AAP ਵਿਧਾਇਕ ਨੇ PCA ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫ਼ਾ, ਕੁੱਝ ਦਿਨ ਪਹਿਲਾਂ ਹੀ ਸੰਭਾਲੀ ਸੀ ਜ਼ਿੰਮੇਵਾਰੀ

Updated On: 

25 Jul 2025 14:20 PM IST

ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸਿਏਅਸ਼ਨ ਦੇ ਸਕੱਤਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ, ਪਰ ਹੁਣ ਨਿੱਜੀ ਕਾਰਨਾਂ ਕਰਕੇ ਅਹੁਦਾ ਛੱਡ ਦਿੱਤਾ।

AAP ਵਿਧਾਇਕ ਨੇ PCA ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫ਼ਾ, ਕੁੱਝ ਦਿਨ ਪਹਿਲਾਂ ਹੀ ਸੰਭਾਲੀ ਸੀ ਜ਼ਿੰਮੇਵਾਰੀ

ਵਿਧਾਇਕ ਕੁਲਵੰਤ ਸਿੰਘ

Follow Us On

ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸਿਏਅਸ਼ਨ ਦੇ ਸਕੱਤਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ, ਪਰ ਹੁਣ ਨਿੱਜੀ ਕਾਰਨਾਂ ਕਰਕੇ ਅਹੁਦਾ ਛੱਡ ਦਿੱਤਾ ਹੈ।

ਪੰਜਾਬ ਕ੍ਰਿਕਟ ਐਸੋਸਿਏਸ਼ਨ ਦੇ ਕਈ ਅਹੁਦਿਆਂ ਲਈ ਚੋਣ 12 ਜੁਲਾਈ ਨੂੰ ਹੋਈ ਸੀ। ਕੁਲਵੰਤ ਸਿੰਘ 12 ਜੁਲਾਈ ਨੂੰ ਹੀ ਸਰਬਸੰਮਤੀ ਨਾਲ ਸਕੱਤਰ ਬਣੇ ਸਨ। ਇਸ ਚੋਣ ‘ਚ ਆਮ ਆਦਮੀ ਪਾਰਟੀ ਆਗੂ ਅਮਰਜੀਤ ਸਿੰਘ ਮੇਹਤਾ ਲਗਾਤਾਰ ਦੂਸਰੀ ਵਾਰ ਪ੍ਰਧਾਨ ਚੁਣੇ ਗਏ ਸਨ। ਇਸ ਤੋਂ ਇਲਾਵਾ ‘ਆਪ’ ਦੇ ਜਨਰਲ ਸਕੱਤਰ ਦੀਪਕ ਬਾਲੀ ਨੂੰ ਉਪ ਪ੍ਰਧਾਨ, ਸਿਧਾਰਥ ਸ਼ਰਮਾ ਸੰਯੁਕਤ ਸਕੱਤਰ ਤੇ ਪੰਜਾਬ ਸਟੇਟ ਪਲਾਨਿੰਗ ਬੋਰਡ ਦੇ ਵਾਇਸ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਨਚੀ ਚੁਣਿਆ ਗਿਆ ਸੀ।

ਪੰਜਾਬ ਕ੍ਰਿਕਟ ਐਸੋਸਿਏਸ਼ਨ ਦੀ ਕ੍ਰਿਕਟ ਜਗਤ ‘ਚ ਆਪਣੀ ਇੱਕ ਪਹਿਚਾਣ ਹੈ। ਐਸੋਸਿਏਸ਼ਨ ਦੇ ਦੋ ਵੱਡੇ ਸਟੇਡੀਅਮ ਹਨ। ਇੱਕ ਮੁਹਾਲੀ ਫੇਜ਼ ਦੱਸ ‘ਚ ਹੈ, ਜਦਕਿ ਦੂਜਾ ਮੁਲਾਂਪੁਰ ਸਟੇਡੀਅਮ ਹੈ।

ਪੀਸੀਏ ਦੀ ਆਪਣੀ ਪਹਿਚਾਣ

ਪੰਜਾਬ ਕ੍ਰਿਕਟ ਐਸੋਸਿਏਸ਼ਨ ਦੀ ਕ੍ਰਿਕਟ ਜਗਤ ‘ਚ ਆਪਣੀ ਇੱਕ ਪਹਿਚਾਣ ਹੈ। ਐਸੋਸਿਏਸ਼ਨ ਦੇ ਦੋ ਵੱਡੇ ਸਟੇਡੀਅਮ ਹਨ। ਇੱਕ ਮੁਹਾਲੀ ਫੇਜ਼ ਦੱਸ ‘ਚ ਹੈ, ਜਦਕਿ ਦੂਜਾ ਮੁਲਾਂਪੁਰ ਸਟੇਡੀਅਮ ਹੈ। ਇਸ ਸਾਲ ਮੁੱਲਾਂਪੁਰ ਸਟੇਡੀਅਮ ‘ਚ ਆਈਪੀਐਲ ਮੈਚ ਖੇਡੇ ਗਏ ਸਨ। ਉੱਥੇ ਹੀ, 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਸੈਨਾ ਦੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਤੇ ਪਾਕਿਸਤਾਨ ਚ ਤਣਾਅ ਵੱਧ ਗਿਆ ਸੀ।

ਇਸ ਤੋਂ ਬਾਅਦ ਆਈਪੀਐਲ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਕੁੱਝ ਦਿਨਾਂ ਬਾਅਦ ਸੀਜ਼ਫਾਇਰ ਹੋਇਆ ਤਾਂ ਆਈਪੀਐਲ ਦੇ ਬਾਕੀ ਮੈਚ ਕਰਵਾਏ ਗਏ, ਜਿਨ੍ਹਾਂ ਚੋਂ ਕੁੱਝ ਮੈਚਾਂ ਦਾ ਵੈਨਿਊ ਬਦਲਿਆ ਗਿਆ। ਕਵਾਲੀਫਾਇਰ-1 ਤੇ ਐਲਿਮੀਨੇਟਰ ਮੁਕਾਬਲਿਆਂ ਦੀ ਮੇਜ਼ਬਾਨੀ ਮੁੱਲਾਂਪੁਰ ਸਟੇਡੀਅਮ ਨੂੰ ਦਿੱਤੀ ਗਈ। ਇਹ ਮੁਕਾਬਲੇ ਪਹਿਲਾਂ ਹੈਦਰਾਬਾਦ ਚ ਹੋਣ ਵਾਲੇ ਸਨ, ਪਰ ਖ਼ਰਾਬ ਮੌਸਮ ਦੇ ਕਾਰਨ ਇਨ੍ਹਾਂ ਨੂੰ ਮੁੱਲਾਂਪੁਰ ਸ਼ਿਫਟ ਕਰ ਦਿੱਤਾ ਗਿਆ।