗੇ ਤਾਂ ਉਨ੍ਹਾਂ ਨੂੰ ਸਮਝ ਆਵੇਗੀ ਕਿ ਕਿਸ ਪ੍ਰਕਾਰ ਸੂਬਿਆਂ ਦੀ ਨੀਤੀ ਬਣਦੀ ਹੈ। ਨੀਤੀਆਂ ਤੇ ਕਿਵੇਂ ਬਹਿਸ ਹੁੰਦੀ ਹੈ ਤੇ ਉਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ। ਸਪੀਕਰ ਸੰਧਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਚ ਅਜਿਹੇ ਹੋਰ ਵੀ ਸੈਸ਼ਨ ਆਯੋਜਿਤ ਕੀਤੇ ਜਾਣਗੇ।